ਬੰਗਲਾਦੇਸ਼ ਸਰਹੱਦ ਤੋਂ ਭਾਰਤ ''ਚ ਦਾਖਲ ਹੋ ਰਹੇ ਚੀਨੀ ਘੁਸਪੈਠੀਏ ਨੂੰ BSF ਨੇ ਕੀਤਾ ਕਾਬੂ

6/11/2021 3:39:27 AM

ਨਵੀਂ ਦਿੱਲੀ - ਬੰਗਲਾਦੇਸ਼ ਸਰਹੱਦ ਦੇ ਰਸਤੇ ਗ਼ੈਰ-ਕਾਨੂੰਨੀ ਤਰੀਕੇ ਨਾਲ ਭਾਰਤ ਵਿੱਚ ਦਾਖਲ ਹੋਏ ਦੀ ਕੋਸ਼ਿਸ਼ ਕਰ ਰਹੇ ਇੱਕ ਚੀਨੀ ਘੁਸਪੈਠੀਏ ਨੂੰ ਭਾਰਤੀ ਸੀਮਾ ਸੁਰੱਖਿਆ ਬਲ ਨੇ ਵੀਰਵਾਰ ਨੂੰ ਫੜ ਲਿਆ। ਪੁੱਛਗਿੱਛ ਵਿੱਚ ਚੀਨੀ ਘੁਸਪੈਠੀਏ ਨੇ ਆਪਣਾ ਨਾਮ ਹਾਨ ਜੁਨਵੇ ਦੱਸਿਆ ਹੈ, ਜੋ ਚੀਨ ਦੇ ਹੁਬੇਈ ਸੂਬੇ ਦਾ ਰਹਿਣ ਵਾਲਾ ਹੈ। ਪੁੱਛਗਿੱਛ ਅਤੇ ਉਸ ਦੇ ਕੋਲ ਮੌਜੂਦ ਪਾਸਪੋਰਟ ਤੋਂ ਪਤਾ ਚੱਲਦਾ ਹੈ ਕਿ ਉਹ 2 ਜੂਨ ਨੂੰ ਬੰਗਲਾਦੇਸ਼ ਦੇ ਢਾਕਾ ਪਹੁੰਚਿਆ ਸੀ ਅਤੇ ਆਪਣੇ ਇੱਕ ਦੋਸਤ ਦੇ ਕੋਲ ਬਿਜਨੈਸ ਵੀਜ਼ਾ 'ਤੇ ਰਹਿ ਰਿਹਾ ਸੀ।

ਇਹ ਵੀ ਪੜ੍ਹੋ- ਆਨਲਾਈਨ ਡਿਲੀਵਰੀ ਕਰਣ ਵਾਲੇ ਏਜੰਟਾਂ ਨੂੰ ਪਹਿਲ ਦੇ ਆਧਾਰ 'ਤੇ ਲੱਗੇਗੀ ਕੋਰੋਨਾ ਵੈਕਸੀਨ

ਬੀ.ਐੱਸ.ਐੱਫ. ਨੇ ਦੱਸਿਆ ਕਿ 8 ਜੂਨ ਨੂੰ ਹਾਨ ਜੁਨਵੇ ਬੰਗਲਾਦੇਸ਼ ਦੇ ਚਪਈਨਵਾਬਗੰਜ ਵਿੱਚ ਸੋਨਾ ਮਸਜਿਦ ਪਹੁੰਚਿਆ ਸੀ ਅਤੇ ਉਥੇ ਹੀ ਠਹਿਰਿਆ। ਫਿਰ 10 ਤਾਰੀਖ ਨੂੰ ਉਹ ਭਾਰਤੀ ਸੀਮਾ ਵਿੱਚ ਦਾਖਲ ਹੋਏ ਦੀ ਕੋਸ਼ਿਸ਼ ਵਿੱਚ ਸੀ ਕਿ ਬੀ.ਐੱਸ.ਐੱਫ. ਦੇ ਜਵਾਨਾਂ ਨੇ ਉਸ ਨੂੰ ਫੜ ਲਿਆ। ਚੀਨੀ ਘੁਸਪੈਠੀਏ ਨੇ ਦੱਸਿਆ ਕਿ ਇਸ ਵਾਰ ਫੜੇ ਜਾਣ ਤੋਂ ਪਹਿਲਾਂ ਉਹ ਚਾਰ ਵਾਰ ਭਾਰਤ ਆ ਚੁੱਕਾ ਹੈ। 2010 ਵਿੱਚ ਉਹ ਹੈਦਰਾਬਾਦ ਅਤੇ ਦਿੱਲੀ ਆਇਆ ਸੀ। 2019 ਤੋਂ ਬਾਅਦ ਉਹ ਤਿੰਨ ਵਾਰ ਗੁਰੂਗ੍ਰਾਮ ਆ ਚੁੱਕਾ ਹੈ। ਉਸ ਨੇ ਦੱਸਿਆ ਕਿ ਲਖਨਊ ਏ.ਟੀ.ਐੱਸ. ਨੇ ਉਸਦੇ ਬਿਜਨੈਸ ਪਾਰਟਨਰ ਨੂੰ ਫੜ ਲਿਆ ਸੀ।

ਬੀ.ਐੱਸ.ਐੱਫ. ਦੁਆਰਾ ਦਿੱਤੀ ਗਈ ਜਾਣਕਾਰੀ ਮੁਤਾਬਕ ਚੀਨੀ ਨਾਗਰਿਕ ਖ਼ਿਲਾਫ਼ ਮਾਮਲਾ ਦਰਜ ਹੋਣ ਦੇ ਚੱਲਦੇ ਚੀਨ ਵਿੱਚ ਉਸ ਨੂੰ ਭਾਰਤੀ ਵੀਜ਼ਾ ਨਹੀਂ ਮਿਲਿਆ ਪਰ ਬੰਗਲਾਦੇਸ਼ ਅਤੇ ਨੇਪਾਲ ਦੇ ਜ਼ਰੀਏ ਉਸ ਨੂੰ ਵੀਜ਼ਾ ਮਿਲ ਗਿਆ। ਬੀ.ਐੱਸ.ਐੱਫ. ਨੇ ਚੀਨੀ ਘੁਸਪੈਠੀਏ ਕੋਲ ਕਈ ਦਸਤਾਵੇਜ਼ ਅਤੇ ਇਲੈਕਟ੍ਰਾਨਿਕ ਸਮੱਗਰੀ ਬਰਾਮਦ ਕੀਤੇ ਹਨ, ਜਿਸ ਦੇ ਜ਼ਰੀਏ ਇਸ ਗੱਲ ਦਾ ਪਤਾ ਲਗਾਇਆ ਜਾ ਸਕਦਾ ਹੈ ਕਿ ਉਹ ਭਾਰਤ ਵਿੱਚ ਕਿਸ ਚੀਨੀ ਇੰਟੈਲੀਜੈਂਸ ਏਜੰਸੀ ਲਈ ਕੰਮ ਕਰਦਾ ਸੀ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


Inder Prajapati

Content Editor Inder Prajapati