ਲੋਕ ਸਭਾ ਚੋਣਾਂ 2024: ਬਸਪਾ ਨੇ ਜਾਰੀ ਕੀਤੀ 16 ਉਮੀਦਵਾਰਾਂ ਦੀ ਪਹਿਲੀ ਸੂਚੀ
Sunday, Mar 24, 2024 - 02:23 PM (IST)
ਲਖਨਊ (ਭਾਸ਼ਾ) - ਬਹੁਜਨ ਸਮਾਜ ਪਾਰਟੀ (ਬਸਪਾ) ਨੇ ਆਗਾਮੀ ਲੋਕ ਸਭਾ ਚੋਣਾਂ ਲਈ ਐਤਵਾਰ ਨੂੰ ਉੱਤਰ ਪ੍ਰਦੇਸ਼ ਦੀਆਂ 16 ਸੀਟਾਂ ਲਈ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਪਾਰਟੀ ਵੱਲੋਂ ਐਲਾਨੀ ਉਮੀਦਵਾਰਾਂ ਦੀ ਪਹਿਲੀ ਸੂਚੀ ਅਨੁਸਾਰ ਸਹਾਰਨਪੁਰ ਤੋਂ ਮਾਜਿਦ ਅਲੀ ਅਤੇ ਕੈਰਾਨਾ ਤੋਂ ਸ਼੍ਰੀਪਾਲ ਸਿੰਘ ਨੂੰ ਉਮੀਦਵਾਰ ਬਣਾਇਆ ਗਿਆ ਹੈ।
ਇਹ ਵੀ ਪੜ੍ਹੋ : ਈ-ਕਾਮਰਸ ਪਲੇਟਫਾਰਮ ’ਤੇ ਚੜ੍ਹਿਆ ਆਮ ਚੋਣਾਂ ਦਾ ਬੁਖ਼ਾਰ, ਖੂਬ ਵਿਕ ਰਹੇ ਸਿਆਸੀ ਪਾਰਟੀਆਂ ਨਾਲ ਜੁੜੇ ਉਤਪਾਦ
ਇਸ ਤੋਂ ਇਲਾਵਾ ਮੁਜ਼ੱਫਰਨਗਰ ਤੋਂ ਦਾਰਾ ਸਿੰਘ ਪ੍ਰਜਾਪਤੀ, ਬਿਜਨੌਰ ਤੋਂ ਵਿਜੇਂਦਰ ਸਿੰਘ, ਨਗੀਨਾ (ਰਾਖਵੀਂ) ਸੀਟ ਤੋਂ ਸੁਰਿੰਦਰਪਾਲ ਸਿੰਘ, ਮੁਰਾਦਾਬਾਦ ਤੋਂ ਮੁਹੰਮਦ ਇਰਫਾਨ ਸੈਫੀ, ਰਾਮਪੁਰ ਤੋਂ ਜੀਸ਼ਾਨ ਖਾਨ, ਸੰਭਲ ਤੋਂ ਸੌਲਤ ਅਲੀ, ਅਮਰੋਹਾ ਤੋਂ ਮੁਜਾਹਿਦ ਹੁਸੈਨ, ਮੇਰਠ ਤੋਂ ਦੇਵਵਰਤ ਤਿਆਗੀ ਅਤੇ ਬਾਗਪਤ ਤੋਂ ਪ੍ਰਵੀਨ ਬਾਂਸਲ ਨੂੰ ਬਸਪਾ ਦੀ ਟਿਕਟ ਦਿੱਤੀ ਗਈ ਹੈ। ਪਾਰਟੀ ਨੇ ਗੌਤਮ ਬੁੱਧ ਨਗਰ ਤੋਂ ਰਾਜੇਂਦਰ ਸਿੰਘ ਸੋਲੰਕੀ, ਬੁਲੰਦਸ਼ਹਿਰ (ਰਾਖਵੀਂ) ਸੀਟ ਤੋਂ ਗਿਰੀਸ਼ ਚੰਦਰ ਜਾਟਵ, ਆਂਵਲਾ ਸੀਟ ਤੋਂ ਆਬਿਦ ਅਲੀ, ਪੀਲੀਭੀਤ ਤੋਂ ਅਨੀਸ ਅਹਿਮਦ ਖਾਨ ਉਰਫ਼ ਫੂਲ ਬਾਬੂ ਅਤੇ ਸ਼ਾਹਜਹਾਂਪੁਰ (ਰਾਖਵੀਂ) ਸੀਟ ਤੋਂ ਡਾ.ਦੋਦਰਾਮ ਵਰਮਾ ਨੂੰ ਉਮੀਦਵਾਰ ਬਣਾਇਆ ਹੈ।
ਇਹ ਵੀ ਪੜ੍ਹੋ : Paytm-Flipkart ਛੱਡਣ ਵਾਲੇ ਲੋਕਾਂ ਨੇ ਦੇਸ਼ ਨੂੰ ਦਿੱਤੇ 22 ਸਟਾਰਟਅੱਪਸ, 2,500 ਨੂੰ ਦਿੱਤੇ ਰੁਜ਼ਗਾਰ
ਲੋਕ ਸਭਾ ਚੋਣਾਂ ਦੇ ਪਹਿਲੇ ਪੜਾਅ ਤਹਿਤ ਉੱਤਰ ਪ੍ਰਦੇਸ਼ ਦੀਆਂ ਸਹਾਰਨਪੁਰ, ਕੈਰਾਨਾ, ਮੁਜ਼ੱਫਰਨਗਰ, ਬਿਜਨੌਰ, ਨਗੀਨਾ, ਮੁਰਾਦਾਬਾਦ, ਰਾਮਪੁਰ ਅਤੇ ਪੀਲੀਭੀਤ ਸੀਟਾਂ ਲਈ ਚੋਣਾਂ ਹੋਣੀਆਂ ਹਨ। ਇਸ ਦੇ ਲਈ 27 ਮਾਰਚ ਤੱਕ ਨਾਮਜ਼ਦਗੀ ਪੱਤਰ ਦਾਖਲ ਕੀਤੇ ਜਾ ਸਕਣਗੇ, ਜਿਨ੍ਹਾਂ ਦੀ 28 ਮਾਰਚ ਨੂੰ ਪੜਤਾਲ ਹੋਵੇਗੀ। ਨਾਮਜ਼ਦਗੀਆਂ ਵਾਪਸ ਲੈਣ ਦੀ ਆਖਰੀ ਮਿਤੀ 30 ਮਾਰਚ ਹੋਵੇਗੀ ਅਤੇ 19 ਅਪ੍ਰੈਲ ਨੂੰ ਵੋਟਾਂ ਪੈਣਗੀਆਂ।
ਇਹ ਵੀ ਪੜ੍ਹੋ : ਭਾਜਪਾ ਨੇ ਨਿਫਟੀ, ਸੈਂਸੈਕਸ ਕੰਪਨੀਆਂ ਦੁਆਰਾ ਖਰੀਦੇ ਗਏ 81% ਚੋਣ ਬਾਂਡ ਨੂੰ ਕਰਵਾਇਆ ਕੈਸ਼
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8