ਨੈਸ਼ਨਲ ਹਾਈਵੇਅ 'ਤੇ ਲੰਘਦਾ ਪੁੱਲ ਦਰਿਆ 'ਚ ਰੁੜ੍ਹਿਆ, ਝੁੱਲਦਾ ਰਹਿ ਗਿਆ ਟਰੱਕ, 10 ਮੌਤਾਂ
Wednesday, Jul 09, 2025 - 03:06 PM (IST)

ਵਡੋਦਰਾ- ਦੇਸ਼ ਭਰ ਵਿਚ ਇਸ ਸਮੇਂ ਮੀਂਹ ਨੇ ਕਹਿਰ ਵਰ੍ਹਾਇਆ ਹੋਇਆ ਹੈ। ਇਸ ਦੌਰਾਨ ਜ਼ਿਆਦਾਤਰ ਦਰਿਆ ਅਤੇ ਨਾਲੇ ਉਫ਼ਾਨ 'ਤੇ ਚੱਲ ਰਹੇ ਹਨ। ਇਸ ਦੌਰਾਨ ਜੇਕਰ ਗੱਲ਼ ਪੰਜਾਬ ਦੀ ਕੀਤੀ ਜਾਵੇ ਤਾਂ ਇਥੇ ਦਰਿਆਵਾਂ ਵਿਚ ਪਾਣੀ ਦਾ ਪੱਧਰ ਵੱਧਦਾ ਜਾ ਰਿਹਾ ਹੈ। ਦੇਸ਼ ਦੇ ਬਾਕੀ ਹਿੱਸਿਆ ਵਿਚ ਵੀ ਇਹੀ ਹਾਲ ਹੈ। ਤਾਜ਼ਾ ਮਾਮਲਾ ਗੁਜਰਾਤ ਦੇ ਵਡੋਦਰਾ ਜ਼ਿਲ੍ਹੇ ਤੋਂ ਸਾਹਮਣੇ ਆਇਆ ਹੈ, ਜਿਥੇ ਪਾਦਰਾ ਖੇਤਰ ਵਿਚ ਵਗਦੇ ਮਹੀਸਾਗਰ ਦਰਿਆ 'ਤੇ ਬਣਿਆ ਪੁੱਲ ਅੱਜ ਅਚਾਨਕ ਢਹਿ ਗਿਆ।
ਇਹ ਵੀ ਪੜ੍ਹੋ - ਭਲਕੇ ਤੋਂ ਬੰਦ ਕਈ ਸਕੂਲ-ਕਾਲਜ, ਮੀਂਹ ਕਾਰਨ ਅਗਲੇ 48 ਘੰਟੇ ਅਲਰਟ ਰਹਿਣ ਦੀ ਚਿਤਾਵਨੀ
ਹਾਈਵੇਅ 'ਤੇ ਬਣੇ ਇਸ ਪੁਲ ਤੋਂ ਰੋਜ਼ਾਨਾ ਕਈ ਵਾਹਨ ਲੰਘਦੇ ਹਨ। ਇਹ ਹਾਦਸੇ ਜਿਸ ਸਮੇਂ ਵਾਪਰਿਆ, ਉਸ ਸਮੇਂ ਵੀ ਇਸ ਪੁੱਲ ਤੋਂ ਕਈ ਵਾਹਨ ਲੰਘ ਰਹੇ ਸਨ, ਜਿਸ ਕਾਰਨ ਪੁੱਲ ਢਿੱਗਣ ਦੌਰਾਨ ਕਈ ਗੱਡੀਆਂ ਦਰਿਆ ਵਿਚ ਰੁੜ੍ਹ ਗਈਆਂ ਅਤੇ ਹੁਣ ਤੱਕ 10 ਲੋਕਾਂ ਦੀ ਮੌਤ ਹੋ ਜਾਣ ਦੀ ਜਾਣਕਾਰੀ ਮਿਲੀ ਹੈ। ਹਾਦਸੇ ਕਾਰਨ 6 ਦੇ ਕਰੀਬ ਲੋਕ ਹਾਲੇ ਵੀ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਹਨ।
ਇਹ ਵੀ ਪੜ੍ਹੋ - ਕਿਹੋ ਜਿਹੀ ਮਾਂ! 45 ਦਿਨਾਂ ਦੇ ਜਵਾਕ ਨੂੰ ਉਬਲਦੇ ਪਾਣੀ 'ਚ ਪਾ ਕਰ 'ਤਾ ਕਤਲ, ਕੰਬ ਗਿਆ ਪੂਰਾ ਇਲਾਕਾ
ਪੁਲ ਢਹਿਣ ਨਾਲ 2 ਟਰੱਕ, 2 ਕਾਰਾਂ ਅਤੇ ਇਕ ਰਿਕਸ਼ਾ ਕੁੱਲ 5 ਗੱਡੀਆਂ ਦਰਿਆ 'ਚ ਡਿੱਗ ਗਈਆਂ। ਇਸ ਦੌਰਾਨ ਇਕ ਟੈਂਕਰ (ਟਰੱਕ) ਟੁੱਟੇ ਹੋਏ ਸਿਰੇ 'ਤੇ ਫਸ ਗਿਆ ਅਤੇ ਲਟਕਣ ਲੱਗਾ। 45 ਸਾਲ ਪੁਰਾਣਾ ਇਹ ਪੁਲ ਮੱਧ ਗੁਜਰਾਤ ਨੂੰ ਸੌਰਾਸ਼ਟਰ ਨਾਲ ਜੋੜਦਾ ਸੀ। ਪੁਲ ਟੁੱਟਣ ਨਾਲ ਭਰੂਚ, ਸੂਰਤ, ਨਵਸਾਰੀ, ਤਾਪੀ ਅਤੇ ਵਲਸਾਡ ਵਰਗੇ ਦੱਖਣ ਗੁਜਰਾਤ ਦੇ ਸ਼ਹਿਰਾਂ 'ਚ ਸੌਰਾਸ਼ਟਰ ਪਹੁੰਚਣ 'ਚ ਜ਼ਿਆਦਾ ਸਮਾਂ ਲੱਗੇਗਾ। ਹੁਣ ਇਸ ਲਈ ਅਹਿਮਦਾਬਾਦ ਹੁੰਦੇ ਹੋਏ ਲੰਬਾ ਰਸਤਾ ਲੈਣਾ ਪਵੇਗਾ।
ਇਹ ਵੀ ਪੜ੍ਹੋ - School Holidays : ਮੁੜ ਬੰਦ ਹੋਏ ਸਕੂਲ, ਬੱਚਿਆਂ ਦੀ ਲੱਗ ਗਈਆਂ ਮੌਜਾਂ
ਹਾਦਸੇ ਤੋਂ ਬਾਅਦ ਤੁਰੰਤ ਹੀ ਸਥਾਨਕ ਲੋਕ ਮੌਕੇ 'ਤੇ ਪਹੁੰਚੇ ਅਤੇ ਲੋਕਾਂ ਨੂੰ ਰੈਸਕਿਊ ਕੀਤਾ। ਪੁਲਸ ਇੰਸਪੈਕਟਰ ਵਿਜੇ ਚਰਨ ਨੇ ਦੱਸਿਆ ਕਿ ਵਡੋਦਰਾ-ਆਨੰਦ ਨੂੰ ਜੋੜਨ ਵਾਲੇ ਗੰਭੀਰਾ ਪੁਲ ਦਾ ਇੱਕ ਹਿੱਸਾ ਸਵੇਰੇ ਅਚਾਨਕ ਢਹਿ ਗਿਆ, ਜਿਸ ਕਾਰਨ ਇਸ ਤੋਂ ਲੰਘ ਰਹੇ ਚਾਰ ਵਾਹਨ ਨਦੀ ਵਿੱਚ ਡਿੱਗ ਗਏ। ਉਨ੍ਹਾਂ ਕਿਹਾ ਕਿ ਹੁਣ ਤੱਕ 10 ਲੋਕਾਂ ਦੀਆਂ ਲਾਸ਼ਾਂ ਨਦੀ ਵਿੱਚੋਂ ਕੱਢੀਆਂ ਗਈਆਂ ਹਨ ਅਤੇ ਛੇ ਹੋਰ ਲੋਕਾਂ ਨੂੰ ਬਚਾਇਆ ਗਿਆ ਹੈ। ਮ੍ਰਿਤਕਾਂ ਦੀ ਅਜੇ ਪਛਾਣ ਨਹੀਂ ਹੋ ਸਕੀ ਹੈ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਲੋੜੀਂਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ - ਭਾਰਤ ਬੰਦ ਦੌਰਾਨ ਕੀ ਖੁੱਲ੍ਹੇਗਾ ਤੇ ਕੀ ਰਹੇਗਾ ਬੰਦ, ਸਕੂਲਾਂ 'ਚ ਛੁੱਟੀ ਜਾਂ...
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8