ਮੋਬਾਇਲ ''ਤੇ ਅਸ਼ਲੀਲ ਵੀਡੀਓ ਦੇਖਣ ਮਗਰੋਂ ਭਰਾ ਨੇ ਰੋਲੀ ਸਕੀ ਭੈਣ ਦੀ ਪੱਤ, ਫਿਰ ਗਲ਼ਾ ਘੁੱਟ ਕਰ ਦਿੱਤਾ ਕਤਲ

02/06/2024 4:17:13 PM

ਕਾਸਗੰਜ- ਉੱਤਰ ਪ੍ਰਦੇਸ਼ ਦੇ ਕਾਸਗੰਜ ਜ਼ਿਲ੍ਹੇ ਤੋਂ ਰਿਸ਼ਤਿਆਂ ਨੂੰ ਕਲੰਕਿਤ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਸਕੇ ਭਰਾ ਨੇ ਅਸ਼ਲੀਲ ਵੀਡੀਓ ਦੇਖਣ ਤੋਂ ਬਾਅਦ ਆਪਣੀ ਭੈਣ ਨਾਲ ਪਹਿਲਾਂ ਜਬਰ ਜ਼ਿਨਾਹ ਕੀਤਾ ਅਤੇ ਉਸ ਤੋਂ ਬਾਅਦ ਉਸ ਦਾ ਕਤਲ ਕਰ ਦਿੱਤਾ। ਪੁਲਸ ਨੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦੋਸ਼ੀ ਨੇ ਫੋਨ ਨੂੰ ਵੀ ਬਰਾਮਦ ਕਰ ਲਿਆ ਗਿਆ ਹੈ, ਜਿਸ 'ਚ ਕਈ ਅਸ਼ਲੀਲ ਵੀਡੀਓ ਵੀ ਹਨ। ਦੱਸਣਯੋਗ ਹੈ ਕਿ ਇਹ ਪੂਰਾ ਮਾਮਲਾ ਕਾਸਗੰਜ ਜ਼ਿਲ੍ਹੇ ਦੇ ਪਟਿਆਲੀ ਕੋਤਵਾਲੀ ਇਲਾਕੇ ਦਾ ਹੈ। ਤਿੰਨ ਫਰਵਰੀ 2024 ਨੂੰ 19 ਸਾਲਾ ਭਰਾ ਨੇ ਆਪਣੇ ਮੋਬਾਇਲ 'ਤੇ ਅਸ਼ਲੀਲ ਵੀਡੀਓ ਦੇਖਣ ਤੋਂ ਬਾਅਦ ਨਾਲ ਸੌਂ ਰਹੀ 17 ਸਾਲਾ ਸਕੀ ਭੈਣ ਨਾਲ ਜਬਰ ਜ਼ਿਨਾਹ ਕੀਤਾ। ਭੈਣ ਕਿਸੇ ਨੂੰ ਦੱਸ ਨਾ ਦੇਵੇ, ਇਸ ਗੱਲ ਦੇ ਡਰੋਂ ਭਰਾ ਨੇ ਉਸ ਦਾ ਗਲ਼ਾ ਘੁੱਟ ਕੇ ਕਤਲ ਕਰ ਦਿੱਤਾ। ਪੁਲਸ ਪੁੱਛ-ਗਿੱਛ 'ਚ ਦੋਸ਼ੀ ਨੇ ਇਸ ਘਟਨਾ ਦਾ ਖੁਲਾਸਾ ਕੀਤਾ ਹੈ।

ਇਹ ਵੀ ਪੜ੍ਹੋ : ਤੰਬਾਕੂ ਵਾਲਾ ਮੰਜਨ ਬਣਿਆ ਤਲਾਕ ਦਾ ਕਾਰਨ, ਪਤਨੀ ਬੋਲੀ- ਪਤੀ ਛੱਡ ਸਕਦੀ ਹਾਂ ਮੰਜਨ ਨਹੀਂ

ਅਗਲੇ ਦਿਨ 4 ਫਰਵਰੀ ਨੂੰ ਮ੍ਰਿਤਕਾ ਦੇ ਚਾਚਾ ਰਾਧੇਸ਼ਾਮ ਪੁੱਤ ਕੁੰਵਰਪਾਲ ਨੇ ਆਪਣੇ ਭਤੀਜੇ ਸੰਜੂ ਪੁੱਤ ਸਵ. ਤਾਰਾਚੰਦ ਖ਼ਿਲਾਫ਼ ਕੋਤਵਾਲੀ ਪਟਿਆਲੀ 'ਚ ਮਾਮਲਾ ਦਰਜ ਕਰਵਾਇਆ ਸੀ। ਇਸ ਤੋਂ ਬਾਅਦ ਪੁਲਸ ਦੋਸ਼ੀ ਦੀ ਭਾਲ 'ਚ ਜੁਟੀ ਹੋਈ ਸੀ। 5 ਫਰਵਰੀ ਨੂੰ ਪੁਲਸ ਨੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਸ ਦੀ ਪੁੱਛ-ਗਿੱਛ 'ਚ ਸੰਜੂ ਨੇ ਆਪਣੇ ਅਪਰਾਧ ਨੂੰ ਕਬੂਲ ਕਰ ਲਿਆ ਹੈ। ਦੋਸ਼ੀ ਨੇ ਪੁਲਸ ਨੂੰ ਦੱਸਿਆ ਕਿ ਤਿੰਨ ਫਰਵਰੀ ਨੂੰ ਉਸ ਦੀ ਮਾਂ ਰਿਸ਼ਤੇਦਾਰ ਦੇ ਘਰ ਗਈ ਹੋਈ ਸੀ ਅਤੇ ਉਹ ਆਪਣੀ ਭੈਣ ਨਾਲ ਘਰ 'ਚ ਇਕੱਲਾ ਸੀ। ਰਾਤ ਨੂੰ ਅਸ਼ਲੀਲ ਵੀਡੀਓ ਦੇਖਣ ਤੋਂ ਬਾਅਦ ਉਸ ਨੇ ਨਾਲ ਸੌਂ ਰਹੀ ਭੈਣ ਨਾਲ ਜਬਰ ਜ਼ਿਨਾਹ ਕੀਤਾ। ਫਿਰ ਉਸ ਨੂੰ ਡਰ ਲੱਗਾ ਕਿਤੇ ਭੈਣ ਕਿਸੇ ਨੂੰ ਇਹ ਸਭ ਦੱਸ ਨਾ ਦੇਵੇ, ਜਿਸ ਕਾਰਨ ਉਸ ਨੇ ਭੈਣ ਦਾ ਗਲ਼ਾ ਘੁੱਟ ਕੇ ਉਸ ਦਾ ਕਤਲ ਕਰ ਦਿੱਤਾ ਅਤੇ ਘਰੋਂ ਦੌੜ ਗਿਆ। ਪੁਲਸ ਨੇ ਦੋਸ਼ੀ ਕੋਲੋਂ ਇਕ ਮੋਬਾਇਲ ਵੀ ਬਰਾਮਦ ਕੀਤਾ ਹੈ, ਜਿਸ 'ਚ ਕੁਝ ਅਸ਼ਲੀਲ ਵੀਡੀਓ ਵੀ ਮਿਲੇ ਹਨ। ਪੁਲਸ ਨੇ ਦੋਸ਼ੀ 'ਤੇ ਕਾਰਵਾਈ ਕਰ ਕੇ ਉਸ ਨੂੰ ਅਦਾਲਤ 'ਚ ਪੇਸ਼ ਕੀਤਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News