''ਜਿਸ ਕੀ ਬੀਵੀ ਛੋਟੀ, ਉਸ ਕਾ ਭੀ ਬੜਾ ਨਾਮ ਹੈ'', ਲਾੜਾ 34 ਤੇ ਲਾੜੀ 33 ਇੰਚ ਦੀ
Wednesday, Jun 27, 2018 - 03:45 PM (IST)

ਗੋਰਖਪੁਰ— ਬੀਤੇ ਦਿਨੀਂ ਇਕ ਅਨੋਖਾ ਵਿਆਹ ਹੋਇਆ। ਲਾੜਾ 34 ਇੰਚ ਦਾ ਸੀ ਤੇ ਲਾੜੀ 33 ਇੰਚ ਦੀ। ਵਿਆਹ 'ਚ ਆਉਣ ਵਾਲੇ ਲੋਕਾਂ 'ਚ ਲਾੜਾ ਤੇ ਲਾੜੀ ਨਾਲ ਸੈਲਫੀ ਖਿੱਚਵਾਉਣ ਦਾ ਜਨੂੰਨ ਦੇਖਣ ਨੂੰ ਮਿਲਿਆ। ਜ਼ਿਕਰਯੋਗ ਹੈ ਕਿ ਸ਼ਹਿਰ ਦੇ ਵਿਸ਼ਨੂਪੁਰਾ ਪਿੰਡ ਦੇ ਰਹਿਣ ਵਾਲੇ ਵਿਸ਼ਵਨਾਥ ਤੇ ਕੈਲਾਸ਼ੀ ਦੇਵੀ ਦੇ ਘਰ 42 ਸਾਲ ਪਹਿਲਾਂ ਸੁਨੀਲ ਪਾਠਕ ਦਾ ਜਨਮ ਹੋਇਆ ਸੀ। ਸਮਾਂ ਲੰਘਦਾ ਗਿਆ ਪਰ ਸੁਨੀਲ ਦਾ ਕੱਦ ਨਹੀਂ ਵਧ ਸਕਿਆ। ਉਹ 34 ਇੰਚ ਤੱਕ ਹੀ ਰਿਹਾ। ਦੂਜੇ ਪਾਸੇ ਊਸ਼ਾ ਦੇਵੀ ਦੇ ਘਰ 36 ਸਾਲ ਪਹਿਲਾਂ ਸਾਰਿਕਾ ਨਾਂ ਦੀ ਲੜਕੀ ਨੇ ਜਨਮ ਲਿਆ। ਸਾਰਿਕਾ ਦਾ ਕੱਦ ਵੀ ਆਮ ਕੁੜੀਆਂ ਵਾਂਗ ਨਹੀਂ ਵਧਿਆ ਤੇ ਉਸ ਦਾ ਕੱਦ 33 ਇੰਚ ਤੱਕ ਹੀ ਰਿਹਾ। ਸੁਨੀਲ ਦੇ ਸੰਸਕ੍ਰਿਤ 'ਚ ਪੀ. ਐੱਚ. ਡੀ. ਕੀਤੀ ਹੋਈ ਹੈ। ਸਾਰਿਕਾ ਨੇ ਕਿਹਾ, 'ਮੈਨੂੰ ਇਸ ਗੱਲ ਦਾ ਪੂਰਾ ਭਰੋਸਾ ਸੀ ਕਿ ਇਕ ਦਿਨ ਮੇਰਾ ਵਿਆਹ ਜ਼ਰੂਰ ਹੋਵੇਗਾ, ਹੁਣ ਉਹ ਹੋ ਗਿਆ ਹੈ।'