'ਅਭਿਨੰਦਨ ਨੂੰ ਰਿਹਾਅ ਨਾ ਕਰਦਾ ਪਾਕਿਸਤਾਨ ਤਾਂ ਭਾਰਤੀ ਫ਼ੌਜ ਕਰਦੀ ਭਾਰੀ ਤਬਾਹੀ'

Thursday, Oct 29, 2020 - 06:39 PM (IST)

'ਅਭਿਨੰਦਨ ਨੂੰ ਰਿਹਾਅ ਨਾ ਕਰਦਾ ਪਾਕਿਸਤਾਨ ਤਾਂ ਭਾਰਤੀ ਫ਼ੌਜ ਕਰਦੀ ਭਾਰੀ ਤਬਾਹੀ'

ਨਵੀਂ ਦਿੱਲੀ— ਪਾਕਿਸਤਾਨ ਦੀ ਸੰਸਦ 'ਚ ਭਾਰਤੀ ਵਿੰਗ ਕਮਾਂਡਰ ਅਭਿਨੰਦਨ ਵਰਧਮਾਨ ਦਾ ਨਾਂ ਇਕ ਵਾਰ ਮੁੜ ਗੂੰਜਿਆ। ਅਭਿਨੰਦਨ ਦੀ ਰਿਹਾਈ ਦਾ ਮੁੱਦਾ ਮੁੜ ਤੋਂ ਉਠਣ 'ਤੇ ਸੇਵਾਮੁਕਤ ਏਅਰ ਚੀਫ਼ ਮਾਰਸ਼ਲ ਬੀ. ਐੱਸ. ਧਨੋਆ ਨੇ ਕਿਹਾ ਕਿ ਪਾਕਿਸਤਾਨ ਕੋਲ ਵਿੰਗ ਕਮਾਂਡਰ ਅਭਿਨੰਦਨ ਨੂੰ ਭਾਰਤ ਵਾਪਸ ਭੇਜਣ ਤੋਂ ਇਲਾਵਾ ਹੋਰ ਕੋਈ ਬਦਲ ਵੀ ਨਹੀਂ ਸੀ। ਇਸ ਬਾਬਤ ਪਾਕਿਸਤਾਨ ਦੇ ਸੰਸਦ ਮੈਂਬਰ ਅਯਾਜ਼ ਸਾਦਿਕ ਨੇ ਵਿੰਗ ਕਮਾਂਡਰ ਅਭਿਨੰਦਰ ਵਰਧਮਾਨ ਨੂੰ ਲੈ ਕੇ ਖ਼ੁਲਾਸਾ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਦੇ ਹਮਲੇ ਦੇ ਡਰ ਨਾਲ ਪਾਕਿਸਤਾਨ ਦੀ ਇਮਰਾਨ ਖਾਨ ਸਰਕਾਰ ਨੇ ਭਾਰਤੀ ਹਵਾਈ ਫ਼ੌਜ ਦੇ ਪਾਇਲਟ ਅਭਿਨੰਦਰ ਵਰਧਮਾਨ ਨੂੰ ਰਿਹਾਅ ਕਰ ਦਿੱਤਾ ਸੀ। ਪਾਕਿਸਤਾਨ ਦੇ ਇਸ ਦਾਅਵੇ ਮਗਰੋਂ ਭਾਰਤੀ ਫ਼ੌਜ ਦੇ ਸਾਬਕਾ ਮੁਖੀ ਬੀ. ਐੱਸ. ਧਨੋਆ ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ।

PunjabKesari

ਇਹ ਵੀ ਪੜ੍ਹੋ: ਪਾਕਿ ਸਾਂਸਦ ਦਾ ਦਾਅਵਾ, ਭਾਰਤ ਦੇ ਹਮਲੇ ਦੇ ਡਰ ਨਾਲ ਹੋਈ ਅਭਿਨੰਦਨ ਦੀ ਰਿਹਾਈ (ਵੀਡੀਓ)

ਧਨੋਆ ਨੇ ਇਕ ਨਿਊਜ਼ ਏਜੰਸੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਾਕਿਸਤਾਨ ਵਲੋਂ ਜਿਸ ਤਰ੍ਹਾਂ ਦੇ ਬਿਆਨ ਦਿੱਤੇ ਜਾ ਰਹੇ ਹਨ, ਉਸ ਦਾ ਕਾਰਨ ਉਸ ਸਮੇਂ ਭਾਰਤੀ ਹਵਾਈ ਫ਼ੌਜ ਪੋਜੀਸ਼ਨ ਵਿਚ ਸੀ। ਹਵਾਈ ਫ਼ੌਜ ਪੂਰੀ ਤਿਆਰ ਸੀ, ਜੇਕਰ ਪਾਕਿਸਤਾਨ ਅਭਿਨੰਦਨ ਨੂੰ ਨਾ ਰਿਹਾਅ ਕਰਦਾ ਤਾਂ ਅਸੀਂ ਉਨ੍ਹਾਂ ਦੀ ਪੂਰੀ ਬ੍ਰਿਗੇਡ ਨੂੰ ਖਤਮ ਕਰ ਸਕਦੇ ਸੀ ਅਤੇ ਉਹ ਇਹ ਗੱਲ ਜਾਣਦੇ ਸਨ। ਧਨੋਆ ਨੇ ਅੱਗੇ ਕਿਹਾ ਕਿ ਮੈਂ ਅਭਿਨੰਦਨ ਦੇ ਪਿਤਾ ਨਾਲ ਕੰਮ ਕੀਤਾ ਹੈ। ਮੈਂ ਅਭਿਨੰਦਨ ਦੇ ਪਿਤਾ ਨਾਲ ਵਾਅਦਾ ਕੀਤਾ ਸੀ ਕਿ ਅਸੀਂ ਉਸ ਨੂੰ ਵਾਪਸ ਲਿਆਵਾਂਗੇ। 

ਇਹ ਵੀ ਪੜ੍ਹੋ: ਨੱਢਾ ਦਾ ਰਾਹੁਲ 'ਤੇ ਤਿੱਖਾ ਸ਼ਬਦੀ ਵਾਰ- 'ਸ਼ਹਿਜ਼ਾਦੇ ਆਪਣੇ ਭਰੋਸੇਮੰਦ ਦੇਸ਼ ਪਾਕਿਸਤਾਨ ਦੀ ਹੀ ਸੁਣ ਲੈਣ'

ਇੱਥੇ ਇਹ ਵੀ ਦੱਸ ਦੇਈਏ ਕਿ ਫਰਵਰੀ 2019 'ਚ ਭਾਰਤ ਨੇ ਬਾਲਾਕੋਟ 'ਚ ਅੱਤਵਾਦੀ ਕੈਂਪ 'ਤੇ ਏਅਰ ਸਟਰਾਈਕ ਕੀਤੀ ਸੀ, ਜਿਸ ਤੋਂ ਬਾਅਦ ਪਾਕਿਸਤਾਨ ਨੇ ਆਪਣੇ ਫਾਈਟਰ ਜੈੱਟ ਭਾਰਤ 'ਚ ਹਮਲੇ ਲਈ ਭੇਜੇ ਸਨ। ਇਸ ਦੇ ਜਵਾਬ ਵਿਚ ਵਰਧਮਾਨ ਨੇ ਮਿਗ-21 ਲੈ ਕੇ ਉਡਾਣ ਭਰੀ ਸੀ। ਅਭਿਨੰਦਨ ਦਾ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ ਅਤੇ ਉਹ ਪਾਕਿਸਤਾਨ ਦੇ ਮਕਬੂਜ਼ਾ ਕਸ਼ਮੀਰ (ਪੀ. ਓ. ਕੇ.) 'ਚ ਜਾ ਡਿੱਗੇ ਸਨ। ਅਭਿਨੰਦਨ ਨੂੰ ਪਾਕਿਸਤਾਨ ਫ਼ੌਜ ਨੇ ਫੜ ਲਿਆ ਸੀ।

ਇਸ ਬਾਰੇ ਪਾਕਿਸਤਾਨੀ ਸੰਸਦ ਮੈਂਬਰ ਨੇ ਆਪਣੇ ਵਿਰੋਧੀ ਨੇਤਾਵਾਂ ਨੂੰ ਇਹ ਵੀ ਦੱਸਿਆ ਕਿ ਕਿਵੇਂ ਅਭਿਨੰਦਨ ਦੀ ਰਿਹਾਈ ਨੂੰ ਲੈ ਕੇ ਦੋਹਾਂ ਦੇਸ਼ਾਂ ਵਿਚਾਲੇ ਗੱਲਬਾਤ ਦੌਰਾਨ ਪਾਕਿਸਤਾਨੀ ਫ਼ੌਜ ਦੇ ਜਨਰਲ ਕਮਰ ਜਾਵੇਦ ਬਾਜਵਾ ਕੰਬ ਰਹੇ ਸਨ ਅਤੇ ਉਨ੍ਹਾਂ ਦੇ ਪਸੀਨੇ ਛੂਟ ਰਹੇ ਸਨ। ਦਰਅਸਲ ਪਾਕਿਸਤਾਨ ਦੇ ਫ਼ੌਜ ਮੁਖੀ ਨੂੰ ਡਰ ਸੀ ਕਿ ਭਾਰਤ ਹਮਲਾ ਨਾ ਕਰ ਦੇਵੇ। ਉਨ੍ਹਾਂ ਕਿਹਾ ਕਿ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਕਿਹਾ ਕਿ ਜੇਕਰ ਅਭਿਨੰਦਨ ਨੂੰ ਸਰਹੱਦ ਪਾਰ ਨਹੀਂ ਜਾਣ ਦੇਣਗੇ ਤਾਂ ਭਾਰਤ, ਪਾਕਿਸਤਾਨ 'ਤੇ ਹਮਲਾ ਕਰ ਦੇਵੇਗਾ। ਇਸ ਤੋਂ ਬਾਅਦ ਪਾਕਿਸਤਾਨ ਨੇ ਅਭਿਨੰਦਨ ਨੂੰ ਰਿਹਾਅ ਕਰ ਦਿੱਤਾ ਸੀ।

PunjabKesari

ਦੱਸ ਦੇਈਏ ਕਿ ਜੰਮੂ-ਕਸ਼ਮੀਰ ਦੇ ਪੁਲਵਾਮਾ 'ਚ ਜੈਸ਼-ਏ-ਮੁਹੰਮਦ ਦੇ ਅੱਤਵਾਦੀਆਂ ਨੇ ਭਾਰਤੀ ਫ਼ੌਜ 'ਤੇ ਹਮਲਾ ਕੀਤਾ ਸੀ, ਜਿਸ 'ਚ ਸਾਡੇ 40 ਜਵਾਨ ਸ਼ਹੀਦ ਹੋ ਗਏ ਸਨ। ਇਸ ਹਮਲੇ ਦਾ ਬਦਲਾ ਲੈਣ ਲਈ ਭਾਰਤ ਵਲੋਂ ਬਾਲਾਕੋਟ ਵਿਚ ਏਅਰ ਸਟਰਾਈਕ ਕੀਤੀ ਗਈ ਸੀ। 


author

Tanu

Content Editor

Related News