ਵਿਆਹ ਦੇ 4 ਦਿਨ ਬਾਅਦ ਲਾੜੀ ਦੀ ਮੌਤ, ਬਾਥਰੂਮ 'ਚ ਮਿਲੀ ਲਾਸ਼

Tuesday, Apr 30, 2024 - 11:52 AM (IST)

ਵਿਆਹ ਦੇ 4 ਦਿਨ ਬਾਅਦ ਲਾੜੀ ਦੀ ਮੌਤ, ਬਾਥਰੂਮ 'ਚ ਮਿਲੀ ਲਾਸ਼

ਝਾਂਸੀ- ਵਿਆਹ ਦੇ ਚਾਰ ਦਿਨ ਬਾਅਦ ਸਹੁਰੇ ਤੋਂ ਪੇਕੇ ਆਈ ਇਕ ਲਾੜੀ ਦੀ ਅਚਾਨਕ ਮੌਤ ਹੋ ਗਈ। ਉਸ ਦੀ ਲਾਸ਼ ਬਾਥਰੂਮ 'ਚ ਮਿਲਣ ਨਾਲ ਪਰਿਵਾਰ 'ਚ ਭੱਜ-ਦੌੜ ਪੈ ਗਈ। ਪੁਲਸ ਨੇ ਮ੍ਰਿਤਕਾ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ। ਪੋਸਟਮਾਰਟਮ 'ਚ ਮੌਤ ਦਾ ਕਾਰਨ ਫੇਫੜਿਆਂ 'ਚ ਪਾਣੀ ਭਰਨਾ ਦੱਸਿਆ ਗਿਆ ਹੈ। ਫਿਲਹਾਲ ਹੁਣ ਵਿਸਰਾ ਰਿਪੋਰਟ ਦਾ ਇੰਤਜ਼ਾਰ ਹੈ। ਪੂਰਾ ਮਾਮਲਾ ਉੱਤਰ ਪ੍ਰਦੇਸ਼ ਦੇ ਝਾਂਸੀ ਦਾ ਹੈ। ਪੇਕੇ ਵਾਲਿਆਂ ਅਨੁਸਾਰ, ਲਾੜੀ ਬਾਥਰੂਮ ਗਈ ਸੀ, ਜਿੱਥੇ ਉਹ ਪਾਣੀ ਦੇ ਡਰੰਮ 'ਚ ਡਿੱਗੀ ਹੋਈ ਮਿਲੀ। ਉਸ ਨੂੰ ਤੁਰੰਤ ਇਲਾਜ ਲਈ ਮੈਡੀਕਲ ਕਾਲਜ ਲਿਜਾਇਆ ਗਿਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਹੁਣ ਵਿਸਰਾ ਰਿਪੋਰਟ ਦਾ ਇੰਤਜ਼ਾਰ ਹੈ, ਉਦੋਂ ਮੌਤ ਦੀ ਅਸਲੀ ਵਜ੍ਹਾ ਸਾਹਮਣੇ ਆਏਗੀ। 

ਜਾਣਕਾਰੀ ਅਨੁਸਾਰ ਮ੍ਰਿਤਕ ਲਾੜੇ ਦਾ ਨਾਂ ਮਮਤਾ ਕੁਸ਼ਵਾਹਾ ਹੈ। ਉਸ ਦੀ ਉਮਰ 23 ਸਾਲ ਸੀ। ਮਮਤਾ ਦੇ ਪਤੀ ਦਾ ਨਾਂ ਸੁਰੇਂਦਰ ਕੁਸ਼ਵਾਹਾ ਹੈ। ਮਮਤਾ ਦਾ ਪੇਕਾ ਮੱਧ ਪ੍ਰਦੇਸ਼ ਦੇ ਨਿਵਾੜੀ ਜ਼ਿਲ੍ਹੇ 'ਚ ਹੈ, ਜਦੋਂ ਕਿ ਸਹੁਰੇ ਝਾਂਸੀ ਦੇ ਬਰੂਆਸਾਗਰ ਥਾਣੇ ਅਧੀਨ ਪਿੰਡ ਘਸਰਪੁਰਾ 'ਚ ਹੈ। ਮ੍ਰਿਤਕਾ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ 23 ਅਪ੍ਰੈਲ ਨੂੰ ਧੂਮਧਾਮ ਨਾਲ ਮਮਤਾ ਦਾ ਵਿਆਹ ਹੋਇਆ ਸੀ। 24 ਅਪ੍ਰੈਲ ਨੂੰ ਵਿਦਾਈ ਤੋਂ ਬਾਅਦ ਉਹ ਆਪਣੀ ਸਹੁਰੇ ਝਾਂਸੀ ਚਲੀ ਗਈ। ਜਿੱਥੇ ਵਿਆਹ ਤੋਂ ਬਾਅਦ ਹੁਣ ਵਾਲੀਆਂ ਰਸਮਾਂ ਚੱਲ ਰਹੀਆਂ ਸਨ। 25 ਜਾਂ 26 ਅਪ੍ਰੈਲ ਨੂੰ ਪਤਾ ਲੱਗਾ ਕਿ ਉਹ ਖਾਣਾ ਘੱਟ ਖਾ ਰਹੀ ਹੈ। ਜਿਸ 'ਤੇ ਉਸ ਦੀ ਝਾੜ ਫੂਕ ਕਰਵਾਈ ਗਈ। 27 ਅਪ੍ਰੈਲ ਨੂੰ ਰਾਤ ਬਾਥਰੂਮ ਗਈ ਹੋਈ ਸੀ। ਕਾਫ਼ੀ ਦੇਰ ਤੱਕ ਜਦੋਂ ਬਾਥਰੂਮ ਤੋਂ ਬਾਹਰ ਨਹੀਂ ਆਈ ਤਾਂ ਪਰਿਵਾਰ ਵਾਲਿਆਂ ਨੇ ਜਾ ਕੇ ਦੇਖਿਆ ਤਾਂ ਉਹ ਪਾਣੀ ਦੇ ਡਰੰਮ 'ਚ ਡਿੱਗੀ ਹੋਈ ਨਜ਼ਰ ਆਈ। ਇਹ ਦੇਖ ਤੁਰੰਤ ਉਸ ਨੂੰ ਇਲਾਜ ਲਈ ਝਾਂਸੀ ਮੈਡੀਕਲ ਕਾਲਜ ਲਿਆਂਦਾ ਗਿਆ, ਉੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News