ਵਿਆਹ ਦੇ ਕਾਰਡ ’ਤੇ ਲਿਖਿਆ, ਆਪਣੀ ਕੁਰਸੀ ਅਤੇ ਖਾਣਾ ਲੈ ਕੇ ਆਇਓ
Monday, Sep 16, 2019 - 09:07 PM (IST)

ਨਵੀਂ ਦਿੱਲੀ (ਇੰਟ.)- ਸ਼ੋਸਲ ਮੀਡੀਆ ’ਤੇ ਇਕ ਅਜਿਹੇ ਵਿਆਹ ਦਾ ਕਾਰਡ ਵਾਇਰਲ ਹੋ ਰਿਹਾ ਹੈ, ਜਿਸ ਵਿਚ ਕਪਲ ਨੇ ਲਿਖਿਆ ਹੈ ਕਿ ਜੇਕਰ ਮਹਿਮਾਨ ਵਿਆਹ ’ਚ ਆਉਣ ਜਾਂ ਨਾ ਆਉਣ ਦੀ ਜਾਣਕਾਰੀ ਸਮੇਂ ’ਤੇ ਨਹੀ ਦਿੰਦੇ ਹਨ ਤਾਂ ਉਹ ਆਪਣੀ ਕੁਰਸੀ ਅਤੇ ਸੈਂਡਵਿਚ ਨਾਲ ਲੈ ਕੇ ਆਉਣ। ਇਸ ਨੂੰ ਸਭ ਤੋਂ ਪਹਿਲਾ ਇਕ ਯੂਜਰ ਨੇ ਸੋਸ਼ਲ ਡਿਸਕਸ਼ਨ ਵੈਬਸਾਈਟ ’ਤੇ ਸ਼ੇਅਰ ਕੀਤਾ। ਇਸ ਤੋਂ ਬਾਅਦ ਕਾਫੀ ਲੋਕ ਇਸ ਵੈਡਿੰਗ ਕਾਰਡ ਦੀ ਤਾਰੀਫ ਕਰਨ ਲੱਗ ਪਏ ਹਾਲਾਂਕਿ ਵੈਡਿੰਗ ਕਾਰਡ ਭੇਜਣ ਵਾਲੇ ਕਪਲ ਦਾ ਨਾਮ ਸਾਹਮਣੇ ਨਹੀ ਆਇਆ ਹੈ। ਕਪਲ ਨੇ 10 ਸਤੰਬਰ, 2019 ਤੱਕ ਵਿਆਹ ’ਚ ਸ਼ਾਮਲ ਹੋਣ ਜਾਂ ਨਾ ਹੋਣ ਦੀ ਸੂਚਨਾ ਦੇਣ ਲਈ ਕਿਹਾ ਸੀ।