ਵਿਆਹ ਦੇ ਜੋੜੇ ''ਚ ਪ੍ਰੀਖਿਆ ਦੇਣ ਯੂਨੀਵਰਸਿਟੀ ਪਹੁੰਚੀ ਲਾੜੀ, ਸਹੁਰੇ ਪਰਿਵਾਰ ਨੇ ਕੀਤੀ ਪੂਰੀ ਸਪੋਰਟ
Thursday, Feb 01, 2024 - 02:19 PM (IST)
ਨੈਸ਼ਨਲ ਡੈਸਕ- ਉੱਤਰ ਪ੍ਰਦੇਸ਼ ਦੀ ਝਾਂਸੀ ਯੂਨੀਵਰਸਿਟੀ 'ਚ ਵਿਆਹ ਦੇ ਕੁਝ ਸਮੇਂ ਬਾਅਦ ਲਾੜੀ ਪ੍ਰੀਖਿਆ ਹਾਲ 'ਚ ਪੇਪਰ ਦੇਣ ਪਹੁੰਚ ਗਈ। ਲਾੜੀ ਨੂੰ ਪੇਪਰ ਸੈਂਟਰ 'ਚ ਦੇਖ ਕੇ ਸਾਰੇ ਲੋਕ ਹੈਰਾਨ ਹੋ ਗਏ। ਲਾੜੀ ਦੇ ਭਰਾ ਅਤੇ ਦਿਓਰ ਉਸ ਨੂੰ ਪ੍ਰੀਖਿਆ ਸੈਂਟਰ ਤੱਕ ਲੈ ਕੇ ਆਏ ਸਨ। ਮਿਲੀ ਜਾਣਕਾਰੀ ਅਨੁਸਾਰ ਲਾੜੀ ਨੇ ਆਪਣੇ ਸਹੁਰੇ ਪੱਖ 'ਚ ਆਪਣੀ ਪੜ੍ਹਾਈ ਜਾਰੀ ਰੱਖਣ ਦੀ ਗੱਲ ਕੀਤੀ ਹੈ। ਇਸ 'ਤੇ ਉਹ ਲੋਕ ਰਾਜ਼ੀ ਹੋ ਗਏ ਅਤੇ ਵਿਆਹ ਦੇ ਤੁਰੰਤ ਬਾਅਦ ਪ੍ਰੀਖਿਆ ਦੇਣ ਭੇਜ ਦਿੱਤਾ। ਲਾੜੀ ਦੇ ਇਸ ਫ਼ੈਸਲੇ ਦੀ ਹਰ ਕੋਈ ਤਾਰੀਫ਼ ਕਰ ਰਿਹਾ ਹੈ।
ਦੱਸਣਯੋਗ ਹੈ ਕਿ ਵਿਆਹ ਦੇ ਜੋੜੇ 'ਚ ਪ੍ਰੀਖਿਆ ਦੇਣ ਆਈ ਖੁਸ਼ਬੂ ਰਾਜਪੂਤ ਝਾਂਸੀ ਦੀ ਬੁੰਦੇਲਖੰਡ ਯੂਨੀਵਰਸਿਟੀ 'ਚ ਪੋਸਟ ਗਰੈਜੂਏਟ ਦੀ ਵਿਦਿਆਰਥਣ ਹੈ। ਵਿਆਹ ਦੇ ਦੂਜੇ ਦਿਨ ਸਵੇਰੇ ਵਿਦਾਈ ਤੋਂ ਪਹਿਲਾਂ ਆਪਣੇ ਘਰ ਵਾਲਿਆਂ ਨੂੰ ਪ੍ਰੀਖਿਆ ਦੇਣ ਦੀ ਗੱਲ ਕਹੀ। ਜਿਸ 'ਤੇ ਉਨ੍ਹਾਂ ਨੇ ਮੁੰਡੇ ਵਾਲਿਆਂ ਨੂੰ ਖੁਸ਼ਬੂ ਦੀ ਇੱਛਾ ਬਾਰੇ ਗੱਲ ਕੀਤੀ। ਖੁਸ਼ਬੂ ਦੇ ਇਸ ਕਦਮ ਦੀ ਹਰ ਕੋਈ ਤਾਰੀਫ਼ ਕਰ ਰਿਹਾ ਹੈ। ਉੱਥੇ ਹੀ ਪ੍ਰੀਖਿਆ ਤੋਂ ਬਾਅਦ ਵਾਪਸ ਆਈ ਖੁਸ਼ਬੂ ਦੇ ਵਿਆਹ ਨਾਲ ਜੁੜੀਆਂ ਰਸਮਾਂ ਪੂਰੀਆਂ ਕੀਤੀਆਂ ਗਈਆਂ ਅਤੇ ਉਸ ਦੀ ਵਿਦਾਈ ਕੀਤੀ ਗਈ। ਇਸ 'ਤੇ ਖੁਸ਼ਬੂ ਦਾ ਕਹਿਣਾ ਹੈ ਕਿ ਵਿਆਹ ਦੀਆਂ ਰਸਮਾਂ 'ਚ 2 ਘੰਟਿਆਂ ਦਾ ਇੰਤਜ਼ਾਰ ਕੀਤਾ ਜਾ ਸਕਦਾ ਹੈ ਪਰ ਪ੍ਰੀਖਿਆ ਦੁਬਾਰਾ ਨਹੀਂ ਆ ਸਕਦੀ। ਮੇਰੇ ਘਰਵਾਲੇ ਇਹ ਗੱਲ ਸਮਝਦੇ ਸਨ, ਉਨ੍ਹਾਂ ਨੇ ਪੂਰੀ ਸਪੋਰਟ ਕੀਤੀ। ਵਿਆਹ ਤੋਂ ਬਾਅਦ ਵੀ ਖੁਸ਼ਬੂ ਨੇ ਪੜ੍ਹਾਈ ਜਾਰੀ ਰੱਖਣ ਦੀ ਗੱਲ ਕਹੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8