ਵੱਡੀ ਖ਼ਬਰ ; ਕੰਡਿਆਲੀ ਤਾਰ ਟੱਪ ਭਾਰਤ ''ਚ ਦਾਖ਼ਲ ਹੋ ਰਿਹਾ ਸੀ ਪਾਕਿਸਤਾਨੀ ਘੁਸਪੈਠੀਆ, BSF ਨੇ ਕੀਤਾ ਢੇਰ
Saturday, May 24, 2025 - 01:22 PM (IST)

ਅਹਿਮਦਾਬਾਦ- ਸਰਹੱਦੀ ਸੁਰੱਖਿਆ ਫ਼ੋਰਸ (ਬੀ.ਐੱਸ.ਐੱਫ.) ਨੇ ਗੁਜਰਾਤ 'ਚ ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ਤੋਂ ਵੜਣ ਦੀ ਕੋਸ਼ਿਸ਼ ਕਰ ਰਹੇ ਇਕ ਪਾਕਿਸਤਾਨੀ ਘੁਸਪੈਠੀਏ ਨੂੰ ਮਾਰ ਸੁੱਟਿਆ। ਇਕ ਅਧਿਕਾਰੀ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਬੀ.ਐੱਸ.ਐੱਫ. ਨੇ ਇਕ ਬਿਆਨ 'ਚ ਦੱਸਿਆ ਕਿ ਫ਼ੋਰਸ ਦੇ ਚੌਕਸ ਜਵਾਨਾਂ ਨੇ ਇਕ ਸ਼ੱਕੀ ਵਿਅਕਤੀ ਨੂੰ ਸ਼ੁੱਕਰਵਾਰ ਰਾਤ ਬਨਾਸਕਾਂਠਾ 'ਚ ਅੰਤਰਰਾਸ਼ਟਰੀ ਸਰਹੱਦ ਪਾਰ ਕਰ ਕੇ ਸਰਹੱਦ ਵਾੜ (ਕੰਡਿਆਲੀ ਤਾਰ) ਵੱਲ ਵਧਦੇ ਦੇਖਿਆ।
ਇਹ ਵੀ ਪੜ੍ਹੋ : ਸਕੂਲਾਂ 'ਚ ਹੋ ਗਈਆਂ ਛੁੱਟੀਆਂ ! ਅੱਗ ਵਰ੍ਹਾਊ ਗਰਮੀ ਦੌਰਾਨ ਪ੍ਰਸ਼ਾਸਨ ਨੇ ਲਿਆ ਫ਼ੈਸਲਾ
ਬਿਆਨ 'ਚ ਕਿਹਾ ਗਿਆ ਹੈ,''ਉਨ੍ਹਾਂ ਨੇ ਘੁਸਪੈਠੀਏ ਨੂੰ ਰੁਕਣ ਲਈ ਕਿਹਾ ਪਰ ਇਸ ਦੇ ਬਾਵਜੂਦ ਉਹ ਅੱਗੇ ਵਧਦਾ ਰਿਹਾ, ਜਿਸ ਤੋਂ ਬਾਅਦ ਜਵਾਨਾਂ ਨੇ ਗੋਲੀਆਂ ਚਲਾ ਦਿੱਤੀਆਂ। ਘੁਸਪੈਠੀਏ ਨੂੰ ਮੌਕੇ 'ਤੇ ਹੀ ਮਾਰ ਸੁੱਟਿਆ ਗਿਆ।''
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e