ਭਰਜਾਈ ਨਾਲ ਨਾਜਾਇਜ਼ ਸੰਬੰਧਾਂ ਕਾਰਨ ਦਿਓਰ ਨੇ ਕੀਤੀ ਖੁਦਕੁਸ਼ੀ (ਤਸਵੀਰਾਂ)

01/17/2017 10:14:58 AM

ਫਰੀਦਾਬਾਦ— ਇੱਥੇ ਇਕ ਦਿਓਰ ਨੇ ਆਪਣੀ ਭਰਜਾਈ ਨਾਲ ਨਾਜਾਇਜ਼ ਸੰਬੰਧਾਂ ਕਾਰਨ ਖੁਦਕੁਸ਼ੀ ਕਰ ਕੇ ਆਪਣੀ ਜੀਵਨਲੀਲਾ ਖਤਮ ਕਰ ਲਈ। ਇਹ ਦੋਸ਼ ਲਾਇਆ ਹੈ ਮ੍ਰਿਤਕ ਦੀ ਪਤਨੀ ਨੇ। ਮ੍ਰਿਤਕ ਦੀ ਪਤਨੀ ਦਾ ਕਹਿਣਾ ਹੈ ਕਿ ਉਸ ਦਾ ਵਿਆਹ 5 ਮਹੀਨੇ ਪਹਿਲਾਂ ਹੀ  ਹੋਇਆ ਸੀ ਪਰ ਉਸ ਦੇ ਪਤੀ ਦੇ ਆਪਣੀ ਭਰਜਾਈ ਨਾਲ ਨਾਜਾਇਜ਼ ਸੰਬੰਧ ਸਨ ਅਤੇ ਉਸ ਨੇ ਉਨ੍ਹਾਂ ਨੂੰ ਆਪਣੀਆਂ ਅੱਖਾਂ ਨਾਲ ਦੇਖ ਲਿਆ ਸੀ। ਜਿਸ ਕਾਰਨ ਉਸ ਦੀ ਜੇਠਾਣੀ ਨੇ ਉਸ ਨਾਲ ਕੁੱਟਮਾਰ ਕਰ ਕੇ ਘਰੋਂ ਦੌੜਾ ਦਿੱਤਾ ਸੀ। ਉਹ ਲਗਭਗ 3 ਮਹੀਨਿਆਂ ਤੋਂ ਆਪਣੇ ਪੇਕੇ ''ਚ ਰਹਿ ਰਹੀ ਸੀ ਅਤੇ ਸੋਮਵਾਰ ਨੂੰ ਉਸ ਦੇ ਪਤੀ ਦੀ ਮਰਨ ਦੀ ਖਬਰ ਆਈ। ਉਸ ਦਾ ਦੋਸ਼ ਹੈ ਕਿ ਉਸ ਦੇ ਪਤੀ ਨੇ ਆਪਣੀ ਭਰਜਾਈ ਨਾਲ ਨਾਜਾਇਜ਼ ਸੰਬੰਧਾਂ ਕਾਰਨ ਖੁਦਕੁਸ਼ੀ ਕੀਤੀ ਹੈ।
ਰੋਂਦੀ ਅਤੇ ਬੇਹੋਸ਼ ਹੁੰਦੀ ਦਿਖਾਈ ਦੇ ਰਹੀ ਉਹੀ ਸਕੀਲਾ ਹੈ, ਜਿਸ ਨੂੰ ਸੁਹਾਗਣ ਬਣੇ ਅਜੇ 5 ਮਹੀਨੇ ਵੀ ਪੂਰੇ ਨਹੀਂ ਹੋਏ ਸਨ ਕਿ ਉਸ ਨੂੰ ਵਿਧਵਾ ਹੋਣ ਦੀ ਸੋਮਵਾਰ ਨੂੰ ਖਬਰ ਆਈ। ਉਸ ਦੇ ਸਾਰੇ ਰਿਸ਼ਤੇਦਾਰ ਉਸ ਨੂੰ ਹਮਦਰਦੀ ਦੇਣ ''ਚ ਲੱਗੇ ਹਨ ਪਰ ਉਸ ਨੇ ਤਾਂ ਆਪਣੇ ਪਤੀ ਨੂੰ ਹਮੇਸ਼ਾ ਲਈ ਗਵਾਇਆ ਹੈ ਜੋ ਉਸ ਲਈ ਦੁਨੀਆ ''ਚ ਸਭ ਤੋਂ ਵੱਡਾ ਗਮ ਹੈ। ਦਰਅਸਲ ਯੂ.ਪੀ. ਹਾਥਰਸ ਜ਼ਿਲੇ ਦੀ ਰਹਿਣ ਵਾਲੀ ਸਕੀਲਾ ਦਾ ਵਿਆਹ 27 ਅਗਸਤ 2016 ਨੂੰ ਫਰੀਦਾਬਾਦ ਦੀ ਕਾਲੋਨੀ ''ਚ ਰਹਿਣ ਵਾਲੇ ਸਲੀਮ ਨਾਲ ਹੋਇਆ ਸੀ। ਪੀੜਤ ਸਕੀਲਾ ਅਨੁਸਾਰ ਤਾਂ ਉਸ ਦੇ ਪਤੀ ਸਲੀਮ ਆਪਣੀ ਭਰਜਾਈ ਨਾਲ ਨਾਜਾਇਜ਼ ਸੰਬੰਧ ਸਨ ਅਤੇ ਇਕ ਦਿਨ ਸਕੀਲਾ ਨੇ ਉਨ੍ਹਾਂ ਨੂੰ ਇਤਰਾਜ਼ਯੋਗ ਹਾਲਤ ''ਚ ਆਪਣੀਆਂ ਅੱਖਾਂ ਨਾਲ ਦੇਖ ਲਿਆ ਸੀ। ਜਿਸ ਤੋਂ ਬਾਅਦ ਉਸ ਦੀ ਜੇਠਾਣੀ ਉਸ ਨਾਲ ਕੁੱਟਮਾਰ ਕਰਨ ਲੱਗੀ ਅਤੇ ਉਸ ਦੀ ਜੇਠਾਣੀ ਨੇ ਉਸ ਨੂੰ ਕੁੱਟਮਾਰ ਕਰ ਕੇ ਦੌੜਾ ਦਿੱਤਾ, ਜਿਸ ਤੋਂ ਬਾਅਦ ਉਹ ਆਪਣੇ ਪੇਕੇ ਚੱਲੀ ਗਈ।
ਸਕੀਲਾ ਅਨੁਸਾਰ ਤਾਂ ਉਹ ਆਪਣੇ ਸਹੁਰੇ ਘਰ ''ਚ ਲਗਭਗ 2 ਮਹੀਨੇ ਹੀ ਰਹੀ ਸੀ ਅਤੇ ਲਗਭਗ ਤਿੰਨ ਮਹੀਨਿਆਂ ਤੋਂ ਉਹ ਆਪਣੇ ਪੇਕੇ ''ਚ ਰਹਿ ਰਹੀ ਸੀ। ਸੋਮਵਾਰ ਨੂੰ ਅਚਾਨਕ ਉਸ ਦੇ ਪਤੀ ਦੇ ਮਰਨ ਦੀ ਖਬਰ ਆਈ, ਜਦੋਂ ਕਿ ਉਸ ਦਾ ਪਤੀ ਉਸ ਨੂੰ ਜਲਦ ਘਰੋਂ ਲਿਜਾਉਣ ਦੀ ਗੱਲ ਕਰ ਰਿਹਾ ਸੀ ਪਰ ਸਕੀਲਾ ਨੇ ਆਪਣੀ ਜੇਠਾਣੀ ਯਾਨੀ ਕਿ ਉਸ ਦੇ ਪਤੀ ਸਲੀਮ ਦੀ ਭਰਜਾਈ ''ਤੇ ਗੰਭੀਰ ਦੋਸ਼ ਲਾਉਂਦੇ ਹੋਏ ਕਿਹਾ ਹੈ ਕਿ ਆਪਣੀ ਭਰਜਾਈ ਨਾਲ ਨਾਜਾਇਜ਼ ਸੰਬੰਧਾਂ ਕਾਰਨ ਉਸ ਦੇ ਤਸੀਹਿਆਂ ਤੋਂ ਤੰਗ ਆ ਕੇ ਖੁਦਕੁਸ਼ੀ ਕੀਤੀ ਹੈ। ਜਿਸ ਲਈ ਦੋਸ਼ੀ ਭਰਜਾਈ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ। ਉੱਥੇ ਹੀ ਇਸ ਮਾਮਲੇ ''ਚ ਪੁਲਸ ਦਾ ਕਹਿਣਾ ਹੈ ਕਿ ਕਾਲੋਨੀ ਦੇ ਰਹਿਣ ਵਾਲੇ ਸਲੀਮ ਨੇ ਖੁਦਕੁਸ਼ੀ ਕਰ ਲਈ ਹੈ, ਜਿਸ ''ਚ ਮ੍ਰਿਤਕ ਦੇ ਮਾਤਾ-ਪਿਤਾ ਦੇ ਬਿਆਨ ''ਤ ੇ174 ਦੀ ਕਾਰਵਾਈ ਕੀਤੀ ਜਾ ਰਹੀ ਹੈ ਪਰ ਮ੍ਰਿਤਕ ਸਲੀਮ ਦੀ ਪਤਨੀ ਨੇ ਸਲੀਮ ਦੇ ਮਰਨ ਦੇ ਪਿੱਛੇ ਆਪਣੀ ਜੇਠਾਣੀ ਦਾ ਹੱਥ ਦੱਸਿਆ ਹੈ।


Disha

News Editor

Related News