ਮਾਸੂਮ ਭੈਣ-ਭਰਾਵਾਂ ਦਾ ਕਾਲ ਬਣੇ ਨੂਡਲਸ! ਤੜਫ਼-ਤੜਫ਼ ਕੇ ਹੋਈ ਮੌਤ
Friday, Jun 30, 2023 - 05:32 AM (IST)
ਸੋਨੀਪਤ (ਭਾਸ਼ਾ): ਹਰਿਆਣਾ ਦੇ ਸੋਨੀਪਤ ਵਿਚ ਪਹਿਲਾਂ ਪਰੌਂਠੇ ਤੇ ਫ਼ਿਰ ਨੂਡਲਸ ਖਾਣ ਤੋਂ ਬਾਅਦ ਕਥਿਤ ਤੌਰ 'ਤੇ ਇਕ ਔਰਤ ਤੇ ਉਸ ਦੇ 3 ਬੱਚਿਆਂ ਦੀ ਤਬੀਅਤ ਵਿਗੜ ਗਈ, ਜਿਨ੍ਹਾਂ 'ਚੋਂ 2 ਬੱਚਿਆਂ ਦੀ ਮੌਤ ਹੋ ਗਈ। ਪੁਲਸ ਨੇ ਇਸ ਦੀ ਜਾਣਕਾਰੀ ਦਿੱਤੀ।
ਇਹ ਖ਼ਬਰ ਵੀ ਪੜ੍ਹੋ - Asian Games 2023: ਰੋਹਿਤ-ਵਿਰਾਟ ਨਹੀਂ ਸਗੋਂ ਇਹ ਖਿਡਾਰੀ ਕਰੇਗਾ ਭਾਰਤੀ ਕ੍ਰਿਕਟ ਟੀਮ ਦੀ ਅਗਵਾਈ
ਪਰਿਵਾਰ ਦੇ ਲੋਕਾਂ ਦਾ ਦਾਅਵਾ ਹੈ ਕਿ ਬੱਚਿਆਂ ਨੇ ਰਾਤ ਨੂੰ ਪਹਿਲਾਂ ਪਰੌਂਠੇ ਤੇ ਫ਼ਿਰ ਨੂਡਲਸ ਖਾਧੇ ਸਨ, ਇਸ ਤੋਂ ਬਾਅਦ ਉਹ ਬਿਮਾਰ ਹੋ ਗਏ। ਪੁਲਸ ਨੇ ਦੱਸਿਆ ਕਿ ਮਰਨ ਵਾਲੇ ਬੱਚਿਆਂ ਦੀ ਪਛਾਣ ਹੇਮਾ (7) ਤੇ ਤਰੁਣ (5) ਦੀ ਮੌਤ ਹੋ ਗਈ ਜਦਕਿ ਦੋਵਾਂ ਦੇ ਵੱਡੇ ਭਰਾ ਪ੍ਰਵੇਸ਼ (8) ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ ਜਿੱਥੇ ਉਸ ਦੀ ਹਾਲਤ ਠੀਕ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਸਰਕਾਰੀ ਦਫ਼ਤਰਾਂ 'ਚ ਵੀ ਹੋਵੇਗੀ AI ਦੀ ਵਰਤੋਂ, ਇਸ ਵਿਭਾਗ ਤੋਂ ਹੋਣ ਜਾ ਰਹੀ ਸ਼ੁਰੂਆਤ
ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਰਾਤ ਨੂੰ ਘਰ ਵਿਚ ਪਰੌਂਠੇ ਬਣਾਏ ਸਨ, ਇਸ ਤੋਂ ਬਾਅਦ ਸੋਣ ਤੋਂ ਪਹਿਲਾਂ ਨੂਡਲਸ ਵੀ ਖਾਧੇ ਸਨ, ਜਿਸ ਤੋਂ ਬਾਅਦ ਉਨ੍ਹਾਂ ਦੀ ਤਬੀਅਤ ਵਿਗੜੀ। ਇਹ ਨੂਡਲਸ ਉਨ੍ਹਾਂ ਨੇ ਗੁਆਂਢ ਦੀ ਦੁਕਾਨ ਤੋਂ ਖਰੀਦੇ ਸਨ। ਪੁਲਸ ਨੇ ਦੱਸਿਆ ਕਿ ਬੱਚਿਆਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਹਸਪਤਾਲ ਵਿਚ ਰੱਖਿਆ ਗਿਆ ਹੈ। ਸਿਟੀ ਥਾਣਾ ਦੇ ਐੱਸ.ਐੱਚ.ਓ. ਦਵਿੰਦਰ ਸ਼ਰਮਾ ਦਾ ਕਹਿਣਾ ਹੈ ਕਿ ਰਿਸ਼ਤੇਦਾਰ ਬੱਚਿਆਂ ਦੇ ਨੂਡਲਸ ਖਾਣ ਦੀ ਗੱਲ ਕਹਿ ਰਹੇ ਹਨ, ਪੋਸਟਮਾਰਟਮ ਰਿਪੋਰਟ ਤੋਂ ਇਹ ਸਾਫ਼ ਹੋਵੇਗਾ ਕਿ ਦੋਵੇਂ ਬੱਚਿਆਂ ਦੀ ਮੌਤ ਕਿਵੇ ਹੋਈ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।