ਬਜਟ 2024: ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬਿਹਾਰ ਨੂੰ ਦਿੱਤੀ ਐਕਸਪ੍ਰੈੱਸ-ਵੇਅ ਦੀ ਸੌਗਾਤ

Tuesday, Jul 23, 2024 - 12:58 PM (IST)

ਬਜਟ 2024: ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬਿਹਾਰ ਨੂੰ ਦਿੱਤੀ ਐਕਸਪ੍ਰੈੱਸ-ਵੇਅ ਦੀ ਸੌਗਾਤ

ਨਵੀਂ ਦਿੱਲੀ- ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵਲੋਂ ਅੱਜ ਯਾਨੀ ਕਿ ਮੰਗਲਵਾਰ ਨੂੰ 2024-25 ਲਈ ਮੋਦੀ ਸਰਕਾਰ ਦਾ 7ਵਾਂ ਬਜਟ ਪੇਸ਼ ਕੀਤਾ। ਮੋਦੀ ਸਰਕਾਰ ਦੇ ਤੀਜੇ ਕਾਰਜਕਾਲ ਦੇ ਪਹਿਲੇ ਬਜਟ 'ਚ ਬਿਹਾਰ ਨੂੰ ਕਈ ਤੋਹਫ਼ੇ ਮਿਲੇ ਹਨ। ਬਿਹਾਰ 'ਚ ਹਰ ਸਾਲ ਹੜ੍ਹ ਦੀ ਸਮੱਸਿਆ ਤੋਂ ਨਜਿੱਠਣ ਲਈ ਵਿੱਤ ਮੰਤਰੀ ਨੇ 11,500 ਕਰੋੜ ਰੁਪਏ ਅਲਾਟ ਕੀਤੇ ਹਨ। ਇਸ ਤੋਂ ਇਲਾਵਾ ਬਿਹਾਰ ਨੂੰ ਸੜਕ ਸੰਪਰਕ ਯੋਜਨਾਵਾਂ ਲਈ 26 ਹਜ਼ਾਰ ਕਰੋੜ ਰੁਪਏ ਦੇ ਐਕਸਪ੍ਰੈੱਸ-ਵੇਅ ਜਿਸ ਵਿਚ ਪਟਨਾ ਪੂਰਨੀਆ ਐਕਸਪ੍ਰੈੱਸ-ਵੇਅ, ਬਕਸਰ-ਭਾਗਲਪੁਰ ਐਕਸਪ੍ਰੈੱਸ-ਵੇਅ, ਬੋਧਗਯਾ-ਰਾਜਗੀਰ-ਵੈਸ਼ਾਲੀ-ਦਰਭੰਗਾ ਐਕਸਪ੍ਰੈੱਸ-ਵੇਅ ਸ਼ਾਮਲ ਹਨ।  

ਬਿਜਲੀ ਖੇਤਰ ਵਿਚ ਵੀ ਬਿਹਾਰ ਨੂੰ ਵੱਡਾ ਤੋਹਫ਼ਾ ਮਿਲਿਆ ਹੈ। ਪੀਰਪੈਂਤੀ ਵਿਚ 4200 ਮੈਗਾਵਾਟ ਦਾ ਪਾਵਰ ਪਲਾਂਟ 21,400 ਕਰੋੜ ਰੁਪਏ ਦੀ ਲਾਗਤ ਨਾਲ ਸਥਾਪਤ ਕੀਤਾ ਜਾਵੇਗਾ। ਇਸ ਦੇ ਨਾਲ ਹੀ ਸੂਬੇ 'ਚ ਨਵੇਂ ਏਅਰਪੋਰਟ ਅਤੇ ਮੈਡੀਕਲ ਕਾਲਜ ਵੀ ਖੋਲ੍ਹੇ ਜਾਣਗੇ। ਕੁੱਲ ਮਿਲਾ ਕੇ ਬਜਟ ਬਿਹਾਰ ਲਈ ਵਿਕਾਸ ਦੇ ਨਵੇਂ ਰਾਹ ਖੋਲ੍ਹਣ ਵਾਲਾ ਸਾਬਤ ਹੋ ਸਕਦਾ ਹੈ। ਸੀਤਾਰਮਨ ਨੇ ਆਂਧਰਾ ਪ੍ਰਦੇਸ਼ ਦੇ ਵਿਕਾਸ ਲਈ 15,000 ਕਰੋੜ ਰੁਪਏ ਦੇ ਵਿਸ਼ੇਸ਼ ਵਿੱਤੀ ਸਹਾਇਤਾ ਉਪਲੱਬਧ ਕਰਾਉਣ ਦਾ ਐਲਾਨ ਕੀਤਾ ਹੈ।

ਕੇਂਦਰ ਬਿਹਾਰ, ਝਾਰਖੰਡ, ਪੱਛਮੀ ਬੰਗਾਲ, ਓਡੀਸ਼ਾ ਅਤੇ ਆਂਧਰਾ ਪ੍ਰਦੇਸ਼ ਦੇ ਸਰਬਪੱਖੀ ਵਿਕਾਸ ਲਈ 'ਪੂਰਵੋਦਿਆ' ਯੋਜਨਾ ਵੀ ਲਿਆਏਗਾ। ਸੀਤਾਰਮਨ ਨੇ ਕਿਹਾ ਕਿ ਸਰਕਾਰ ਪੂਰਬੀ ਖੇਤਰ ਵਿਚ ਵਿਕਾਸ ਲਈ ਉਦਯੋਗਿਕ ਗਲਿਆਰਿਆਂ ਦਾ ਸਮਰਥਨ ਕਰੇਗੀ। ਵਿੱਤ ਮੰਤਰੀ ਨੇ ਕਿਹਾ ਕਿ ਸਰਕਾਰ ਹਰ ਸਾਲ ਇਕ ਲੱਖ ਵਿਦਿਆਰਥੀਆਂ ਨੂੰ ਸਿੱਧੇ ਈ-ਵਾਉਚਰ ਮੁਹੱਈਆ ਕਰਵਾਏਗੀ, ਜਿਸ ਵਿਚ ਕਰਜ਼ੇ ਦੀ ਰਕਮ 'ਤੇ ਤਿੰਨ ਫੀਸਦੀ ਵਿਆਜ ਸਬਸਿਡੀ ਵੀ ਸ਼ਾਮਲ ਹੋਵੇਗੀ।


ਬਿਹਾਰ ਨੂੰ ਬਜਟ 'ਚ ਕੀ-ਕੀ ਮਿਲੇਗਾ
ਬਿਹਾਰ 'ਚ ਸੜਕ ਪ੍ਰਾਜੈਕਟਾਂ ਲਈ ਕੇਂਦਰੀ ਬਜਟ ਵਿਚ 26 ਹਜ਼ਾਰ ਕਰੋੜ ਦੀ ਵਿਵਸਥਾ
ਪਟਨਾ ਤੋਂ ਪੂਰਨੀਆ ਅਤੇ ਬਕਸਰ ਤੋਂ ਭਾਗਲਪੁਰ ਦਰਮਿਆਨ ਐਕਸਪ੍ਰੈੱਸ-ਵੇਅ ਬਣਾਏ ਜਾਣਗੇ
ਬੋਧਗਯਾ ਤੋ ਦਰਭੰਗਾ ਵਾਇਆ ਰਾਜਗੀਰ, ਵੈਸ਼ਾਲੀ ਐਕਸਪ੍ਰੈੱਸ-ਵੇਅ ਦਾ ਨਿਰਮਾਣ ਹੋਵੇਗਾ
ਬਕਸਰ 'ਚ ਗੰਗਾ ਨਦੀ 'ਤੇ ਦੋ ਲੇਨ ਦਾ ਪੁਲ ਦਾ ਨਿਰਮਾਣ
ਬਿਹਾਰ ਵਿਚ ਕਈ ਏਅਰਪੋਰਟ ਬਣਨਗੇ, ਮੈਡੀਕਲ ਕਾਲਜ ਅਤੇ ਸਟੇਡੀਅਮ ਵੀ ਸਥਾਪਤ ਹੋਣਗੇ
ਊਰਜਾ ਖੇਤਰ ਵਿਕਸਿਤ ਕਰਨ ਲਈ ਬਿਹਾਰ ਨੂੰ 21,400 ਕਰੋੜ ਦੀ ਸੌਗਾਤ


 


author

Tanu

Content Editor

Related News