BSF ਨਾਲ ਗੱਲਬਾਤ ਕਰਨ ਭਾਰਤ ਪਹੁੰਚਿਆ ਪਾਕ ਰੇਂਜਰਾਂ ਦਾ ਦਲ
Thursday, Nov 09, 2017 - 12:31 AM (IST)

ਨਵੀਂ ਦਿੱਲੀ— ਸਰਹੱਦ ਸੁਰੱਖਿਆ ਬਲ (ਬੀ. ਐਸ. ਐਫ.) ਨੇ ਕਈ ਮੁੱਦਿਆਂ 'ਤੇ ਗੱਲਬਾਤ ਕਰਨ ਲਈ ਬੁੱਧਵਾਰ ਨੂੰ ਪਾਕਿਸਤਾਨ ਰੇਂਜਰਜ਼ ਦਾ ਉਚ ਪੱਧਰੀ ਦਲ ਭਾਰਤ ਪਹੁੰਚਿਆ। ਅਧਿਕਾਰਿਕ ਸੂਤਰਾਂ ਮੁਤਾਬਕ ਇਹ ਗਲਬਾਤ ਸਰਹੱਦ 'ਤੇ ਸੰਘਰਸ਼ ਵਿਰਾਮ ਦੇ ਉਲੰਘਣ ਅਤੇ ਨਾਗਰਿਕਾਂ ਅਤੇ ਫੌਜੀਆਂ ਦੀਆਂ ਹੱਤਿਆਵਾਂ ਦੀਆਂ ਕਈ ਘਟਨਾਵਾਂ ਤੋਂ ਬਾਅਦ ਦੋਵੇਂ ਦੇਸ਼ਾਂ ਵਿਚਾਲੇ ਪੈਦਾ ਹੋਏ ਤਣਾਅ ਦੀ ਧਰਤੀ 'ਤੇ ਹੋਣੀ ਹੈ।
ਗਲਬਾਤ ਲਈ ਰੇਂਜਰਜ਼(ਸਿੰਧ) ਦੇ ਡਾਇਰੈਕਟਰ ਜਨਰਲ ਮੇਜਰ ਮੁਹੰਮਦ ਸਈਦ ਦੀ ਅਗਵਾਈ 'ਚ ਪਾਕਿਸਤਾਨ ਦਾ 19 ਮੈਂਬਰੀ ਪ੍ਰਤੀਨਿਧੀਮੰਡਲ ਭਾਰਤ ਆਇਆ ਹੈ। ਭਾਰਤੀ ਦਲ ਦੀ ਅਗਵਾਈ ਬੀ. ਐਸ. ਐਫ. ਪ੍ਰਮੁੱਖ ਕੇਕੇ ਸ਼ਰਮਾ ਕਰਨਗੇ। ਪਾਕਿਸਤਾਨ ਦਲ 'ਚ ਉਨ੍ਹਾਂ ਦੇ ਅੰਦਰੂਨੀ ਮੰਤਰਾਲੇ ਦੇ ਅਧਿਕਾਰੀ ਵੀ ਸ਼ਾਮਲ ਹਨ। ਦਲ 10 ਨਵੰਬਰ ਨੂੰ ਪਾਕਿਸਤਾਨ ਵਾਪਸ ਜਾਣਗੇ।