ਬੀ. ਐੱਸ. ਐੱਫ. ਦੇ ਇੰਸਪੈਕਟਰ ਨੂੰ ‘ਡਿਜੀਟਲ ਅਰੈਸਟ’ ਕਰ ਕੇ ਠੱਗੇ 71.24 ਲੱਖ ਰੁਪਏ
Tuesday, Jan 07, 2025 - 07:36 PM (IST)

ਗਵਾਲੀਅਰ (ਏਜੰਸੀ)- ਮੱਧ ਪ੍ਰਦੇਸ਼ ਦੇ ਗਵਾਲੀਅਰ ਸਥਿਤ ਬੀ. ਐੱਸ. ਐੱਫ. ਅਕੈਡਮੀ ਦੇ ਕੈਂਪਸ ’ਚ ਇਕ ਇੰਸਪੈਕਟਰ ਨੂੰ ਕਰੀਬ ਇਕ ਮਹੀਨੇ ਤਕ ‘ਡਿਜੀਟਲ ਅਰੈਸਟ’ ਕਰ ਕੇ 71.24 ਲੱਖ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸੀਨੀਅਰ ਪੁਲਸ ਕਪਤਾਨ ਧਰਮਵੀਰ ਸਿੰਘ ਨੇ ਮੰਗਲਵਾਰ ਦੱਸਿਆ ਕਿ ਸੋਮਵਾਰ ਸ਼ਾਮ ਅਬਸਾਰ ਅਹਿਮਦ ਵਾਸੀ ਮਊ ਨੇ ਧੋਖਾਦੇਹੀ ਦੀ ਰਿਪੋਰਟ ਦਰਜ ਕਰਵਾਈ ਸੀ।
ਇੰਸਪੈਕਟਰ ਕੋਲੋਂ 2 ਦਸੰਬਰ ਤੋਂ 31 ਦਸੰਬਰ ਤੱਕ ਠੱਗੀ ਕਰਨ ਵਾਲਿਆਂ ਨੇ 34 ਵਾਰ ਵੱਖ-ਵੱਖ ਖਾਤਿਆਂ ’ਚ ਪੈਸੇ ਟਰਾਂਸਫਰ ਕਰਵਾਏ। ਇੰਸਪੈਕਟਰ ਦਾ ਪਰਿਵਾਰ ਲਖਨਊ ’ਚ ਰਹਿੰਦਾ ਹੈ । ਅਬਸਾਰ ਅਹਿਮਦ ਵੀ ਠੱਗਾਂ ਨੂੰ ਪੈਸੇ ਦੇਣ ਲਈ ਤਿੰਨ ਵਾਰ ਰੇਲ ਗੱਡੀ ਰਾਹੀਂ ਲਖਨਊ ਗਿਆ ਸੀ। ਇਸ ਦੌਰਾਨ ਠੱਗ ਉਸ ਨੂੰ ਲਗਾਤਾਰ ਫੋਨ ਕਰਦੇ ਰਹੇ ਅਤੇ ਕਿਸੇ ਨਾਲ ਸੰਪਰਕ ਨਾ ਕਰਨ ਦੀਆਂ ਧਮਕੀਆਂ ਦਿੰਦੇ ਰਹੇ।