ਡਿਊਟੀ ਕਰ ਕੇ ਘਰ ਜਾ ਰਹੇ ਲੋਕੋ ਪਾਇਲਟ ਦਾ ਗੋਲੀ ਮਾਰ ਕੇ ਕਤਲ
Friday, Apr 03, 2026 - 11:27 AM (IST)
ਸਮਸਤੀਪੁਰ- ਬਿਹਾਰ 'ਚ ਸਮਸਤੀਪੁਰ ਜ਼ਿਲ੍ਹੇ ਦੇ ਤਾਜਪੁਰ ਥਾਣਾ ਖੇਤਰ 'ਚ ਅਪਰਾਧੀਆਂ ਨੇ ਰੇਲ ਲੋਕੋ ਪਾਇਲਟ ਪ੍ਰਮੋਦ ਸਹਿਨੀ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ। ਪੁਲਸ ਸੂਤਰਾਂ ਨੇ ਸ਼ੁੱਕਰਵਾਰ ਨੂੰ ਇੱਥੇ ਦੱਸਿਆ ਕਿ ਜ਼ਿਲ੍ਹੇ ਦੇ ਬਸਹੀ ਭਿੰਡੀ ਪਿੰਡ ਵਾਸੀ ਰੇਲ ਕਰਮਚਾਰੀ ਲੋਕੋ ਪਾਇਲਟ ਪ੍ਰਮੋਦ ਸਹਿਨੀ (45) ਵੀਰਵਾਰ ਦੇਰ ਰਾਤ ਸਮਸਤੀਪੁਰ ਤੋਂ ਡਿਊਟੀ ਕਰ ਕੇ ਮੋਟਰਸਾਈਕਲ 'ਤੇ ਘਰ ਆ ਰਹੇ ਸਨ।
ਇਸ ਦੌਰਾਨ ਹਰਪੁਰ ਭਿੰਡੀ ਪਿੰਡ ਨੇੜੇ ਅਪਰਾਧੀਆਂ ਨੇ ਗੋਲੀ ਮਾਰ ਕੇ ਉਨ੍ਹਾਂ ਦਾ ਕਤਲ ਕਰ ਦਿੱਤਾ। ਸੂਤਰਾਂ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਘਟਨਾ 'ਚ ਸ਼ਾਮਲ ਅਪਰਾਧੀਆਂ ਦੀ ਗ੍ਰਿਫ਼ਤਾਰੀ ਲਈ ਸੰਭਾਵਿਤ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਲਾਸ਼ ਨੂੰ ਪੋਸਟਮਾਰਟਮ ਲਈ ਸਮਸਤੀਪੁਰ ਸਦਰ ਹਸਪਤਾਲ ਭੇਜ ਦਿੱਤਾ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
