ਵਿਆਹ ''ਚ ਫੋਟੋ ਖਿੱਚਣ ਆਏ ਫੋਟੋਗ੍ਰਾਫਰ ਨਾਲ ਭੱਜੀ ਲਾੜੀ
Friday, Oct 04, 2019 - 09:27 PM (IST)

ਨਵੀਂ ਦਿੱਲੀ — ਦਿੱਲੀ ਦੇ ਗੋਕਲਪੁਰੀ ਇਲਾਕੇ ਵਿਚ ਇਕ ਹੈਰਾਨੀਜਨਕ ਪਿਆਰ ਦਾ ਕਿੱਸਾ ਸਾਹਮਣੇ ਆਇਆ ਕਿ ਲੜਕੀ ਨੂੰ ਵਿਆਹ ਤੋਂ ਇਕ ਮਹੀਨਾ ਪਹਿਲਾਂ ਇਕ ਫੋਟੋਗ੍ਰਾਫਰ ਨਾਲ ਪਿਆਰ ਹੋ ਗਿਆ ਤੇ ਉਸ ਦੇ ਵਿਆਹ 'ਤੇ ਉਹੀ ਫੋਟੋਗ੍ਰਾਫਰ ਫੋਟੋਆਂ ਖਿੱਚਣ ਆਇਆ। ਦੋਵਾਂ ਨੇ ਪਹਿਲਾਂ ਫੇਰਿਆਂ ਤੋਂ ਬਾਅਦ ਹੀ ਦੌੜਨ ਦਾ ਪਲਾਨ ਬਣਾਇਆ ਪਰ ਮੌਕਾ ਨਹੀਂ ਮਿਲ ਸਕਿਆ। ਵਿਆਹ ਤੋਂ ਚਾਰ ਦਿਨ ਬਾਅਦ ਜਦੋਂ ਉਹ ਆਪਣੇ ਪੇਕੇ ਘਰ ਖਜੂਰੀ ਸਥਿਤ ਫੇਰਾ ਪਾਉਣ ਆਈ ਤਾਂ ਉਹ ਫੋਟੋਗ੍ਰਾਫਰ ਨਾਲ ਭੱਜ ਗਈ ਤੇ ਆਪਣੇ ਨਾਲ ਗਹਿਣੇ ਵੀ ਲੈ ਗਈ। ਪਤੀ ਨੇ ਹੁਣ ਤਲਾਕ ਲਈ ਅਰਜ਼ੀ ਦਾਇਰ ਕੀਤੀ ਹੈ।