Oh My God! ਫੇਰ ਲੈਣ ਤੋਂ ਕੁਝ ਘੰਟਿਆ ਬਾਅਦ ਹੋਇਆ ਕੁਝ ਅਜਿਹਾ, ਟੁੱਟ ਗਿਆ ਲਾੜਾ-ਲਾੜੀ ਦਾ ਵਿਆਹ
Tuesday, Jul 01, 2025 - 11:05 AM (IST)

ਯੂਪੀ : ਯੂਪੀ ਦੇ ਝਾਂਸੀ ਤੋਂ ਇੱਕ ਅਜਿਹਾ ਮਾਮਲਾ ਆਇਆ ਹੈ, ਜਿਸ ਨੇ ਸਭ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ। ਇੱਥੇ ਇੱਕ ਲਾੜਾ-ਲਾੜੀ ਵਿਆਹ ਦੇ ਸੱਤ ਫੇਰੇ ਲੈਣ ਤੋਂ 18 ਘੰਟਿਆਂ ਦੇ ਅੰਦਰ ਹੀ ਇਕ ਦੂਜੇ ਤੋਂ ਵੱਖ ਹੋ ਗਏ। ਮੁੰਡਾ-ਕੁੜੀ ਦੇ ਵਿਆਹ ਟੁੱਟਣ ਦਾ ਕਾਰਨ ਜਾਤ ਹੈ, ਕਿਉਂਕਿ ਕੁੜੀ ਦੇ ਪਰਿਵਾਰਕ ਮੈਂਬਰਾਂ ਨੇ ਆਪਣੀ ਜਾਤ ਲੁਕਾ ਕੇ ਆਪਣੀ ਕੁੜੀ ਦਾ ਵਿਆਹ ਕਿਸੇ ਹੋਰ ਜਾਤ ਦੇ ਮੁੰਡੇ ਨਾਲ ਕਰਵਾ ਦਿੱਤਾ। ਇਸ ਬਾਰੇ ਜਦੋਂ ਮੁੰਡੇ ਅਤੇ ਉਸਦੇ ਪਰਿਵਾਰ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੇ ਕੁੜੀ ਨੂੰ ਆਪਣੇ ਘਰ ਦੀ ਨੂੰਹ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਮਾਮਲਾ ਪੁਲਸ ਸਟੇਸ਼ਨ ਪਹੁੰਚਿਆ, ਜਿੱਥੇ ਆਪਸੀ ਸਹਿਮਤੀ ਤੋਂ ਬਾਅਦ ਦੋਵੇਂ ਵੱਖ ਹੋ ਗਏ।
ਦੱਸਿਆ ਜਾ ਰਿਹਾ ਹੈ ਕਿ ਮੱਧ ਪ੍ਰਦੇਸ਼ ਦੀ ਇੱਕ ਕੁੜੀ ਦਾ ਵਿਆਹ ਝਾਂਸੀ ਦੇ ਇੱਕ ਨੌਜਵਾਨ ਨਾਲ ਤੈਅ ਹੋਇਆ ਸੀ। ਮੁੰਡੇ ਵਾਲੇ ਪੱਖ ਦੇ ਅਨੁਸਾਰ ਵਿਆਹ ਦੇ ਸਮੇਂ ਦੱਸਿਆ ਗਿਆ ਸੀ ਕਿ ਕੁੜੀ ਉਨ੍ਹਾਂ ਦੀ ਜਾਤ ਦੀ ਹੈ। ਕੁੜੀ ਵਾਲੇ ਵਿਆਹ ਲਈ ਝਾਂਸੀ ਆਏ ਸਨ ਅਤੇ ਵਿਆਹ ਇੱਥੇ ਇੱਕ ਮੰਦਰ ਵਿੱਚ ਹੋਇਆ। ਵਿਆਹ ਤੋਂ ਕੁਝ ਘੰਟਿਆਂ ਬਾਅਦ ਜਦੋਂ ਕੁੜੀ ਦੀ ਜਾਤ ਦਾ ਪਤਾ ਲੱਗਾ ਤਾਂ ਮੁੰਡੇ ਵਾਲੇ ਪੱਖ ਨੇ ਗੁੱਸਾ ਅਤੇ ਇੰਤਰਾਜ਼ ਜਤਾਉਂਦੇ ਹੋਏ ਪੁਲਸ ਸਟੇਸ਼ਨ ਵਿੱਚ ਸ਼ਿਕਾਇਤ ਦਰਜ ਕਰਵਾਈ। ਕੁੜੀ ਦੇ ਭਰਾ ਨੇ ਆਪਣੀ ਜਾਤ ਨਾ ਦੱਸਦੇ ਹੋਏ ਝੂਠ ਬੋਲਦੇ ਕਿਹਾ ਕਿ ਉਹ ਵੀ ਮੁੰਡੇ ਵਾਲੀ ਜਾਤੀ ਦੇ ਹਨ, ਜਿਸ ਤੋਂ ਬਾਅਦ ਵਿਆਹ ਤੈਅ ਹੋ ਗਿਆ। ਉਸਨੇ ਵਿਆਹ ਲਈ 50 ਹਜ਼ਾਰ ਰੁਪਏ ਦੀ ਮੰਗ ਕੀਤੀ। ਵਿਸ਼ਵਾਸ ਪ੍ਰਗਟ ਕਰਦੇ ਹੋਏ ਸਗੁਨ ਨੇ ਉਸਨੂੰ 20 ਹਜ਼ਾਰ ਰੁਪਏ ਪੇਸ਼ਗੀ ਵੀ ਦੇ ਦਿੱਤੇ। ਮਾਮਲਾ ਅੱਗੇ ਵਧਿਆ ਅਤੇ ਵਿਆਹ ਦੀ ਮਿਤੀ 27 ਜੂਨ ਤੈਅ ਹੋ ਗਈ।
ਵਿਆਹ ਹੋਣ ਤੋਂ ਬਾਅਦ ਕੁੜੀ ਦੇ ਭਰਾ ਨੇ ਸ਼ਰਾਬ ਨੇ ਨਸ਼ੇ ਵਿਚ ਕੁਝ ਅਜਿਹਾ ਬੋਲ ਦਿੱਤਾ, ਜਿਸ ਕਾਰਨ ਉਹਨਾਂ ਦਾ ਸਾਰੀ ਸਚਾਈ ਸਾਹਮਣੇ ਆ ਗਈ। ਉਸ ਨੇ ਨਸ਼ੇ ਦੀ ਹਾਲਤ ਵਿਚ ਕਿਹਾ ਸਾਡੀ ਤਾਂ ਜਾਤ ਹੀ ਹੋਰ ਹੈ, ਬੱਸ ਇਕ ਵਾਰ ਇਹ ਵਿਆਹ ਹੋ ਜਾਵੇ, ਫਿਰ ਅਸੀਂ ਬਾਕੀ ਸਭ ਦੇਖ ਲਵਾਂਗੇ। ਇਹ ਗਲ ਸੁਣ ਕੇ ਮੁੰਡੇ ਵਾਲੇ ਹੈਰਾਨ ਹੋ ਗਏ, ਜਿਸ ਕਾਰਨ ਉਹਨਾਂ ਦੀ ਕੁੜੀ ਦੇ ਭਰਾ ਨਾਲ ਲੜਾਈ ਹੋ ਗਈ। ਇਸ ਤੋਂ ਬਾਅਦ ਮਾਮਲਾ ਭੱਖ ਗਿਆ ਅਤੇ ਥਾਣੇ ਪਹੁੰਚ ਗਿਆ। ਦੋਵਾਂ ਪੱਖਾਂ ਦੀ ਗੱਲ ਸੁਣਨ ਤੋਂ ਬਾਅਦ ਮੁੰਡੇ-ਕੁੜੀ ਦਾ ਵਿਆਹ 18 ਘੰਟਿਆ ਬਾਅਦ ਹੀ ਟੁੱਟ ਗਿਆ। ਕੁੜੀ ਵਾਲੇ ਆਪਣੀ ਕੁੜੀ ਨੂੰ ਲੈ ਕੇ ਘਰ ਚਲੇ ਗਏ।