ਨਿਰਮਾਣ ਅਧੀਨ ਪੁਲ ਤੋਂ ਡਿੱਗੀ ਕਾਰ, ਬੱਚੇ ਸਮੇਤ 4 ਲੋਕਾਂ ਦੀ ਮੌਤ

Tuesday, Nov 12, 2024 - 02:38 PM (IST)

ਨਿਰਮਾਣ ਅਧੀਨ ਪੁਲ ਤੋਂ ਡਿੱਗੀ ਕਾਰ, ਬੱਚੇ ਸਮੇਤ 4 ਲੋਕਾਂ ਦੀ ਮੌਤ

ਨੈਸ਼ਨਲ ਡੈਸਕ- ਮੰਗਲਵਾਰ ਨੂੰ ਨਿਰਮਾਣ ਅਧੀਨ ਪੁਲ ਤੋਂ ਇਕ ਕਾਰ ਦੇ ਡਿੱਗਣ ਨਾਲ ਉਸ 'ਚ ਸਵਾਰ 5 ਸਾਲਾ ਇਕ ਬੱਚੇ ਸਣੇ 4 ਲੋਕਾਂ ਦੀ ਮੌਤ ਹੋ ਗਈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਇਕ ਪਰਿਵਾਰ ਦੇ 6 ਮੈਂਬਰਾਂ ਨੂੰ ਲਿਜਾ ਰਹੀ ਕਾਰ ਸਵੇਰੇ ਕਰੀਬ 4 ਵਜੇ ਆਸਾਮ ਦੇ ਤਿਨਸੁਕੀਆ-ਡਿਬਰੂਗੜ੍ਹ ਬਾਈਪਾਸ 'ਤੇ ਦਿਹਿੰਗਿਆ ਪਿੰਡ ਕੋਲ ਨਿਰਮਾਣ ਅਧੀਨ ਪੁਲ ਤੋਂ ਡਿੱਗ ਗਈ। 

ਉਨ੍ਹਾਂ ਦੱਸਿਆ,''ਵਾਹਨ 'ਚ 6 ਯਾਤਰੀ ਸਵਾਰ ਸਨ ਅਤੇ 5 ਸਾਲਾ ਬੱਚੇ ਸਮੇਤ ਚਾਰ ਯਾਤਰੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ। 2 ਹੋਰ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ ਅਤੇ ਉਨ੍ਹਾਂ ਨੂੰ ਤੁਰੰਤ ਇਲਾਜ ਲਈ ਡਿਬਰੂਗੜ੍ਹ ਦੇ ਆਸਾਮ ਮੈਡੀਕਲ ਕਾਲਜ ਅਤੇ ਹਸਪਤਾਲ ਲਿਜਾਇਆ ਗਿਆ ਹੈ।'' ਬਿਹਾਰ ਦਾ ਰਹਿਣ ਵਾਲਾ ਇਹ ਪਰਿਵਾਰ ਡਿਬਰੂਗੜ੍ਹ ਤੋਂ ਇਕ ਵਿਆਹ ਸਮਾਰੋਹ 'ਚ ਸ਼ਾਮਲ ਹੋਣ ਲਈ ਤਿਨਸੁਕੀਆ ਜਾ ਰਿਹਾ ਸੀ ਅਤੇ ਇਹ ਹਾਦਸਾ ਹੋ ਗਿਆ। ਮ੍ਰਿਤਕਾਂ ਦੀ ਪਛਾਣ ਮੋਹਨ ਸ਼ਾਹ, ਰਾਜੇਸ਼ ਗੁਪਤਾ, ਮੋਂਟੂ ਸ਼ਾਹ ਅਤੇ ਅਰਥਵ ਗੁਪਤਾ (ਬੱਚੇ) ਵਜੋਂ ਹੋਈ ਹੈ। ਪੁਲਸ ਅਧਿਕਾਰੀ ਨੇ ਕਿਹਾ,''ਸਾਡਾ ਮੰਨਣਾ ਹੈ ਕਿ ਇਹ ਹਾਦਸਾ ਸੰਘਣੀ ਧੁੰਦ ਕਾਰਨ ਸੜਕ 'ਤੇ ਦ੍ਰਿਸ਼ਤਾ ਘੱਟ ਹੋਣ ਅਤੇ ਸੜਕ 'ਤੇ ਉੱਚਿਤ ਸੰਕੇਤਕ ਨਾ ਹੋਣ ਕਾਰਨ ਹੋਇਆ।'' ਸਥਾਨਕ ਲੋਕਾਂ ਨੇ ਖ਼ਾਸ ਕਰ ਕੇ ਅਧੂਰੇ ਪੁਲ ਅਤੇ ਅੱਧੇ ਅਧੂਰੇ 'ਬਾਈਪਾਸ' ਨੂੰ ਲੈ ਕੇ ਚਿੰਤਾ ਜ਼ਾਹਰ ਕੀਤੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News