ਬਜਟ 2021 ਨੂੰ ਲੈ ਕੇ ਮਨੀਸ਼ ਤਿਵਾੜੀ ਦਾ ਟਵੀਟ- ਵਿੱਤ ਮੰਤਰੀ ਦੇ ਭਾਸ਼ਣ ’ਚ GDP ਦਾ ਜ਼ਿਕਰ ਨਹੀਂ

02/01/2021 3:39:44 PM

ਨਵੀਂ ਦਿੱਲੀ— ਕਾਂਗਰਸ ਨੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵਲੋਂ ਬਜਟ 2021-22 ਪੇਸ਼ ਕੀਤੇ ਜਾਣ ਮਗਰੋਂ ਦਾਅਵਾ ਕੀਤਾ ਕਿ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੇ ਭਾਸ਼ਣ ’ਚ ਸਕਲ ਘਰੇਲੂ ਉਤਪਾਦ (ਜੀ. ਡੀ. ਪੀ.) ’ਚ 37 ਮਹੀਨਿਆਂ ਦੀ ਰਿਕਾਰਡ ਗਿਰਾਵਟ ਦਾ ਜ਼ਿਕਰ ਨਹੀਂ ਹੈ ਅਤੇ ਇਸ ’ਚ ਅਰਥਵਿਵਸਥਾ ਨੂੰ ਰਫ਼ਤਾਰ ਦੇਣ ’ਤੇ ਧਿਆਨ ਨਹੀਂ ਦਿੱਤਾ ਗਿਆ। ਕਾਂਗਰਸ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਟਵੀਟ ਕੀਤਾ ਕਿ ਵਿੱਤ ਮੰਤਰੀ ਦੇ ਭਾਸ਼ਣ ’ਚ ਇਸ ਦਾ ਕੋਈ ਜ਼ਿਕਰ ਹੀ ਨਹੀਂ ਹੋਇਆ ਕਿ ਜੀ. ਡੀ. ਪੀ. ਵਿਚ 37 ਮਹੀਨਿਆਂ ਦੀ ਰਿਕਾਰਡ ਗਿਰਾਵਟ ਹੈ। 1991 ਤੋਂ ਬਾਅਦ ਇਹ ਸਭ ਤੋਂ ਵੱਡਾ ਸੰਕਟ ਹੈ। ਉਨ੍ਹਾਂ ਨੇ ਦਾਅਵਾ ਕੀਤਾ ਕਿ ਦੇਸ਼ ਦੀਆਂ ਬਹੁ-ਕੀਮਤੀ ਸੰਪਤੀਆਂ ਨੂੰ ਵੇਚਣ ਤੋਂ ਇਲਾਵਾ ਬਜਟ ’ਚ ਕੋਈ ਮੁੱਖ ਧਿਆਨ ਨਹੀਂ ਦਿੱਤਾ ਗਿਆ। 

PunjabKesari

ਮਨੀਸ਼ ਤਿਵਾੜੀ ਨੇ ਅੱਗੇ ਕਿਹਾ ਕਿ ਮੁੱਖ ਗੱਲ ਇਹ ਹੈ ਕਿ ਅਰਥਵਿਵਸਥਾ ਨੂੰ ਅੱਗੇ ਨਾ ਵਧਾਓ, ਸਿਰਫ਼ ਦੇਸ਼ ਦੀਆਂ ਬਹੁ-ਕੀਮਤੀ ਸੰਪਤੀਆਂ ਨੂੰ ਵੇਚੋ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸੋਮਵਾਰ ਯਾਨੀ ਕਿ ਅੱਜ ਬਜਟ ਪੇਸ਼ ਕੀਤਾ। ਇਸ ਵਿਚ ਸਰਕਾਰ ਨੇ ਦੇਸ਼ ਵਿਚ ਬੁਨਿਆਦੀ ਢਾਂਚੇ ਦੇ ਨਿਰਮਾਣ ਜ਼ਰੀਏ ਆਰਥਿਕ ਵਾਧੇ ਨੂੰ ਰਫ਼ਤਾਰ ਦੇਣ ਲਈ ਵਿੱਤੀ ਸਾਲ 2021-22 ਵਿਚ ਖ਼ਰਚ ਨੂੰ 34.5 ਫ਼ੀਸਦੀ ਵਧਾ ਕੇ 5.5 ਲੱਖ ਕਰੋੜ ਰੁਪਏ ਕਰਨ ਦਾ ਪ੍ਰਸਤਾਵ ਰੱਖਿਆ ਹੈ। ਵਿੱਤੀ ਸਾਲ 2021-22 ਵਿਚ ਜਨਤਕ ਖੇਤਰ ਦੇ ਕੰਮਾਂ ਅਤੇ ਵਿੱਤੀ ਸੰਸਥਾਵਾਂ ’ਚ ਹਿੱਸੇਦਾਰੀ ਵਿਕਰੀ ਤੋਂ 1.75 ਲੱਖ ਕਰੋੜ ਰੁਪਏ ਜੁਟਾਉਣ ਦਾ ਟੀਚਾ ਹੈ।


Tanu

Content Editor

Related News