ਬਿ੍ਰਟੇਨ : ਪੱਬ ਨੇਡ਼ੇ ਹੋਏ ਹਮਲੇ ''ਚ ਭਾਰਤੀ ਮੂਲ ਦੇ ਵਿਦਿਆਰਥੀ ਦੀ ਮੌਤ

Tuesday, Jan 21, 2020 - 12:00 AM (IST)

ਬਿ੍ਰਟੇਨ : ਪੱਬ ਨੇਡ਼ੇ ਹੋਏ ਹਮਲੇ ''ਚ ਭਾਰਤੀ ਮੂਲ ਦੇ ਵਿਦਿਆਰਥੀ ਦੀ ਮੌਤ

ਲੰਡਨ - ਇੰਗਲੈਂਡ ਦੇ ਮਿੱਡਲੈਂਡਸ ਖੇਤਰ ਦੇ ਇਕ ਸ਼ਹਿਰ ਨਾਟਿੰਘਮ ਵਿਚ ਇਕ ਪੱਬ ਨੇਡ਼ੇ ਹੋਏ ਹਮਲੇ ਤੋਂ ਬਾਅਦ ਭਾਰਤੀ ਮੂਲ ਦੇ ਇਕ ਵਿਦਿਆਰਥੀ ਦੀ ਮੌਤ ਹੋ ਗਈ। ਨਾਟਿੰਘਸ਼ਾਇਰ ਪੁਲਸ ਨੇ ਆਖਿਆ ਕਿ ਅਰਜੁਨ ਸਿੰਘ (20) ਦੀ ਹੱਤਿਆ ਦੀ ਜਾਂਚ ਦੇ ਸਿਲਸਿਲੇ ਵਿਚ 20 ਸਾਲਾ ਇਕ ਵਿਅਕਤੀ ਨੂੰ ਗਿ੍ਰਫਤਾਰ ਕੀਤਾ ਗਿਆ ਹੈ। ਸਿੰਘ 'ਤੇ ਸ਼ਨੀਵਾਰ ਸ਼ਾਮ ਨੂੰ ਹਮਲਾ ਹੋਇਆ ਸੀ ਅਤੇ ਐਤਵਾਰ ਨੂੰ ਇਕ ਹਸਪਤਾਲ ਵਿਚ ਉਸ ਦੀ ਮੌਤ ਹੋ ਗਈ ਸੀ।

ਨਾਟਿੰਘਸ਼ਾਇਰ ਪੁਲਸ ਨੇ ਡਿਟੈਕਟਿਵ ਇੰਸਪੈਕਟਰ ਰਿਚਰਡ ਮੋਂਕ ਨੇ ਆਖਿਆ ਕਿ ਜਾਸੂਸਾਂ ਦਾ ਇਕ ਦਲ ਲਗਾਤਾਰ ਜਾਂਚ ਕਰ ਰਿਹਾ ਸੀ ਅਤੇ ਹੱਤਿਆ ਦੇ ਸ਼ੱਕ ਵਿਚ ਹਿਰਾਸਤ ਵਿਚ ਲਏ ਗਏ ਇਕ ਵਿਅਕਤੀ ਤੋਂ ਪੁੱਛਗਿਛ ਕੀਤੀ ਜਾ ਰਹੀ ਹੈ। ਉਨ੍ਹਾਂ ਆਖਿਆ ਕਿ ਮੈਂ ਇਸ ਗੱਲ 'ਤੇ ਜ਼ੋਰ ਦੇਣਾ ਚਾਹੁੰਦਾ ਹਾਂ ਕਿ ਅਰਜੁਨ ਦੇ ਪਰਿਵਾਰ ਨੇ ਦੁੱਖ ਦੀ ਇਸ ਘਡ਼ੀ ਵਿਚ ਉਨ੍ਹਾਂ ਦੀ ਨਿੱਜਤਾ ਨੂੰ ਬਰਕਰਾਰ ਰੱਖਣ ਦੀ ਅਪੀਲ ਕੀਤੀ ਹੈ। ਸਾਨੂੰ ਹੁਣ ਵੀ ਗਵਾਹਾਂ, ਵੀਡੀਓ ਫੁਟੇਜ਼ ਰੱਖਣ ਵਾਲੇ ਲੋਕਾਂ ਜਾਂ ਘਟਨਾ ਦੇ ਬਾਰੇ ਵਿਚ ਕੋਈ ਹੋਰ ਜਾਣਕਾਰੀ ਰੱਖਣ ਵਾਲੇ ਲੋਕਾਂ ਦੇ ਅੱਗੇ ਆਉਣ ਦਾ ਇੰਤਜ਼ਾਰ ਹੈ। ਨਾਟਿੰਘਮ ਟ੍ਰੈਂਟ ਯੂਨੀਵਰਸਿਟੀ ਦੇ ਵਿਦਿਆਰਥੀ ਸਿੰਘ 'ਤੇ ਨਾਟਿੰਘਮ ਵਿਚ ਲਾਂਗ ਰੋਅ 'ਤੇ ਸਲੱਗ ਐਂਡ ਲੇਟਯੂਸ ਪੱਬ ਦੇ ਨੇਡ਼ੇ ਹਮਲਾ ਕੀਤਾ ਗਿਆ ਸੀ। ਉਸ ਨੂੰ ਨੇਡ਼ੇ ਦੇ ਕਵਿੰਸ ਮੈਡੀਕਲ ਸੈਂਟਰ ਲਿਜਾਇਆ ਗਿਆ, ਜਿਥੇ ਅਗਲੇ ਦਿਨ ਉਸ ਦੀ ਮੌਤ ਹੋ ਗਈ।


author

Khushdeep Jassi

Content Editor

Related News