ਦੀਨਾਨਗਰ ਪੁਲਸ ਵੱਲੋਂ ਨਾਕੇ ਦੌਰਾਨ ਹੈਰੋਇਨ ਸਮੇਤ ਪਤੀ-ਪਤਨੀ ਗ੍ਰਿਫ਼ਤਾਰ
Wednesday, Apr 29, 2026 - 04:57 PM (IST)
ਦੀਨਾਨਗਰ (ਹਰਜਿੰਦਰ ਸਿੰਘ ਗੋਰਾਇਆ) : ਦੀਨਾਨਗਰ ਪੁਲਸ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਨੇੜੇ ਪਿੰਡ ਝੱਖੜ ਪਿੰਡੀ ਨੇੜਿਓਂ ਸਕੂਟਰੀ ਸਵਾਰ ਇਕ ਜੋੜੇ ਨੂੰ ਰੋਕਿਆ ਅਤੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ। ਜਾਂਚ ਦੌਰਾਨ ਉਨ੍ਹਾਂ ਕੋਲੋਂ 253 ਗ੍ਰਾਂਮ ਹੈਰੋਇਨ ਬਰਾਮਦ ਹੋਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀਐੱਸਪੀ ਦੀਨਾਨਗਰ ਰਜਿੰਦਰ ਮਿਨਹਾਸ ਨੇ ਦੱਸਿਆ ਕਿ ਪੁਲਸ ਵੱਲੋਂ ਇਲਾਕੇ ਅੰਦਰ ਗਸਤ ਕੀਤੀ ਜਾ ਰਹੀ ਸੀ ਤਾਂ ਜਦੋਂ ਉਹ ਪਿੰਡ ਝੱਖੜ ਪਿੰਡੀ ਨੇੜੇ ਤੰਗ ਪੁਲੀ ਕੋਲ ਪਹੁੰਚੇ ਤਾਂ ਇਕ ਸਕੂਟਰੀ ਸਵਾਰ ਜੋੜੇ ਨੂੰ ਰੋਕਿਆ ਗਿਆ।
ਉਕਤ ਦੋਵਾਂ ਨੇ ਆਪਣੀ ਪਛਾਣ ਯੋਧ ਰਾਜ ਪੁੱਤਰ ਜਨਕ ਰਾਜ ਅਤੇ ਵੰਦਨਾ ਪਤਨੀ ਯੋਧ ਰਾਜ ਵਜੋਂ ਦੱਸੀ, ਜੋ ਦੀਨਾਨਗਰ ਦੀ ਇੰਦਰਾ ਕਲੋਨੀ ਦੇ ਵਸਨੀਕ ਹਨ। ਇਸ ਦੌਰਾਨ ਜਦੋਂ ਪਲਾਸਟਿਕ ਦੇ ਲਿਫਾਫੇ ਦੀ ਜਾਂਚ ਕੀਤੀ ਗਈ ਤਾਂ ਉਸ ਵਿਚੋਂ 253 ਗ੍ਰਾਮ ਹੈਰੋਇਨ ਬਰਾਮਦ ਹੋਈ। ਜੋੜੇ ਨੂੰ ਗ੍ਰਿਫ਼ਤਾਰ ਕਰਕੇ ਵੱਖ-ਵੱਖ ਧਾਰਾ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ।
