ਇੱਟਾਂ ਨਾਲ ਕੁਚਲ ਕੇ 4 ਸਾਲ ਦੀ ਮਾਸੂਮ ਦਾ ਕਤਲ, ਜਾਂਚ 'ਚ ਜੁੱਟੀ ਪੁਲਸ
Sunday, Apr 08, 2018 - 04:55 PM (IST)

ਮੁਜਫੱਰਨਗਰ— ਉਤਰ ਪ੍ਰਦੇਸ਼ 'ਚ ਆਏ ਦਿਨ ਅਪਰਾਧ ਦੀਆਂ ਘਟਨਾਵਾਂ ਵਧਦੀਆਂ ਜਾ ਰਹੀਆਂ ਹਨ। ਇਕ ਤਾਜ਼ਾ ਮਾਮਲਾ ਮੁਜਫੱਰਨਗਰ ਦਾ ਹੈ। ਇੱਥੇ ਬੇਖੌਫ ਬਦਮਾਸ਼ਾਂ ਨੇ 4 ਦੀ ਮਾਸੂਮ ਦਾ ਇੱਟਾਂ ਨਾਲ ਕੁਚਲ ਕੇ ਕਤਲ ਕਰ ਦਿੱਤਾ। ਇਸ ਘਟਨਾ ਨਾਲ ਇਲਾਕੇ 'ਚ ਸਨਸਨੀ ਫੈਲ ਗਈ। ਪੁਲਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ।
ਜਾਣਕਾਰੀ ਮੁਤਾਬਕ ਮਾਮਲਾ ਖਤੌਲੀ ਦੇ ਕਸਬੇ ਦਾ ਹੈ। ਇੱਥੇ ਇਕ ਖਾਲੀ ਪਏ ਪਲਾਟ 'ਚ 4 ਸਾਲ ਦੀ ਮਾਸੂਮ ਦੀ ਲਾਸ਼ ਬਰਾਮਦ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਲਾਸ਼ ਦੇ ਕੋਲ ਇੱਟਾਂ ਪੱਥਰ ਮਿਲੇ ਹਨ। ਜਿਸ ਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਬੱਚੀ ਦਾ ਕਤਲ ਇੱਟ ਨਾਲ ਕੁਚਲ ਕੇ ਕੀਤਾ ਗਿਆ ਹੈ।
ਸਥਾਨਕ ਲੋਕਾਂ ਨੇ ਇਸ ਦੀ ਸੂਚਨਾ ਪਰਿਵਾਰਕ ਮੈਬਰਾਂ ਨੂੰ ਦਿੱਤੀ। ਤੁਰੰਤ ਬੱਚੀ ਦੇ ਪਰਿਵਾਰਕ ਮੈਬਰਾਂ ਨੇ ਪੁਲਸ ਨੂੰ ਇਸ ਘਟਨਾ ਦੀ ਜਾਣਕਾਰੀ ਦਿੱਤੀ। ਮੌਕੇ 'ਤੇ ਪੁੱਜੀ ਪੁਲਸ ਨੇ ਮਾਸਮੂ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪਰਿਵਾਰਕ ਮੈਬਰਾਂ ਨੇ ਦੱਸਿਆ ਕਿ ਬੱਚੀ ਕੁਝ ਦੇਰ ਪਹਿਲੇ ਅਚਾਨਕ ਲਾਪਤਾ ਹੋ ਗਈ ਸੀ। ਜਿਸ ਦੀ ਉਨ੍ਹਾਂ ਨੇ ਪੁਲਸ ਨੂੰ ਸ਼ਿਕਾਇਤ ਵੀ ਕੀਤੀ ਸੀ। ਜਿਸ ਦੇ ਬਾਅਦ ਲੋਕਾਂ ਨੇ ਖੂਨ ਨਾਲ ਲੱਥਪੱਥ ਲਾਸ਼ ਖੇਤਾਂ 'ਚ ਪਏ ਹੋਣ ਬਾਰੇ ਦੱਸਿਆ। ਪੁਲਸ ਨੇ ਅਣਪਛਾਤੇ ਲੋਕਾਂ ਖਿਲਾਫ ਮੁਕੱਦਮਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਦਾਅਵਾ ਕਰ ਰਹੀ ਹੈ ਕਿ ਜਲਦੀ ਦੋਸ਼ੀਆਂ ਦਾ ਪਤਾ ਲਗਾ ਲਿਆ ਜਾਵੇਗਾ।