ਬਸਪਾ ਨੇ ਦਿੱਲੀ ਲਈ 70 ਉਮੀਦਵਾਰਾਂ ਦਾ ਕੀਤਾ ਐਲਾਨ
Saturday, Jan 18, 2025 - 12:29 AM (IST)
ਨਵੀਂ ਦਿੱਲੀ (ਭਾਸ਼ਾ) - ਬਹੁਜਨ ਸਮਾਜ ਪਾਰਟੀ ਨੇ ਸ਼ੁੱਕਰਵਾਰ ਨੂੰ ਦਿੱਲੀ ਵਿਧਾਨ ਸਭਾ ਦੀਆਂ ਸਾਰੀਆਂ 70 ਸੀਟਾਂ ਲਈ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ। ਬਸਪਾ ਦੇ ਕੇਂਦਰੀ ਕੋਆਰਡੀਨੇਟਰ ਨਿਤਿਨ ਸਿੰਘ ਨੇ ਕਿਹਾ ਕਿ ਇਸ ਸੂਚੀ ਵਿਚ ਪ੍ਰਮੁੱਖ ਤਜਰਬੇਕਾਰ ਨੇਤਾ ਅਤੇ ਨਵੇਂ ਚਿਹਰੇ ਦੋਵੇਂ ਸ਼ਾਮਲ ਹਨ। ਉਨ੍ਹਾਂ ਕਿਹਾ ਲਾਲ ਸਿੰਘ ਗੋਕਲਪੁਰ ਤੋਂ, ਸੁੰਦਰ ਲੋਹੀਆ ਘੋਂਡਾ ਤੋਂ, ਮੁਕੇਸ਼ ਕੁਮਾਰ ਕੋਂਡਲੀ ਤੋਂ ਅਤੇ ਸਾਡੇ ਇਕ ਪ੍ਰਮੁੱਖ ਚਿਹਰਿਆਂ ’ਚੋਂ ਕ ਜੁਗਵੀਰ ਸਿੰਘ ਕਿਰਾੜੀ ਸੀਟ ਤੋਂ ਚੋਣ ਲੜਨਗੇ।
ਨਿਤਿਨ ਸਿੰਘ ਨੇ ਇਹ ਵੀ ਕਿਹਾ ਕਿ ਪਾਰਟੀ ਨੇ ਕਈ ਨਵੇਂ ਉਮੀਦਵਾਰਾਂ ਨੂੰ ਮੌਕਾ ਦਿੱਤਾ ਹੈ ਅਤੇ ਅਜਿਹਾ ਕਰ ਕੇ ਜ਼ਮੀਨੀ ਪੱਧਰ ਦੇ ਮੁੱਦਿਆਂ ਨੂੰ ਹੱਲ ਕਰਨ ਅਤੇ ਸਮਾਵੇਸ਼ੀ ਵਿਕਾਸ ਨੂੰ ਉਤਸ਼ਾਹਿਤ ਕਰਨ ਦੀ ਉਨ੍ਹਾਂ ਦੀ ਯੋਗਤਾ ਵਿਚ ਵਿਸ਼ਵਾਸ ਪ੍ਰਗਟ ਕੀਤਾ ਹੈ। ਇਹ ਐਲਾਨ ਨਾਮਜ਼ਦਗੀਆਂ ਭਰਨ ਦੇ ਆਖਰੀ ਦਿਨ ਕੀਤਾ ਗਿਆ।