ਵਿਰੋਧੀ ਨੇਤਾਵਾਂ ਨਾਲ ਬਦਸਲੂਕੀ ''ਸ਼ਰਮਨਾਕ'', ਆਪਣਾ ਰਵੱਈਆ ਬਦਲੇ ਸਰਕਾਰ : ਮਾਇਆਵਤੀ

Monday, Oct 05, 2020 - 05:28 PM (IST)

ਵਿਰੋਧੀ ਨੇਤਾਵਾਂ ਨਾਲ ਬਦਸਲੂਕੀ ''ਸ਼ਰਮਨਾਕ'', ਆਪਣਾ ਰਵੱਈਆ ਬਦਲੇ ਸਰਕਾਰ : ਮਾਇਆਵਤੀ

ਲਖਨਊ- ਬਹੁਜਨ ਸਮਾਜ ਪਾਰਟੀ (ਬਸਪਾ) ਦੀ ਸੁਪਰੀਮੋ ਮਾਇਆਵਤੀ ਨੇ ਹਾਥਰਸ ਮਾਮਲੇ ਦੇ ਪੀੜਤ ਪਰਿਵਾਰ ਨਾਲ ਮੁਲਾਕਾਤ ਕਰਨ ਗਏ ਵਿਰੋਧੀ ਨੇਤਾਵਾਂ ਨਾਲ ਪੁਲਸ ਦੀ ਬਦਸਲੂਕੀ ਅਤੇ ਲਾਠੀਚਾਰਜ ਨੂੰ ਸ਼ਰਮਨਾਕ ਕਰਾਰ ਦਿੰਦੇ ਹੋਏ ਸਰਕਾਰ ਨੂੰ ਆਪਣੇ ਰਵੱਈਏ 'ਚ ਤਬਦੀਲੀ ਲਿਆਉਣ ਦੀ ਸਲਾਹ ਦਿੱਤੀ ਹੈ। ਮਾਇਆਵਤੀ ਨੇ ਸੋਮਵਾਰ ਨੂੰ ਕੀਤੇ ਗਏ ਟਵੀਟ 'ਚ ਕਿਹਾ 'ਹਾਥਰਸ ਸਮੂਹਕ ਜਬਰ ਜ਼ਿਨਾਹ ਕਾਂਡ ਤੋਂ ਬਾਅਦ ਸਭ ਤੋਂ ਪਹਿਲਾਂ ਪੀੜਤ ਪਰਿਵਾਰ ਨੂੰ ਮਿਲਣ ਅਤੇ ਸਹੀ ਤੱਥਾਂ ਦੀ ਜਾਣਕਾਰੀ ਲਈ ਉੱਥੇ 28 ਸਤੰਬਰ ਨੂੰ ਬਸਪਾ ਵਫ਼ਦ ਗਿਆ ਸੀ, ਜਿਨ੍ਹਾਂ ਦੀ ਥਾਣੇ 'ਚ ਹੀ ਬੁਲਾ ਕੇ ਉਨ੍ਹਾਂ ਨਾਲ ਵਾਰਤਾ ਕਰਵਾਈ ਗਈ ਸੀ। ਵਾਰਤਾ ਤੋਂ ਬਾਅਦ ਮਿਲੀ ਰਿਪੋਰਟ ਬੇਹੱਦ ਦੁਖਦ ਸੀ, ਜਿਸ ਨੇ ਮੈਨੂੰ ਮੀਡੀਆ 'ਚ ਜਾਣ ਲਈ ਮਜ਼ਬੂਰ ਕੀਤਾ।''

ਉਨ੍ਹਾਂ ਨੇ ਕਿਹਾ,''ਇਸ ਤੋਂ ਬਾਅਦ ਉੱਥੇ ਮੀਡੀਆ ਦੇ ਜਾਣ 'ਤੇ ਵੀ ਉਨ੍ਹਾਂ ਨਾਲ ਹੋਈ ਬਦਸਲੂਕੀ ਅਤੇ ਕੱਲ ਅਤੇ ਪਰਸੋਂ ਵਿਰੋਧੀ ਨੇਤਾਵਾਂ ਅਤੇ ਲੋਕਾਂ ਨਾਲ ਪੁਲਸ ਦਾ ਲਾਠੀਚਾਰਜ ਆਦਿ ਬੇਹੱਦ-ਨਿੰਦਾਯੋਗ ਅਤੇ ਸ਼ਰਮਨਾਕ ਹੈ। ਸਰਕਾਰ ਨੂੰ ਆਪਣੇ ਇਸ ਹੰਕਾਰੀ ਅਤੇ ਤਾਨਾਸ਼ਾਹੀ ਵਾਲੇ ਰਵੱਈਏ ਦੀ ਸਲਾਹ, ਨਹੀਂ ਤਾਂ ਇਸ ਨਾਲ ਲੋਕਤੰਤਰ ਦੀਆਂ ਜੜ੍ਹਾਂ ਕਮਜ਼ੋਰ ਹੋਣਗੀਆਂ।'' ਦੱਸਣਯੋਗ ਹੈ ਕਿ ਹਾਥਰਸ ਜ਼ਿਲ੍ਹੇ ਦੇ ਚੰਦਪਾ ਖੇਤਰ ਦੇ ਇਕ ਪਿੰਡ 'ਚ 19 ਸਾਲਾ ਇਕ ਦਲਿਤ ਕੁੜੀ ਨਾਲ ਜਬਰ ਜ਼ਿਨਾਹ ਕੀਤਾ ਗਿਆ ਸੀ। ਹਾਲਤ ਵਿਗੜਨ 'ਤੇ ਉਸ ਨੂੰ ਅਲੀਗੜ੍ਹ ਦੇ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ, ਜਿੱਥੋਂ ਉਸ ਨੂੰ ਦਿੱਲੀ ਸਥਿਤ ਸਫ਼ਦਰਗੰਜ ਹਸਪਤਾਲ ਲਿਜਾਇਆ ਗਿਆ ਸੀ। ਉੱਥੇ ਪਿਛਲੇ ਮੰਗਲਵਾਰ ਨੂੰ ਉਸ ਦੀ ਮੌਤ ਹੋ ਗਈ ਸੀ।


author

DIsha

Content Editor

Related News