ਇਕੱਠੇ ਦਿੱਸੀ 3 ਸ਼ਰਵਣ ਪੁੱਤਾਂ ਦੀ ਝਲਕ, ਮਾਂ ਨੂੰ ਕਾਂਵੜ ''ਚ ਬਿਠਾ ਕੇ ਤੀਰਥ ਯਾਤਰਾ ''ਤੇ ਲੈ ਗਏ ਭਰਾ
Saturday, Aug 03, 2024 - 11:58 AM (IST)

ਕਰਨਾਲ- ਆਧੁਨਿਕਤਾ ਦੇ ਇਸ ਯੁੱਗ 'ਚ ਬਹੁਤ ਸਾਰੀਆਂ ਥਾਵਾਂ 'ਤੇ ਅਜਿਹੇ ਮਾਮਲੇ ਸਾਹਮਣੇ ਆ ਰਹੇ ਹਨ, ਜਿੱਥੇ ਮਾਤਾ-ਪਿਤਾ ਨੂੰ ਸਤਾਇਆ ਜਾ ਰਿਹਾ ਹੈ ਜਾਂ ਫਿਰ ਕੁੱਟਮਾਰ ਕਰ ਕੇ ਘਰੋਂ ਬਾਹਰ ਕੱਢ ਦਿੱਤਾ ਜਾਂਦਾ ਹੈ ਪਰ ਹਰਿਆਣਾ 'ਚ ਇਸ ਦੇ ਬਿਲਕੁੱਲ ਉਲਟ ਮਾਮਲਾ ਸਾਹਮਣੇ ਆਇਆ ਹੈ। ਇੱਥੇ 3 ਭਰਾ ਮਿਲ ਕੇ ਸਤਯੁੱਗ ਦੇ ਸ਼ਰਵਣ ਕੁਮਾਰ ਦੀ ਹੀ ਤਰ੍ਹਾਂ ਆਪਣੀ ਮਾਂ ਨੂੰ ਆਪਣੇ ਮੋਢਿਆਂ 'ਤੇ ਕਾਂਵੜ 'ਚ ਬਿਠਾ ਕੇ ਤੀਰਥ ਯਾਤਰਾ ਕਰ ਰਹੇ ਹਨ। ਹਰਿਆਣਾ ਦੇ ਕਰਨਾਲ 'ਚ 3 ਬੇਟਿਆਂ ਨੇ ਆਪਣੀ ਮਾਂ ਦੀ ਇੱਛਾ ਨੂੰ ਪੂਰਾ ਕੀਤਾ। 65 ਸਾਲਾ ਜਲਵਤੀ ਦਾ ਸੁਫ਼ਨਾ ਉਸ ਦੇ ਮੁੰਡਿਆਂ ਨੇ ਸੱਚ ਕਰ ਦਿਖਾਇਆ। ਦਰਅਸਲ ਜਲਵਤੀ ਚਾਹੁੰਦੀ ਸੀ ਕਿ ਉਹ ਹਰਿਦੁਆਰ ਜਾਏ ਅਤੇ ਸਾਵਣ ਸ਼ਿਵਰਾਤਰੀ 'ਤੇ ਜਲਾਭਿਸ਼ੇਕ ਕਰਨ ਲਈ ਪਵਿੱਤਰ ਗੰਗਾ ਜਲ ਨੰਗੇ ਪੈਰ ਲੈ ਕੇ ਆਏ। ਉਸ ਦੇ ਸਮਰਪਿਤ ਬੇਟਿਆਂ ਦੀ ਬਦੌਲਤ ਸ਼ੁੱਕਰਵਾਰ ਨੂੰ ਇਹ ਅਸਲੀਅਤ ਬਣ ਗਈ।
ਹਰਿਦੁਆਰ ਤੋਂ ਉਸ ਦੇ ਤਿੰਨ ਬੇਟੇ ਉਸ ਨੂੰ ਆਪਣੇ ਮੋਢਿਆਂ 'ਤੇ ਚੁੱਕ ਕੇ ਵਾਪਸ ਲੈ ਆਏ। ਇਕ ਪਾਸੇ ਉਨ੍ਹਾਂ ਦੀ ਮਾਂ ਅਤੇ ਦੂਜੇ ਪਾਸੇ ਕਾਂਵੜ ਸੀ। ਤਿੰਨੋਂ ਭਰਾ ਹਰ ਦਿਨ 10 ਕਿਲੋਮੀਟਰ ਤੱਕ ਪੈਦਲ ਤੁਰਦੇ ਸਨ। ਕਰਨਾਲ ਪਹੁੰਚਣ 'ਤੇ ਉਨ੍ਹਾਂ ਦੇ ਪਰਿਵਾਰ ਵਲੋਂ ਬੇਟਿਆਂ ਅਤੇ ਮਾਂ ਦਾ ਸਵਾਗਤ ਕੀਤਾ ਗਿਆ। ਜਲ ਲੈ ਕੇ ਜਲਵਤੀ ਸਰਾਫਾ ਬਜ਼ਾਰ ਸਥਿਤ ਇਤਿਹਾਸਕ ਸ਼ਿਵ ਮੰਦਰ 'ਚ ਜਲਾਭਿਸ਼ੇਕ ਕਰਨ ਪਹੁੰਚੀ। ਤਿੰਨ ਭਰਾਵਾਂ 'ਚੋਂ ਸਭ ਤੋਂ ਛੋਟੇ ਰਾਜਾ ਕਸ਼ਯਪ ਨੇ ਕਿਹਾ ਕਿ ਉਹ ਆਪਣੀ ਮਾਂ ਨਾਲ ਟਰੇਨ ਤੋਂ ਹਰਿਦੁਆਰ ਗਏ ਸਨ ਅਤੇ 19 ਜੁਲਾਈ ਨੂੰ ਹਰਿ ਕੀ ਪੌੜੀ ਤੋਂ ਵਾਪਸ ਤੁਰਨਾ ਸ਼ੁਰੂ ਕੀਤਾ। ਯਾਤਰਾ ਸ਼ੁੱਕਰਵਾਰ ਨੂੰ ਸਮਾਪਤ ਹੋਈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8