ਵਿਆਹ ਦੇ ਕੁਝ ਘੰਟਿਆਂ ਬਾਅਦ ਹੀ ਲਾੜੇ ਦੀ ਦਰਦਨਾਕ ਮੌਤ, ਹੱਥਾਂ ’ਤੇ ਲੱਗੀ ਮਹਿੰਦੀ ਦੇਖ ਰੋਂਦੀ ਰਹਿ ਗਈ ਲਾੜੀ
Saturday, Feb 08, 2025 - 09:37 PM (IST)
ਬਰੇਲੀ- ਯੂ. ਪੀ. ਦੇ ਬਰੇਲੀ ਤੋਂ ਇਕ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਵਿਆਹ ਦੇ ਦੂਜੇ ਦਿਨ ਹੀ ਇਕ ਲਾੜੀ ਦਾ ਸੁਹਾਗ ਉੱਜੜ ਗਿਆ। ਦਰਅਸਲ ਵਿਆਹ ਤੋਂ ਇਕ ਦਿਨ ਬਾਅਦ ਲਾੜਾ ਸਤੀਸ਼ (25) ਆਪਣੇ ਦੋਸਤ ਨਾਲ ਬੋਲੈਰੋ ਵਿਚ ਮਠਿਆਈਆਂ ਲੈ ਕੇ ਘਰ ਵਾਪਸ ਆ ਰਿਹਾ ਸੀ ਜਦੋਂ ਇਕ ਦਰਦਨਾਕ ਸੜਕ ਹਾਦਸੇ ਵਿਚ ਉਸ ਦੀ ਮੌਤ ਹੋ ਗਈ।
ਇਸ ਹਾਦਸੇ ਵਿਚ ਇਕ ਹੋਰ ਨੌਜਵਾਨ ਦੀ ਵੀ ਮੌਤ ਹੋ ਗਈ ਹੈ। ਇਸ ਦਰਦਨਾਕ ਹਾਦਸੇ ਕਾਰਨ ਖੁਸ਼ੀਆਂ ਵਾਲੇ ਘਰ ਵਿਚ ਮਾਤਮ ਛਾ ਗਿਆ। ਹੱਥਾਂ ਵਿਚ ਮਹਿੰਦੀ ਲਗਾਈ ਲਾੜੀ ਰੋਂਦੀ ਰਹਿ ਗਈ।
ਇਸ ਮਾਮਲੇ ਵਿਚ ਪੁਲਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਰਿਠੌਰਾ ਸ਼ਹਿਰ ਵਿਚ ਹੋਏ ਇਸ ਸੜਕ ਹਾਦਸੇ ਵਿਚ ਜਾਨ ਗਵਾਉਣ ਵਾਲੇ ਨੌਜਵਾਨ ਦਾ ਵਿਆਹ ਇਕ ਦਿਨ ਪਹਿਲਾਂ ਹੀ ਹੋਇਆ ਸੀ।