ਟੁੱਟੇ ਟ੍ਰੈਕ ਤੋਂ ਲੰਘਣ ਵਾਲੀ ਸੀ ਕੋਲਕਾਤਾ-ਗਾਜ਼ੀਪੁਰ ਵੀਕਲੀ ਐਕਸਪ੍ਰੈਸ, ਰੇਲਵੇ ਕਰਮਚਾਰੀ ਕਾਰਨ ਟਲਿਆ ਹਾਦਸਾ

Monday, Nov 11, 2024 - 02:02 PM (IST)

ਟੁੱਟੇ ਟ੍ਰੈਕ ਤੋਂ ਲੰਘਣ ਵਾਲੀ ਸੀ ਕੋਲਕਾਤਾ-ਗਾਜ਼ੀਪੁਰ ਵੀਕਲੀ ਐਕਸਪ੍ਰੈਸ, ਰੇਲਵੇ ਕਰਮਚਾਰੀ ਕਾਰਨ ਟਲਿਆ ਹਾਦਸਾ

ਬਿਹਾਰ : ਬਿਹਾਰ ਦੇ ਸਾਰਨ ਜ਼ਿਲ੍ਹੇ ਵਿੱਚ ਸੋਮਵਾਰ ਸਵੇਰੇ ਵੱਡਾ ਰੇਲ ਹਾਦਸਾ ਟਲ ਗਿਆ। ਦਰਅਸਲ, ਕੋਲਕਾਤਾ ਵੀਕਲੀ ਐਕਸਪ੍ਰੈਸ ਟੁੱਟੇ ਹੋਏ ਟ੍ਰੈਕ ਤੋਂ ਲੰਘਣ ਵਾਲੀ ਸੀ। ਪਰ ਰੇਲਵੇ ਦੇ ਇੱਕ ਕਰਮਚਾਰੀ ਨੇ ਲਾਲ ਝੰਡੀ ਦਿਖਾ ਕੇ ਟਰੇਨ ਨੂੰ ਰੋਕ ਦਿੱਤਾ। ਰੇਲਵੇ ਕਰਮਚਾਰੀਆਂ ਦੀ ਸੂਝ-ਬੂਝ ਅਤੇ ਮੁਸਤੈਦੀ ਕਾਰਨ ਹਜ਼ਾਰਾਂ ਯਾਤਰੀਆਂ ਦੀ ਜਾਨ ਬਚ ਗਈ।

ਇਹ ਵੀ ਪੜ੍ਹੋ - ਵਿਦਿਆਰਥੀਆਂ ਦੀਆਂ ਮੌਜਾਂ: ਮਿਡ-ਡੇ-ਮੀਲ ਨਾਲ ਹੁਣ ਮਿਲੇਗਾ ਪੌਸ਼ਟਿਕ ਸਨੈਕਸ

ਉੱਤਰ ਪੂਰਬੀ ਰੇਲਵੇ ਛਪਰਾ ਜੰਕਸ਼ਨ ਦੇ ਸੂਤਰਾਂ ਨੇ ਦੱਸਿਆ ਕਿ ਪੱਛਮੀ ਬੰਗਾਲ ਦੇ ਕੋਲਕਾਤਾ ਤੋਂ ਉੱਤਰ ਪ੍ਰਦੇਸ਼ ਦੇ ਗਾਜ਼ੀਪੁਰ ਸ਼ਹਿਰ ਜਾਣ ਵਾਲੀ ਰੇਲਗੱਡੀ ਨੰਬਰ 13121 ਛਪਰਾ ਜੰਕਸ਼ਨ ਤੋਂ ਨਿਰਧਾਰਤ ਸਮੇਂ ਅਨੁਸਾਰ ਸ਼ੁਰੂ ਹੋਈ ਸੀ। ਇਸ ਦੌਰਾਨ ਛਪਰਾ-ਵਾਰਾਨਸੀ ਰੇਲਵੇ ਸੈਕਸ਼ਨ ਦੇ ਗੌਤਮ ਸਥਾਨ ਸਟੇਸ਼ਨ ਨੇੜੇ ਸੇਂਗਰ ਟੋਲਾ ਪਿੰਡ ਨੇੜੇ ਰੇਲਵੇ ਟਰੈਕ ਕਰੀਬ ਚਾਰ ਇੰਚ ਟੁੱਟ ਗਿਆ। ਜਿਵੇਂ ਹੀ ਉਥੋਂ ਲੰਘ ਰਹੇ ਟ੍ਰੈਕ ਮੈਨ ਨੇ ਟੁੱਟੀ ਰੇਲ ਪਟੜੀ ਨੂੰ ਦੇਖਿਆ ਤਾਂ ਉਸ ਨੇ ਲਾਲ ਕੱਪੜੇ ਦੀ ਵਰਤੋਂ ਕਰਕੇ ਉਕਤ ਰੇਲ ਗੱਡੀ ਨੂੰ ਟੁੱਟੇ ਟ੍ਰੈਕ ਦੇ ਨੇੜੇ ਆਉਣ ਤੋਂ ਪਹਿਲਾਂ ਰੋਕਣ ਦੀ ਕੋਸ਼ਿਸ਼ ਕੀਤੀ। 

ਇਹ ਵੀ ਪੜ੍ਹੋ - 12 ਨਵੰਬਰ ਤੋਂ ਸ਼ੁਰੂ ਵਿਆਹਾਂ ਦਾ ਸੀਜ਼ਨ, ਖਾਣ-ਪੀਣ ਤੋਂ ਲੈ ਕੇ ਘੋੜੀ, ਬੈਂਡ-ਵਾਜਾ 25 ਫ਼ੀਸਦੀ ਮਹਿੰਗੇ

ਲਾਲ ਰੰਗ ਦਾ ਕੱਪੜਾ ਦੇਖ ਕੇ ਟਰੇਨ ਚਾਲਕ ਨੇ ਐਮਰਜੈਂਸੀ ਬ੍ਰੇਕ ਲਗਾ ਕੇ ਟਰੇਨ ਨੂੰ ਰੋਕਿਆ ਅਤੇ ਮਾਮਲੇ ਦੀ ਸੂਚਨਾ ਛਪਰਾ ਜੰਕਸ਼ਨ ਕੰਟਰੋਲ ਰੂਮ ਨੂੰ ਦਿੱਤੀ। ਘਟਨਾ ਦੀ ਸੂਚਨਾ ਮਿਲਦੇ ਹੀ ਰੇਲਵੇ ਦੀ ਟੀਮ ਮੌਕੇ 'ਤੇ ਪਹੁੰਚ ਗਈ ਅਤੇ ਕਰੀਬ ਇਕ ਘੰਟੇ ਦੀ ਮਿਹਨਤ ਨਾਲ ਆਵਾਜਾਈ ਬਹਾਲ ਕੀਤੀ। ਇਸ ਦੌਰਾਨ ਉਥੋਂ ਲੰਘਣ ਵਾਲੀਆਂ ਵੱਖ-ਵੱਖ ਟਰੇਨਾਂ ਨੂੰ ਵੱਖ-ਵੱਖ ਸਟੇਸ਼ਨਾਂ 'ਤੇ ਰੋਕਿਆ ਗਿਆ।

ਇਹ ਵੀ ਪੜ੍ਹੋ - Rain Alert: ਜ਼ਬਰਦਸਤ ਠੰਡ ਸ਼ੁਰੂ, 6 ਸੂਬਿਆਂ 'ਚ ਭਾਰੀ ਬਾਰਿਸ਼ ਦੀ ਚੇਤਾਵਨੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 

 


author

rajwinder kaur

Content Editor

Related News