BSNL ਨੇ ਮੁਫ਼ਤ ਕਰ 'ਤੀ ਡਾਟਾ ਤੇ ਕਾਲਿੰਗ, ਸਿਰਫ਼ ਇਨ੍ਹਾਂ ਲੋਕਾਂ ਨੂੰ ਮਿਲੇਗਾ ਲਾਭ
Saturday, Aug 03, 2024 - 02:45 PM (IST)
ਤਿਰੁਅਨੰਤਪੁਰਮ (ਵਾਰਤਾ)- ਕੇਰਲ ਦੇ ਵਾਇਨਾਡ ਜ਼ਿਲ੍ਹੇ 'ਚ ਬੀ.ਐੱਸ.ਐੱਨ.ਐੱਲ. ਨੇ ਜ਼ਮੀਨ ਖਿਸਕਣ ਪ੍ਰਭਾਵਿਤ ਖੇਤਰ ਵਾਇਨਾਡ ਜ਼ਿਲ੍ਹੇ ਅਤੇ ਨੀਲਾਂਬੁਰ ਤਾਲੁਕ ਦੇ ਸਾਰੇ ਗਾਹਕਾਂ ਨੂੰ 3 ਦਿਨਾਂ ਲਈ ਮੁਫ਼਼ਤ ਅਸੀਮਿਤ ਕਾਲ ਅਤੇ ਡਾਟਾ ਉਪਯੋਗ ਦੀ ਸਹੂਲਤ ਪ੍ਰਦਾਨ ਕੀਤੀ ਹੈ। ਬੀ.ਐੱਸ.ਐੱਨ.ਐੱਲ. ਵਲੋਂ ਜਾਰੀ ਬਿਆਨ 'ਚ ਸ਼ਨੀਵਾਰ ਨੂੰ ਦੱਸਿਆ ਗਿਆ ਕਿ ਉਪਯੋਗਕਰਤਾਵਾਂ ਨੂੰ ਹਰ ਦਿਨ 100 ਮੁਫ਼ਤ ਐੱਸ.ਐੱਮ.ਐੱਸ. ਵੀ ਮਿਲਣਗੇ।
ਬੀ.ਐੱਸ.ਐੱਨ.ਐੱਲ. ਚੂਰਲਮਾਲਾ ਅਤੇ ਮੁੰਦਕੱਈ ਪਿੰਡਾਂ ਦੇ ਸਾਰੇ ਪ੍ਰਭਾਵਿਤ ਲੋਕਾਂ ਨੂੰ ਮੁਫ਼ਤ ਮੋਬਾਇਲ ਕਨੈਕਸ਼ਨ ਵੀ ਦੇ ਰਿਹਾ ਹੈ। ਚੂਰਲਮਾਲਾ 'ਚ ਇਮਾਤਰ ਮੋਬਾਇਲ ਟਾਵਰ ਬੀ.ਐੱਸ.ਐੱਨ.ਐੱਲ. ਦਾ ਹੈ। ਹਾਲ ਹੀ 'ਚ, ਚੂਰਮਾਲਾ ਅਤੇ ਮੇਪਾਡੀ ਮੋਬਾਇਲ ਟਾਵਰਾਂ ਨੂੰ 4ਜੀ 'ਚ ਬਦਲ ਦਿੱਤਾ ਗਿਆ ਹੈ। ਬੀ.ਐੱਸ.ਐੱਨ.ਐੱਲ. ਦੇ ਚੀਫ਼ ਮਹਾਪ੍ਰਬੰਧਕ ਸਾਜੂ ਜਾਰਜ ਨੇ ਦੱਸਿਆ ਕਿ 4ਜੀ ਸਪੈਕਟਰਮ ਦੇ ਨਾਲ ਹੀ 700 ਮੈਗਾਹਟ੍ਰਜ ਫ੍ਰੀਕਵੈਂਸੀ ਦੀਆਂ ਤਰੰਗਾਂ ਵੀ ਉਪਲੱਬਧ ਕਰਵਾਈਆਂ ਗਈਆਂ ਹਨ। ਬੀ.ਐੱਸ.ਐੱਨ.ਐੱਲ. ਨੇ ਸਿਹਤ ਵਿਭਾਗ ਲਈ ਸਮਰਪਿਤ ਟੋਲ-ਫ੍ਰੀ ਨੰਬਰ, ਜ਼ਿਲ੍ਹਾ ਪ੍ਰਸ਼ਾਸਨ ਹੈੱਡ ਕੁਆਰਟਰਾਂ ਅਤੇ ਰਾਹਤ ਕੋਆਰਡੀਨੇਟਰਾਂ ਲਈ ਹਾਈ-ਸਪੀਡ ਇੰਟਰਨੈੱਟ ਕਨੈਕਸ਼ਨ ਅਤੇ ਮੋਬਾਇਲ ਸੇਵਾਵਾਂ ਸ਼ੁਰੂ ਕੀਤੀਆਂ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8