ਬੀ.ਐੱਸ.ਐੱਫ. ਕੈਂਪ ’ਚ ਅੱਗ ਲੱਗਣ ਕਾਰਨ ਇਕ ਜਵਾਨ ਦੀ ਮੌਤ
Monday, Jan 12, 2026 - 02:00 PM (IST)
ਸ਼੍ਰੀਨਗਰ - ਜੰਮੂ-ਕਸ਼ਮੀਰ ਦੇ ਬਾਂਦੀਪੋਰਾ ਜ਼ਿਲ੍ਹੇ ’ਚ ਬੀ.ਐੱਸ.ਐੱਫ ਕੈਂਪ ਦੇ ਅੰਦਰ ਇੱਕ ਇਮਾਰਤ ’ਚ ਅੱਗ ਲੱਗਣ ਕਾਰਨ ਸੀਮਾ ਸੁਰੱਖਿਆ ਬਲ ਦੇ ਇੱਕ ਜਵਾਨ ਦੀ ਮੌਤ ਹੋ ਗਈ ਜਿਸ ਦੀ ਜਾਣਕਾਰੀ ਸੋਮਵਾਰ ਨੂੰ ਮਿਲੀ। ਜਾਣਕਾਰੀ ਅਨੁਸਾਰ ਮ੍ਰਿਤਕ ਜਵਾਨ ਦੀ ਪਛਾਣ ਕਾਂਸਟੇਬਲ ਰਮੇਸ਼ ਕੁਮਾਰ ਵਜੋਂ ਹੋਈ ਹੈ, ਜੋ ਕਿ ਕੱਪੜੇ ਧੋਣ ਦਾ ਕੰਮ ਕਰਦਾ ਸੀ। ਅਧਿਕਾਰੀਆਂ ਅਨੁਸਾਰ, ਐਤਵਾਰ ਸ਼ਾਮ ਨੂੰ ਬਾਂਦੀਪੋਰਾ ਦੇ ਮੋਦਰ ’ਚ ਸਥਿਤ ਇੱਕ ਮੰਜ਼ਿਲਾ ਟ੍ਰੇਡਸਮੈਨ ਇਮਾਰਤ ’ਚ ਅੱਗ ਲੱਗੀ। ਅਧਿਕਾਰੀਆਂ ਨੇ ਕਿਹਾ ਕਿ ਅੱਗ ਬੁਝਾਊ ਦਸਤਿਆਂ ਅਤੇ ਬੀ.ਐੱਸ.ਐੱਫਸ ਜਵਾਨਾਂ ਦੀ ਮਦਦ ਨਾਲ ਅੱਗ 'ਤੇ ਕਾਬੂ ਪਾਇਆ ਗਿਆ। ਹਾਲਾਂਕਿ ਅੱਗ ਲੱਗਣ ਦਾ ਕਾਰਨ ਸਾਹਮਣੇ ਨਹੀਂ ਆਇਆ।
