ਨਾਬਾਲਗ ਸਾਲੀ ਨੂੰ ਦੌੜਾ ਕੇ ਲੈ ਗਿਆ ਜੀਜਾ, ਪਤਨੀ ਨੇ ਪਤੀ ਖ਼ਿਲਾਫ਼ ਦਰਜ ਕਰਵਾਈ ਸ਼ਿਕਾਇਤ

Tuesday, Oct 22, 2024 - 01:29 PM (IST)

ਮਹਰਾਜਗੰਜ- ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਸਹੁਰੇ ਘਰ ਆਇਆ ਇਕ ਨੌਜਵਾਨ ਆਪਣੀ 13 ਸਾਲ ਦੀ ਸਾਲੀ ਨੂੰ ਦੌੜਾ ਕੇ ਲੈ ਗਿਆ। ਦੋਸ਼ੀ ਨੌਜਵਾਨ ਦੀ ਪਤਨੀ ਨੇ ਦੋਸ਼ ਲਗਾਇਆ ਕਿ ਉਸ ਦੀ ਨਾਬਾਲਗ ਭੈਣ ਨੂੰ ਉਸ ਦਾ ਪਤੀ ਵਰਗਲਾ ਕੇ ਲੈ ਗਿਆ। ਇਸ ਮਾਮਲੇ 'ਚ ਨੌਜਵਾਨ ਦੀ ਪਤਨੀ ਦੀ ਸ਼ਿਕਾਇਤ 'ਤੇ ਪੁਲਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਪੂਰੀ ਘਟਨਾ ਉੱਤਰ ਪ੍ਰਦੇਸ਼ ਦੇ ਮਹਰਾਜਗੰਜ ਦੀ ਹੈ। 

ਪੁਲਸ ਨੂੰ ਦਿੱਤੀ ਗਈ ਸ਼ਿਕਾਇਤ 'ਚ ਦੋਸ਼ੀ ਦੀ ਪਤਨੀ ਨੇ ਦੱਸਿਆ ਕਿ ਉਸ ਦਾ ਵਿਆਹ ਦੇਵਰੀਆ ਜ਼ਿਲ੍ਹੇ ਦੇ ਸਤਿਆ ਉਰਫ਼ ਸੋਨੂੰ ਨਾਲ ਹੋਇਆ ਹੈ। ਉਸ ਦਾ ਪਤੀ ਬੀਤੇ ਚਾਰ ਮਹੀਨਿਆਂ ਤੋਂ ਉਸ ਦੇ ਪੇਕੇ ਨਿਚਲੌਲ ਥਾਣਾ ਇਲਾਕੇ ਦੇ ਇਕ ਪਿੰਡ 'ਚ ਰਹਿੰਦਾ ਸੀ। ਇਸ ਵਿਚ ਪਤੀ ਉਸ ਦੀ 13 ਸਾਲਾ ਨਾਬਾਲਗ ਛੋਟੀ ਭੈਣ ਨੂੰ ਵਰਗਲਾ ਲੈ ਗਿਆ। ਜ਼ਿਲ੍ਹਾ ਐੱਸ.ਪੀ. ਸੋਮੇਂਦਰ ਮੀਨਾ ਨੇ ਦੱਸਿਆ ਕਿ ਆਪਣੀ ਹੀ ਸਾਲੀ ਨੂੰ ਦੌੜਾਉਣ ਦੇ ਦੋਸ਼ 'ਚ ਸਤਿਆ ਉਰਫ਼ ਸੋਨੂੰ ਖ਼ਿਲਾਫ਼ ਉਸ ਦੀ ਪਤਨੀ ਦੀ ਸ਼ਿਕਾਇਤ 'ਤੇ ਮਾਮਲਾ ਦਰਜ ਕੀਤਾ ਗਿਆ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News