ਭਾਰਤ-ਬੰਗਲਾਦੇਸ਼ ਸਰਹੱਦ ''ਤੇ 2.75 ਕਿਲੋ ਸੋਨਾ ਜ਼ਬਤ, ਕਰੋੜਾਂ ''ਚ ਹੈ ਕੀਮਤ
Wednesday, Oct 16, 2024 - 05:32 PM (IST)
ਕੋਲਕਾਤਾ (ਏਜੰਸੀ)- ਸਰਹੱਦੀ ਸੁਰੱਖਿਆ ਫ਼ੋਰਸ (ਬੀ.ਐੱਸ.ਐੱਫ.) ਨੇ ਪੱਛਮੀ ਬੰਗਾਲ ਦੇ ਮੁਰਸ਼ਿਦਾਬਾਦ ਜ਼ਿਲ੍ਹੇ 'ਚ ਭਾਰਤ-ਬੰਗਲਾਦੇਸ਼ ਸਰਹੱਦ ਕੋਲ ਤਿੰਨ ਭਾਰਤੀਆਂ ਨੂੰ ਉਨ੍ਹਾਂ ਦੀਆਂ ਸਾਈਕਲਾਂ ਦੇ ਫਰੇਮ 'ਚ ਲੁਕਾ ਕੇ ਰੱਖੇ 2.75 ਕਿਲੋਗ੍ਰਾਮ ਸੋਨੇ ਨਾਲ ਗ੍ਰਿਫ਼ਤਾਰ ਕੀਤਾ ਹੈ। ਬੀ.ਐੱਸ.ਐੱਫ. ਦੇ ਦੱਖਣੀ ਬੰਗਾਲ ਫਰੰਟੀਅਰ ਦੇ ਡੀ.ਆਈ.ਜੀ. ਅਤੇ ਬੁਲਾਰੇ ਨੀਲੋਤਪਲ ਕੁਮਾਰ ਪਾਂਡੇ ਨੇ ਕਿਹਾ ਕਿ ਜ਼ਬਤ ਕੀਤੇ ਗਏ ਸੋਨੇ ਦੀ ਕੀਮਤ 1.98 ਕਰੋੜ ਰੁਪਏ ਹੈ। ਉਨ੍ਹਾਂ ਕਿਹਾ,''ਇੰਡੀਆ ਵਨ ਬਾਰਡਰ ਆਊਟਪੋਸਟ 'ਤੇ ਤਾਇਨਾਤ 75 ਬੀ.ਐੱਨ. ਬੀ.ਐੱਸ.ਐੱਫ. ਦੇ ਜਵਾਨਾਂ ਨੂੰ ਸਰਹੱਦ ਪਾਰ ਤੋਂ ਸਾਈਕਲ ਦੇ ਫਰੇਮ 'ਚ ਸੋਨਾ ਤਸਕਰੀ ਕਰਨ ਦੀ ਕੋਸ਼ਿਸ਼ ਬਾਰੇ ਇਕ ਵਿਸ਼ੇਸ਼ ਖੁਫ਼ੀਆ ਸੂਚਨਾ ਮਿਲੀ ਸੀ।'' ਉਨ੍ਹਾਂ ਕਿਹਾ ਕਿ ਜਵਾਨਾਂ ਨੇ ਅੰਤਰਰਾਸ਼ਟਰੀ ਸਹੱਦ ਦੇ ਕਰੀਬ ਆਪਣੇ ਖੇਤਾਂ 'ਚ ਕੰਮ ਕਰ ਪਰਤ ਰਹੇ ਦੋਸ਼ੀਆਂ ਦੀ ਤਲਾਸ਼ੀ ਸ਼ੁਰੂ ਕੀਤੀ।
ਡੀ.ਆਈ.ਜੀ. ਪਾਂਡੇ ਨੇ ਕਿਹਾ,''ਉਨ੍ਹਾਂ ਦੀਆਂ ਸਾਈਕਲਾਂ ਦੀ ਵੀ ਤਲਾਸ਼ੀ ਲਈ ਗਈ। ਆਖ਼ਰਕਾਰ ਤਿੰਨ ਦੋਸ਼ੀਆਂ ਦੀਆਂ ਸਾਈਕਲਾਂ ਦੇ ਫਰੇਮ 'ਚ 15 ਸੋਨੇ ਦੇ ਬਿਸਕੁਟ ਅਤੇ 8 ਸੋਨੇ ਦੇ ਟੁਕੜੇ ਮਿਲੇ। ਉਨ੍ਹਾਂ ਨੂੰ ਤੁਰੰਤ ਹਿਰਾਸਤ 'ਚ ਲੈ ਲਿਆ ਗਿਆ।'' ਉਨ੍ਹਾਂ ਕਿਹਾ ਕਿ ਦੋਸ਼ੀਆਂ ਨੂੰ ਇੰਡੀਆ ਵਨ ਬੀਓਪੀ ਲਿਜਾਇਆ ਗਿਆ, ਜਿੱਥੇ ਉਨ੍ਹਾਂ ਨੇ ਕਬੂਲ ਕੀਤਾ ਕਿ ਉਨ੍ਹਾਂ ਨੂੰ ਬੰਗਲਾਦੇਸ਼ ਦੇ ਰਾਜਸ਼ਾਹੀ ਜ਼ਿਲ੍ਹੇ ਦੇ ਬੁਧਪਾਰਾ ਪਿੰਡ 'ਚ ਇਕ ਅਣਪਛਾਤੇ ਵਿਅਕਤੀ ਤੋਂ 23 ਸੋਨੇ ਦੇ ਟੁਕੜੇ ਮਿਲੇ ਸਨ। ਉਨ੍ਹਾਂ ਕਿਹਾ,''ਉਨ੍ਹਾਂ ਨੇ ਇਕ ਸਾਈਕਲ ਦੇ ਫਰੇਮ 'ਚ 12 ਸੋਨੇ ਦੇ ਟੁਕੜੇ ਅਤੇ ਬਾਕੀ ਨੂੰ ਦੂਜੀ ਸਾਈਕਲ ਦੇ ਫਰੇਮ 'ਚ ਲੁਕਾਇਆ ਸੀ। ਤਿੰਨਾਂ ਦੋਸ਼ੀਆਂ ਨੂੰ ਬੀ.ਐੱਸ.ਐੱਫ. ਦੀ ਡੋਮਿਨੇਸ਼ਨ ਲਾਈਨ ਪਾਰ ਕਰਨ ਅਤੇ ਸ਼ਾਮ 7 ਵਜੇ ਸ਼ੇਖਪਾਰਾ ਇਲਾਕੇ 'ਚ ਆਉਣ ਵਾਲੇ ਬੱਸ ਕੰਡਕਟਰ ਦਾ ਇੰਤਜ਼ਾਰ ਕਰਨ ਲਈ ਕਿਹਾ ਗਿਆ ਸੀ। ਇਕ ਵਾਰ ਜਦੋਂ ਖੇਪ ਉਸ ਨੂੰ ਸੌਂਪ ਦਿੱਤੀ ਜਾਂਦੀ ਤਾਂ ਕਿਸਾਨਾਂ ਨੂੰ ਸੋਨੇ ਦੇ ਹਰੇਕ ਟੁਕੜੇ ਲਈ 500 ਰੁਪਏ ਮਿਲਦੇ। ਸਾਡੇ ਚੌਕਸ ਜਵਾਨਾਂ ਨੇ ਇਸ ਕੋਸ਼ਿਸ਼ ਨੂੰ ਅਸਫ਼ਲ ਕਰ ਦਿੱਤਾ।''
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8