ਭੈਣ ਨੇ ਕੀਤੀ ਸੀ ਲਵ ਮੈਰਿਜ, ਪਹਿਲੀ ਵਾਰ ਆਈ ਪੇਕੇ ਤਾਂ ਭਰਾ ਨੇ ਮਾਰੀ ਗੋਲੀ

Monday, Oct 07, 2019 - 11:29 AM (IST)

ਭੈਣ ਨੇ ਕੀਤੀ ਸੀ ਲਵ ਮੈਰਿਜ, ਪਹਿਲੀ ਵਾਰ ਆਈ ਪੇਕੇ ਤਾਂ ਭਰਾ ਨੇ ਮਾਰੀ ਗੋਲੀ

ਮੁਜ਼ੱਫਰਨਗਰ (ਵਾਰਤਾ)— ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਦੀ ਜਾਨਸਠ ਕੋਤਵਾਲੀ ਖੇਤਰ ਦੇ ਕਵਾਲ ਪਿੰਡ 'ਚ ਐਤਵਾਰ ਦੀ ਰਾਤ ਨੂੰ ਇਕ ਭਰਾ ਨੇ ਆਪਣੀ ਹੀ ਭੈਣ ਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਘਟਨਾ ਨੂੰ ਅੰਜ਼ਾਮ ਦੇ ਕੇ ਦੋਸ਼ੀ ਭਰਾ ਮੌਕੇ ਤੋਂ ਫਰਾਰ ਹੋ ਗਿਆ। ਸੀਨੀਅਰ ਪੁਲਸ ਸੁਪਰਡੈਂਟ ਅਭਿਸ਼ੇਕ ਯਾਦਵ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਜਾਨਸਠ ਖੇਤਰ ਵਿਚ ਕਵਾਲ ਪਿੰਡ 'ਚ ਜ਼ਫਰ ਦੀ 21 ਸਾਲਾ ਪੁੱਤਰੀ ਸ਼ਬੀਨਾ ਨੇ ਕੁਝ ਦਿਨ ਪਹਿਲਾਂ ਸੁਜਡੂ ਪਿੰਡ ਵਾਸੀ ਨੌਜਵਾਨ ਨਾਲ ਲਵ ਮੈਰਿਜ ਕਰ ਲਈ ਸੀ। ਵਿਆਹ ਤੋਂ ਬਾਅਦ ਸ਼ਬੀਨਾ ਮੁਜ਼ੱਫਰਨਗਰ 'ਚ ਉਸੇ ਨਾਲ ਰਹਿ ਰਹੀ ਸੀ। 

ਇਕ ਦਿਨ ਪਹਿਲਾਂ ਹੀ ਉਹ ਆਪਣੇ ਪੇਕੇ ਘਰ ਆਈ ਸੀ। ਐਤਵਾਰ ਦੀ ਰਾਤ ਨੂੰ ਕਰੀਬ 8 ਵਜੇ ਸ਼ਬੀਨਾ, ਉਸ ਦੀ ਮਾਂ ਅਤੇ ਭਰਾ ਸੰਨਵਰ ਘਰ ਵਿਚ ਮੌਜੂਦ ਸਨ। ਇਸ ਦੌਰਾਨ ਭਰਾ-ਭੈਣ 'ਚ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ। ਗੱਲ ਵੱਧਣ 'ਤੇ ਸੰਨਵਰ ਨੇ ਬੰਦੂਕ ਨਾਲ ਸ਼ਬੀਨਾ ਨੂੰ ਗੋਲੀ ਮਾਰ ਦਿੱਤੀ, ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਘਟਨਾ ਤੋਂ ਬਾਅਦ ਭਰਾ ਸੰਨਵਰ ਫਰਾਰ ਹੈ। ਪੁਲਸ ਉਸ ਦੀ ਭਾਲ ਕਰ ਰਹੀ ਹੈ। ਸ਼ੁਰੂਆਤ ਜਾਂਚ ਵਿਚ ਪਤਾ ਲੱਗਾ ਹੈ ਕਿ ਸੰਨਵਰ ਭੈਣ ਦੇ ਵਿਆਹ ਤੋਂ ਖੁਸ਼ ਨਹੀਂ ਸੀ। ਪੁਲਸ ਮਾਮਲੇ ਦੀ ਛਾਣਬੀਨ ਕਰ ਰਹੀ ਹੈ।


author

Tanu

Content Editor

Related News