ਮਨਾਲੀ-ਲੇਹ ਸੜਕ ਮਾਰਗ ਨੂੰ ਬਹਾਲ ਕਰਨ ''ਚ ਜੁੱਟਿਆ BRO, ਚਲਾਇਆ ਆਪਰੇਸ਼ਨ

Wednesday, Aug 21, 2019 - 05:13 PM (IST)

ਮਨਾਲੀ-ਲੇਹ ਸੜਕ ਮਾਰਗ ਨੂੰ ਬਹਾਲ ਕਰਨ ''ਚ ਜੁੱਟਿਆ BRO, ਚਲਾਇਆ ਆਪਰੇਸ਼ਨ

ਸ਼ਿਮਲਾ—ਸਰਹੱਦੀ ਸੜਕ ਸੰਗਠਨ (ਬੀ. ਆਰ. ਓ) ਮਨਾਲੀ-ਲੇਹ ਸੜਕ ਮਾਰਗ ਨੂੰ ਰੋਹਤਾਂਗ ਦੇ ਨੇੜਿਓ ਬਹਾਲ ਕਰਨ 'ਚ ਜੁੱਟਿਆ ਹੋਇਆ ਹੈ। ਬੀ. ਆਰ. ਓ. ਨੇ ਇਸ ਦੇ ਲਈ ਆਪਰੇਸ਼ਨ ਚਲਾ ਰੱਖਿਆ ਹੈ। ਸੂਬੇ 'ਚ ਹੁਣ ਵੀ 824 ਸੜਕਾਂ ਬੰਦ ਹਨ। ਸ਼ਿਮਲਾ ਅਤੇ ਕੁੱਲੂ ਦੇ ਪੇਂਡੂ ਇਲਾਕਿਆਂ 'ਚ ਸੜਕਾਂ ਰੁੜ੍ਹਨ ਨਾਲ ਕਰੋੜਾਂ ਦੀਆਂ ਪੇਟੀਆਂ 'ਚ ਬੰਦ ਸੇਬ ਫਸ ਗਏ ਹਨ।

PunjabKesari

ਦੱਸ ਦੇਈਏ ਕਿ ਸੂਬੇ 'ਚ ਬੁੱਧਵਾਰ ਅਤੇ ਵੀਰਵਾਰ ਨੂੰ ਮੌਸਮ ਸਾਫ ਰਹਿਣ ਦੀ ਸੰਭਾਵਨਾ ਹੈ। ਜ਼ਿਆਦਾਤਰ ਤਾਪਮਾਨ 'ਚ 2 ਤੋਂ 3 ਡਿਗਰੀ ਵਾਧਾ ਦਰਜ ਕੀਤਾ ਗਿਆ ਹੈ। ਮੁੱਖ ਮੰਤਰੀ ਜੈਰਾਮ ਠਾਕੁਰ ਨੇ ਕਿਹਾ ਹੈ ਕਿ ਸੂਬੇ 'ਚ ਭਾਰੀ ਬਾਰਿਸ਼ ਨਾਲ 2 ਦਿਨਾਂ 'ਚ 626 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ ਅਤੇ ਕੁੱਲ 25 ਲੋਕਾਂ ਦੀਆਂ ਮੌਤ ਹੋ ਗਈ ਹੈ। ਮਾਨਸੂਨ ਦੌਰਾਨ ਹੁਣ ਤੱਕ ਕੁੱਲ 63 ਲੋਕਾਂ ਦੀ ਮੌਤ ਹੋਈ ਹੈ।

PunjabKesari


author

Iqbalkaur

Content Editor

Related News