ਸਿਰਫ਼ 10 ਰੁਪਏ ਲਈ ਵੱਡੇ ਭਰਾ ਨੇ ਪੱਥਰ ਨਾਲ ਕੁਚਲ ਕੇ ਕੀਤਾ ਛੋਟੇ ਭਰਾ ਦਾ ਕਤਲ

09/17/2019 6:00:09 PM

ਡਿੰਡੋਰੀ— ਮੱਧ ਪ੍ਰਦੇਸ਼ ਦੇ ਡਿੰਡੋਰੀ ਜ਼ਿਲੇ ਤੋਂ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ। ਇੱਥੇ ਇਕ ਭਰਾ ਨੇ ਸਿਰਫ਼ 10 ਰੁਪਏ ਲਈ ਆਪਣੇ ਛੋਟੇ ਭਰਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਘਟਨਾ ਦੇ ਬਾਅਦ ਤੋਂ ਵੱਡਾ ਭਰਾ ਫਰਾਰ ਹੈ। ਡਿੰਡੋਰੀ ਜ਼ਿਲੇ ਦੇ ਮੇਹੰਦਵਾਨੀ ਪੁਲਸ ਸਟੇਸ਼ਨ ਦੇ ਅਧੀਨ ਆਉਣ ਵਾਲੇ ਪਿੰਡ ਖੈਰਦਾ 'ਚ ਇਹ ਘਟਨਾ ਵਾਪਰੀ। ਮੇਹੰਦਵਾਨੀ ਪੁਲਸ ਸਟੇਸ਼ਨ ਦੇ ਐੱਸ.ਐੱਚ.ਓ. ਨੇ ਦੱਸਿਆ,''ਖੈਰਦਾ ਪਿੰਡ ਦੇ ਸੱਤੂ ਗੋਂਡ ਨੇ ਸੋਮਵਾਰ ਸਵੇਰੇ ਸ਼ਿਕਾਇਤ ਦਰਜ ਕਰਵਾਈ ਕਿ ਉਸ ਦੇ 2 ਬੇਟੇ ਐਤਵਾਰ ਸ਼ਾਮ ਤੋਂ ਲਾਪਤਾ ਹਨ। ਸੱਤੂ ਗੋਂਡ ਨੇ ਆਪਣੀ ਸ਼ਿਕਾਇਤ 'ਚ ਜ਼ਿਕਰ ਕੀਤਾ ਕਿ ਉਸ ਨੇ ਛੋਟੇ ਬੇਟੇ ਨੂੰ ਪਾਕੇਟ ਮਨੀ ਦੇ ਤੌਰ 'ਤੇ 10 ਰੁਪਏ ਦਿੱਤੇ ਸਨ, ਨਾਲ ਹੀ ਉਸ ਨੂੰ ਇਹ ਵੀ ਕਿਹਾ ਸੀ ਕਿ ਇਸ ਨਾਲ ਉਹ ਵੀ ਜੋ ਖਰੀਦੇ ਵੱਡੇ ਭਰਾ ਨਾਲ ਸਾਂਝਾ ਕਰੇ। ਸੱਤੂ ਗੋਂਡ ਨੇ ਪੁਲਸ ਨੂੰ ਇਹ ਵੀ ਦੱਸਿਆ ਕਿ ਉਸ ਨੇ ਛੋਟੇ ਬੇਟੇ ਨੂੰ ਇਸ ਲਈ ਪੈਸੇ ਦਿੱਤੇ, ਕਿਉਂਕਿ ਵੱਡਾ ਬੇਟਾ ਉਸ ਨਾਲ ਕੋਈ ਚੀਜ਼ ਸਾਂਝੀ ਨਹੀਂ ਕਰਦਾ ਸੀ। ਛੋਟਾ ਬੇਟਾ 14 ਸਾਲ ਦਾ ਸੀ ਅਤੇ 8ਵੀਂ ਜਮਾਤ ਦਾ ਵਿਦਿਆਰਥੀ ਸੀ।

ਦੋਹਾਂ ਭਰਾਵਾਂ ਨੂੰ ਆਖਰੀ ਵਾਰ ਪਿੰਡ ਦੀ ਦੁਕਾਨ ਵੱਲ ਜਾਂਦੇ ਐਤਵਾਰ ਸ਼ਾਮ ਨੂੰ ਦੇਖਿਆ ਗਿਆ। ਇਸ ਤੋਂ ਬਾਅਦ ਦੋਹਾਂ ਦਾ ਹੀ ਕੁਝ ਪਤਾ ਨਹੀਂ ਲੱਗਾ ਤਾਂ ਘਰ ਵਾਲਿਆਂ ਨੇ ਉਨ੍ਹਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ। ਸੋਮਵਾਰ ਸਵੇਰ ਤੱਕ ਦੋਵੇਂ ਵਾਪਸ ਘਰ ਨਹੀਂ ਆਏ ਤਾਂ ਪੁਲਸ 'ਚ ਸ਼ਿਕਾਇਤ ਦਰਜ ਕਰਵਾਈ ਗਈ। ਸੋਮਵਾਰ ਨੂੰ ਦੁਪਹਿਰ ਬਾਅਦ ਪੁਲਸ ਨੂੰ ਪਿੰਡ ਤੋਂ 3 ਕਿਲੋਮੀਟਰ ਦੂਰ ਝਾੜੀਆਂ 'ਚੋਂ ਛੋਟੇ ਭਰਾ ਦੀ ਲਾਸ਼ ਮਿਲੀ। ਪੁਲਸ ਨੇ ਦੱਸਿਆ,''ਮੁੰਡੇ ਦਾ ਸਿਰ ਭਾਰੀ ਪੱਥਰ ਵਰਗੀ ਚੀਜ਼ ਨਾਲ ਕੁਚਲਿਆ ਗਿਆ ਸੀ। ਉਸ ਦੇ ਸਿਰ, ਬਾਂਹਾਂ ਅਤੇ ਜਬੜੇ 'ਤੇ ਵੀ ਸੱਟ ਦੇ ਨਿਸ਼ਾਨ ਸਨ। ਪੁਲਸ ਨੇ ਆਈ.ਪੀ.ਸੀ. ਦੀ ਧਾਰਾ 302 ਦੇ ਅਧੀਨ ਕੇਸ ਦਰਜ ਕੀਤਾ ਹੈ। ਨਾਲ ਹੀ ਦੋਸ਼ੀ ਦੀ ਤਲਾਸ਼ ਕੀਤੀ ਜਾ ਰਹੀ ਹੈ।''


DIsha

Content Editor

Related News