ਭਾਰਤ-ਪਾਕਿ ਯੁੱਧ ''ਚ ਦੁਸ਼ਮਣ ਫ਼ੌਜ ਦੇ 22 ਪੈਟਨ ਟੈਂਕ ਉਡਾਉਣ ਵਾਲੇ ਬ੍ਰਿਗੇਡੀਅਰ ਰਘੁਬੀਰ ਸਿੰਘ ਦਾ ਦਿਹਾਂਤ

Monday, Jun 14, 2021 - 04:00 PM (IST)

ਭਾਰਤ-ਪਾਕਿ ਯੁੱਧ ''ਚ ਦੁਸ਼ਮਣ ਫ਼ੌਜ ਦੇ 22 ਪੈਟਨ ਟੈਂਕ ਉਡਾਉਣ ਵਾਲੇ ਬ੍ਰਿਗੇਡੀਅਰ ਰਘੁਬੀਰ ਸਿੰਘ ਦਾ ਦਿਹਾਂਤ

ਜੈਪੁਰ- 1965 ਦੇ ਭਾਰਤ-ਪਾਕਿਸਤਾਨ ਯੁੱਧ 'ਚ ਦੁਸ਼ਮਣ ਫ਼ੌਜ ਦੇ 22 ਪੈਟਨ ਟੈਂਕਾਂ ਨੂੰ ਨਸ਼ਟ ਕਰਨ ਵਾਲੇ ਮਹਾਵੀਰ ਚੱਕਰ ਜੇਤੂ ਬ੍ਰਿਗੇਡੀਅਰ ਰਘੁਬੀਰ ਸਿੰਘ ਦਾ ਐਤਵਾਰ ਨੂੰ 99 ਸਾਲ ਦੀ ਉਮਰ 'ਚ ਦਿਹਾਂਤ ਹੋ ਗਿਆ। ਟੋਂਕ 'ਚ ਜਨਮੇ ਇਹ ਯੋਧਾ ਲੰਬੇ ਸਮੇਂ ਤੋਂ ਬੀਮਾਰੀ ਨਾਲ ਜੂਝ ਰਹੇ ਸਨ। ਡਿਫੈਂਸ ਪੀ.ਆਰ.ਓ. ਅਜਿਤਾਭ ਸ਼ਰਮਾ ਨੇ ਦੱਸਿਆ ਕਿ ਬਜ਼ੁਰਗ ਅਵਸਥਾ ਦੀ ਬੀਮਾਰੀ ਕਾਰਨ ਬ੍ਰਿਗੇਡੀਅਰ ਰਘੁਬੀਰ ਸਿੰਘ ਦਾ 13 ਜੂਨ 6.30 ਵਜੇ ਦਿਹਾਂਤ ਹੋ ਗਿਆ। ਟੋਂਕ ਜ਼ਿਲ੍ਹੇ ਦੇ ਸੋਡਾ ਪਿੰਡ 'ਚ 2 ਨਵੰਬਰ 1923 ਨੂੰ ਜਨਮੇ ਬ੍ਰਿਗੇਡੀਅਰ ਰਘੁਬੀਰ ਸਿੰਘ ਨੂੰ 18 ਅਪ੍ਰੈਲ 1946 ਨੂੰ ਸਵਾਈ ਮਾਨ ਗਾਰਡਸ 'ਚ ਸੈਕਿੰਡ ਲੈਫਟੀਨੈਂਟ ਦੇ ਰੂਪ 'ਚ ਕਮੀਸ਼ਨ ਦਿੱਤਾ ਗਿਆ ਸੀ। ਉਨ੍ਹਾਂ ਨੇ ਦੂਜੇ ਵਿਸ਼ਵ ਯੁੱਧ ਸਮੇਤ ਕਈ ਯੁੱਧ ਲੜੇ ਸਨ। ਉਨ੍ਹਾਂ ਨੇ 1944 'ਚ ਬਰਮਾ ਯੁੱਧ 'ਚ ਹਿੱਸਾ ਲਿਆ ਅਤੇ ਲੜਨ ਲਈ ਜਾਪਾਨ ਗਏ। ਇਸ ਤੋਂ ਬਾਅਦ ਉਨ੍ਹਾਂ ਨੇ ਆਜ਼ਾਦੀ ਦੇ ਤੁਰੰਤ ਬਾਅਦ ਉੜੀ ਸੈਕਟਰ 'ਚ 1947-48 ਦੇ ਭਾਰਤ-ਪਾਕਿਸਤਾਨ ਯੁੱਧ 'ਚ ਲੜਾਈ ਲੜੀ। 1954 'ਚ ਉੱਤਰ-ਦੱਖਣ ਕੋਰੀਆ ਦੇ ਯੁੱਧ ਦੌਰਾਨ ਉਨ੍ਹਾਂ ਨੂੰ ਸ਼ਾਂਤੀ ਫ਼ੌਜ ਦੇ ਹਿੱਸੇ ਦੇ ਰੂਪ 'ਚ ਰਾਸ਼ਟਰ ਪ੍ਰਤੀਨਿਧੀ ਕਮਿਸ਼ਨ ਦੇ ਪ੍ਰਧਾਨ ਦੇ ਰੂਪ 'ਚ ਤਾਇਨਾਤ ਕੀਤਾ ਗਿਆ ਸੀ।

1958-59 ਦੌਰਾਨ ਇਜ਼ਰਾਇਲ-ਮਿਸਰ ਯੁੱਧ 'ਚ ਉਹ ਸੰਯੁਕਤ ਰਾਸ਼ਟਰ ਐਮਰਜੈਂਸੀ ਫ਼ੋਰਸ ਦਾ ਹਿੱਸਾ ਸਨ। 1965 ਦੇ ਭਾਰਤ-ਪਾਕਿਸਤਾਨ ਯੁੱਧ ਦੌਰਾਨ ਬਟਾਲੀਅਨ 18 ਰਾਜਪੂਤਾਨਾ ਰਾਈਫਲਜ਼ ਦੀ ਕਮਾਨ ਸੰਭਾਲਦੇ ਹੋਏ ਉਨ੍ਹਾਂ ਨੇ ਇਸ ਲੜਾਈ 'ਚ ਪਾਕਿਸਤਾਨੀ ਫ਼ੌਜ ਦੇ 22 ਪੈਟਨ ਟੈਂਕਾਂ ਨੂੰ ਨਸ਼ਟ ਕਰ ਕੇ ਬਹਾਦਰੀ ਦੇ ਮਾਨਕਾਂ ਦਾ ਪ੍ਰਦਰਸ਼ਨ ਕੀਤਾ ਸੀ। ਲੈਫਟੀਨੈਂਟ ਕਰਨਲ ਰਹਿੰਦੇ ਹੋਏ ਰਘੁਬੀਰ ਸਿੰਘ ਨੂੰ ਭਾਰਤ ਦੇ ਸਾਬਕਾ ਰਾਸ਼ਟਰਪਤੀ ਡਾ. ਐੱਸ. ਰਾਧਾਕ੍ਰਿਸ਼ਨਨ ਨੇ ਦੇਸ਼ ਦੇ ਦੂਜੇ ਸਰਵਉੱਚ ਵੀਰਤਾ ਪੁਰਸਕਾਰ ਮਹਾਵੀਰ ਚੱਕਰ ਨਾਲ ਸਨਮਾਨਤ ਕੀਤਾ ਸੀ। 1971 ਦੇ ਭਾਰਤ-ਪਾਕਿਸਤਾਨ ਯੁੱਧ ਦੌਰਾਨ ਉਨ੍ਹਾਂ ਨੇ ਬੰਗਲਾਦੇਸ਼ ਦੇ ਸਮਰਪਣ ਕੈਂਪ 'ਚ ਯੁੱਧ ਦੇ ਇਕ ਲੱਖ ਪਾਕਿਸਤਾਨੀ ਕੈਦੀਆਂ ਦੀ ਦੇਖਭਾਲ ਕਰਨ ਦੀ ਜ਼ਿੰਮੇਵਾਰੀ ਦੇ ਨਾਲ, ਫ਼ੌਜ ਪੁਲਸ 'ਚ ਪ੍ਰੋਵੈਸਟ ਮਾਰਸ਼ਲ ਦੇ ਅਹੁਦੇ ਨੂੰ ਵੀ ਸੰਭਾਲਿਆ। ਮਹਾਵੀਰ ਚੱਕਰ ਨਾਲ ਸਨਮਾਨਤ ਬ੍ਰਿਗੇਡੀਅਰ ਰਘੁਵੀਰ ਸਿੰਘ ਐੱਮ.ਵੀ.ਸੀ. ਵਰਗੇ ਯੋਧਾ ਨੂੰ ਦੇਸ਼ ਦੇ ਐਤਵਾਰ ਨੂੰ ਗੁਆ ਦਿੱਤਾ। ਉਨ੍ਹਾਂ ਦੇ ਪਰਿਵਾਰ 'ਚ ਉਨ੍ਹਾਂ ਪੁੱਤਰ ਸੰਗ੍ਰਾਮ ਸਿੰਘ ਰਾਜਾਵਤ ਵੀ ਫ਼ੌਜ 'ਚ ਮੇਜਰ ਰਹੇ ਹਨ।


author

DIsha

Content Editor

Related News