ਖਿੜਕੀ ਤੋਂ ਲੁੱਕ ਕੇ ਆਪਣੀ ਬਰਾਤ ਵੇਖ ਰਹੀ ਸੀ ਲਾੜੀ, ਜਿਵੇਂ ਹੀ ਨਜ਼ਰ ਆਇਆ ਲਾੜਾ ਤਾਂ....
Wednesday, Nov 13, 2024 - 04:01 PM (IST)
ਨਵੀਂ ਦਿੱਲੀ- ਸੋਸ਼ਲ ਮੀਡੀਆ 'ਤੇ ਕਈ ਅਜਿਹੀਆਂ ਵੀਡੀਓਜ਼ ਹਨ, ਜੋ ਕਿ ਦਿਲ ਨੂੰ ਛੂਹ ਲੈਂਦੀਆਂ ਹਨ। ਇਕ ਅਜਿਹੀ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿਚ ਇਕ ਲਾੜੀ ਆਪਣੇ ਲਾੜੇ ਦੀ ਉਡੀਕ ਕਰ ਰਹੀ ਹੈ। ਉਸ ਨੇ ਲਾਲ ਰੰਗ ਦਾ ਲਹਿੰਗਾ ਪਹਿਨਿਆ ਹੋਇਆ ਸੀ। ਲਾੜੀ ਖਿੜਕੀ ਤੋਂ ਲੁੱਕ ਕੇ ਆਪਣੀ ਬਰਾਤ ਆਉਂਦੀ ਵੇਖ ਰਹੀ ਸੀ। ਲਾੜੇ ਦੀਆਂ ਨਜ਼ਰਾਂ ਵੀ ਉਸ ਖਿੜਕੀ ਵੱਲ ਜਾਂਦੀਆਂ ਹਨ। ਲਾੜੀ ਨੂੰ ਵੇਖ ਕੇ ਲਾੜਾ ਵੀ ਰਿਐਕਸ਼ਨ ਕਰਦਾ ਹੈ।
ਕੁਮੈਂਟ ਸੈਕਸ਼ਨ ਵਿਚ ਲੋਕਾਂ ਨੇ ਦਿਲ ਵਾਲੇ ਇਮੋਜ਼ੀ ਪੋਸਟ ਕਰ ਕੇ ਆਪਣਾ ਪਿਆਰ ਜ਼ਾਹਰ ਕੀਤਾ ਹੈ। ਵਿਆਹ ਤੋਂ ਪਹਿਲਾਂ ਲਾੜਾ-ਲਾੜੀ ਦੇ ਵੀਡੀਓ ਅਕਸਰ ਦਰਸ਼ਕਾਂ ਨੂੰ ਆਕਰਸ਼ਿਤ ਕਰਦੇ ਹਨ ਕਿਉਂਕਿ ਉਹ ਆਪਣੇ ਖ਼ਾਸ ਦਿਨ ਤੋਂ ਪਹਿਲਾਂ ਕਾਫੀ ਉਤਸ਼ਾਹਿਤ ਨਜ਼ਰ ਆਉਂਦੇ ਹਨ। ਵੀਡੀਓ ਵਿਚ ਲਾੜੀ ਜੋ ਆਪਣੇ ਖ਼ਾਸ ਦਿਨ ਲਈ ਤਿਆਰ ਹੋਈ ਹੈ, ਉਹ ਆਪਣੇ ਹੋਣ ਵਾਲੇ ਪਤੀ ਨੂੰ ਵੇਖ ਕੇ ਖੁਸ਼ ਹੋ ਰਹੀ ਹੈ, ਜਦੋਂ ਉਹ ਘੋੜੀ 'ਤੇ ਸਵਾਰ ਹੋ ਕੇ ਐਂਟਰੀ ਕਰਦਾ ਹੈ।
ਇਸ ਵੀਡੀਓ ਨੂੰ ਕਾਫੀ ਲੋਕਾਂ ਵਲੋਂ ਪਸੰਦ ਕੀਤਾ ਜਾ ਰਿਹਾ ਹੈ। ਇੰਟਰਨੈੱਟ 'ਤੇ ਜੰਮ ਕੇ ਵਾਇਰਲ ਵੀ ਹੋ ਰਿਹਾ ਹੈ। ਦੱਸ ਦੇਈਏ ਕਿ ਅੱਜ ਦੇ ਵਿਆਹਾਂ 'ਚ ਲਾੜਾ-ਲਾੜੀ ਵਿਚਾਲੇ ਝਿਜਕ ਖਤਮ ਹੋ ਗਈ ਹੈ। ਵਿਆਹਾਂ-ਸ਼ਾਦੀਆਂ ਵਿਚ ਆਪਣੇ ਹੀ ਵਿਆਹ ਵਿਚ ਲਾੜਾ-ਲਾੜੀ ਵਲੋਂ ਖੁੱਲ੍ਹ ਕੇ ਡਾਂਸ ਕਰਨ ਦੀਆਂ ਵੀਡੀਓਜ਼ ਵੀ ਵਾਇਰਲ ਹੋ ਰਹੀਆਂ ਹਨ।