ਭਰਾ ਨੇ ਭੈਣ ਦਾ ਕੁਹਾੜੀ ਮਾਰ ਕੀਤਾ ਕਤਲ, ਮਾਚਿਸ ਨੂੰ ਲੈ ਕੇ ਹੋਇਆ ਸੀ ਝਗੜਾ

Monday, Jun 23, 2025 - 04:19 PM (IST)

ਭਰਾ ਨੇ ਭੈਣ ਦਾ ਕੁਹਾੜੀ ਮਾਰ ਕੀਤਾ ਕਤਲ, ਮਾਚਿਸ ਨੂੰ ਲੈ ਕੇ ਹੋਇਆ ਸੀ ਝਗੜਾ

ਕੌਸ਼ਾਂਬੀ- ਉੱਤਰ ਪ੍ਰਦੇਸ਼ ਦੇ ਕੌਸ਼ਾਂਬੀ ਜ਼ਿਲ੍ਹੇ ਦੇ ਕੋਖਰਾਜ ਥਾਣਾ ਖੇਤਰ 'ਚ ਸੋਮਵਾਰ ਦੁਪਹਿਰ ਮਾਮੂਲੀ ਗੱਲ ਨੂੰ ਲੈ ਕੇ ਭਰਾ-ਭੈਣ ਵਿਚਾਲੇ ਹੋਇਆ ਵਿਵਾਦ ਇੰਨਾ ਵਧ ਗਿਆ ਕਿ ਭਰਾ ਨੇ ਕੁਹਾੜੀ ਨਾਲ ਭੈਣ ਦੀ ਗਰਦਨ ਵੱਢ ਕੇ ਕਤਲ ਕਰ ਦਿੱਤਾ। ਪੁਲਸ ਸੂਤਰਾਂ ਅਨੁਸਾਰ ਬਾਲਕ ਮਊ ਪਿੰਡ ਦੇ ਕੁੰਵਰ ਸਿੰਘ (22) ਨੇ ਅੱਜ ਯਾਨੀ ਸੋਮਵਾਰ ਦੁਪਹਿਰ ਆਪਣੀ ਭੈਣ ਰਾਜਦੁਲਾਰੀ (16) ਤੋਂ ਮਾਚਿਸ ਮੰਗੀ। 

ਇਹ ਵੀ ਪੜ੍ਹੋ : ਅਹਿਮਦਾਬਾਦ ਪਲੇਨ ਕ੍ਰੈਸ਼ 'ਚ ਬਚਿਆ ਵਿਸ਼ਵਾਸ ਕੁਮਾਰ ਗ੍ਰਿਫ਼ਤਾਰ! ਜਾਣੋ ਪੂਰੀ ਸੱਚਾਈ

ਰਾਜਦੁਲਾਰੀ ਕਿਸੇ ਕੰਮ 'ਚ ਲੱਗੀ ਹੋਈ ਸੀ, ਇਸ ਲਈ ਮਾਚਿਸ ਦੇਣ 'ਚ ਕੁਝ ਦੇਰੀ ਹੋ ਗਈ। ਜਿਸ ਤੋਂ ਨਾਰਾਜ਼ ਹੋ ਕੇ ਉਸ ਦਾ ਭਰਾ ਕੁੰਵਰ ਸਿੰਘ ਕੁਹਾੜੀ ਲੈ ਕੇ ਆਇਆ ਅਤੇ ਰਾਜਦੁਲਾਰੀ ਦੀ ਗਰਦਨ 'ਤੇ ਵਾਰ ਕਰ ਦਿੱਤਾ, ਜਿਸ ਨਾਲ ਉਸ ਦੀ ਮੌਤ ਹੋ ਗਈ। ਮੁਲਜ਼ਮ ਭੈਣ ਦੀ ਲਾਸ਼ ਨੂੰ ਘਾਹ ਦੇ ਢੇਰ 'ਚ ਲੁਕਾ ਕੇ ਘਰੋਂ ਫਰਾਰ ਹੋ ਗਿਆ। ਘਟਨਾ ਦੀ ਜਾਣਕਾਰੀ ਮਿਲਣ 'ਤੇ ਮੌਕੇ 'ਤੇ ਪਹੁੰਚੀ ਪੁਲਸ ਨੇ ਲਾਸ਼ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News