ਵਰਮਾਲਾ ਦੇ ਤੁਰੰਤ ਬਾਅਦ ਲਾੜੀ ਨੇ ਚਾੜ੍ਹ 'ਤਾ ਅਜਿਹਾ ਚੰਨ, ਚਾਰੇ-ਪਾਸੇ ਮਚੀ ਹਫ਼ੜਾ-ਦਫ਼ੜੀ

Tuesday, Dec 02, 2025 - 09:55 AM (IST)

ਵਰਮਾਲਾ ਦੇ ਤੁਰੰਤ ਬਾਅਦ ਲਾੜੀ ਨੇ ਚਾੜ੍ਹ 'ਤਾ ਅਜਿਹਾ ਚੰਨ, ਚਾਰੇ-ਪਾਸੇ ਮਚੀ ਹਫ਼ੜਾ-ਦਫ਼ੜੀ

ਉੱਨਾਵ (ਭਾਸ਼ਾ) - ਉੱਤਰ ਪ੍ਰਦੇਸ਼ ਦੇ ਉੱਨਾਵ ਜ਼ਿਲ੍ਹੇ ਦੇ ਪੂਰਵਾ ਥਾਣਾ ਖੇਤਰ ਵਿਚ ਇਕ ਵਿਆਹ ਦੌਰਾਨ ਉਸ ਸਮੇਂ ਹਫ਼ੜਾ-ਦਫ਼ੜੀ ਮਚ ਗਈ ਜਦੋਂ ਵਰਮਾਲਾ ਸਮਾਰੋਹ ਖ਼ਤਮ ਹੋਣ ਤੋਂ ਬਾਅਦ ਲਾੜੀ ਕਥਿਤ ਤੌਰ ’ਤੇ ਆਪਣੇ ਪ੍ਰੇਮੀ ਨਾਲ ਫ਼ਰਾਰ ਹੋ ਗਈ। ਇਸ ਘਟਨਾ ਦਾ ਪਤਾ ਲੱਗਣ ਨਾਲ ਲਾੜੇ ਪਰਿਵਾਰ ਦੇ ਨਾਲ-ਨਾਲ ਰਿਸ਼ਤੇਦਾਰਾਂ ਵਿਚ ਭੱਜ-ਦੌੜ ਮਚ ਗਈ। 

ਪੜ੍ਹੋ ਇਹ ਵੀ - ਵਿਨਾਸ਼ਕਾਰੀ ਹੋਵੇਗਾ ਸਾਲ 2026! ਬਾਬਾ ਵੇਂਗਾ ਦੀ ਸਾਹਮਣੇ ਆਈ ਡਰਾਉਣੀ ਭਵਿੱਖਬਾਣੀ

ਜਾਣਕਾਰੀ ਮੁਤਾਬਕ ਇਹ ਘਟਨਾ ਸ਼ਨੀਵਾਰ ਦੇਰ ਰਾਤ ਅਜੈਪੁਰ ਪਿੰਡ ਵਿਚ ਵਾਪਰੀ। ਬਾਰਾਤ ਪਹੁੰਚਣ ’ਤੇ ਰਸਮਾਂ ਆਦਿ ਸੰਪੰਨ ਹੋਈਆਂ। ਲਾੜਾ-ਲਾੜੀ ਨੇ ਇਕ-ਦੂਜੇ ਨੂੰ ਵਰਮਾਲਾ ਪਹਿਨਾਈ, ਜਿਸ ਤੋਂ ਬਾਅਦ ਲਾੜੀ ਆਪਣੇ ਕਮਰੇ ਵਿਚ ਚਲੀ ਗਈ। ਇਸ ਦੌਰਾਨ ਲਾੜੇ ਦਾ ਪਰਿਵਾਰ ਵਿਆਹ ਦੀਆਂ ਹੋਰ ਤਿਆਰੀਆਂ ਵਿਚ ਰੁੱਝ ਗਿਆ। ਜਦੋਂ ਲੋਕ ਲਾੜੀ ਨੂੰ ਫੇਰਿਆਂ ਲਈ ਬੁਲਾਉਣ ਲਈ ਪਹੁੰਚੇ ਤਾਂ ਉਹ ਕਮਰੇ ’ਚ ਨਹੀਂ ਸੀ। ਦੋਵੇਂ ਪਰਿਵਾਰਾਂ ਵੱਲੋਂ ਭਾਲ ਕਰਨ ਤੋਂ ਬਾਅਦ ਪਤਾ ਲੱਗਾ ਕਿ ਪਿੰਡ ਦਾ ਇਕ ਨੌਜਵਾਨ ਉਸਨੂੰ ਆਪਣੇ ਨਾਲ ਲੈ ਗਿਆ ਹੈ।

ਪੜ੍ਹੋ ਇਹ ਵੀ - 'ਜਹਾਜ਼ 'ਚ ਬੰਬ ਹੈ...!' ਕੁਵੈਤ ਤੋਂ ਭਾਰਤ ਆ ਰਹੀ IndiGo flight 'ਚ ਮਚੀ ਸਨਸਨੀ, ਹੋਈ ਐਮਰਜੈਂਸੀ ਲੈਂਡਿੰਗ

ਲਾੜੀ ਦੇ ਪਿਤਾ ਨੇ ਨੌਜਵਾਨ ਨਾਲ ਫੋਨ ’ਤੇ ਗੱਲ ਕੀਤੀ, ਜਿਸ ਤੋਂ ਬਾਅਦ ਲਾੜੀ ਨੇ ਖੁਦ ਪਿਤਾ ਨਾਲ ਗੱਲ ਕਰ ਕੇ ਆਪਣੇ ਪ੍ਰੇਮੀ ਨਾਲ ਰਹਿਣ ਅਤੇ ਉਸੇ ਨਾਲ ਵਿਆਹ ਕਰਨ ਦੀ ਇੱਛਾ ਪ੍ਰਗਟਾਈ। ਘਟਨਾ ਕਾਰਨ ਦੋਵੇਂ ਪਰਿਵਾਰਾਂ ਵਿਚਾਲੇ ਤੂੰ-ਤੂੰ-ਮੈਂ-ਮੈਂ ਵੀ ਹੋਈ ਅਤੇ ਲਾੜੇ ਦੇ ਪਰਿਵਾਰ ਨੂੰ ਖਾਲੀ ਹੱਥ ਵਾਪਸ ਮੁੜਨਾ ਪਿਆ। ਲਾੜੀ ਦੇ ਪਿਤਾ ਦੀ ਸ਼ਿਕਾਇਤ ’ਤੇ ਪੂਰਵਾ ਥਾਣਾ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ। ਪੁਲਸ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਲੋੜ ਮੁਤਾਬਕ ਕਾਨੂੰਨੀ ਕਾਰਵਾਈ ਕੀਤੀ ਜਾਏਗੀ।

ਪੜ੍ਹੋ ਇਹ ਵੀ - ਵੱਡੀ ਵਾਰਦਾਤ : ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਕਰੀਬੀ ਪੈਰੀ ਦਾ ਗੋਲੀਆਂ ਮਾਰ ਕੇ ਕਤਲ


author

rajwinder kaur

Content Editor

Related News