ਤ੍ਰਿਪੁਰਾ ’ਚ ਅਮਿਤ ਸ਼ਾਹ ਦੀ ਸੁਰੱਖਿਆ ’ਚ ਕੋਤਾਹੀ, ਕਾਫ਼ਲੇ ’ਚ ਵੜੀ ਚਿੱਟੇ ਰੰਗ ਦੀ ਕਾਰ
Friday, Mar 10, 2023 - 10:50 AM (IST)
ਅਗਰਤਲਾ- ਤ੍ਰਿਪੁਰਾ ’ਚ ਕੇਂਦਰੀ ਮੰਤਰੀ ਅਮਿਤ ਸ਼ਾਹ ਦੀ ਸੁਰੱਖਿਆ ’ਚ ਕੋਤਾਹੀ ਦਾ ਮਾਮਲਾ ਸਾਹਮਣੇ ਆਇਆ ਹੈ। ਬੁੱਧਵਾਰ ਨੂੰ ਉਨ੍ਹਾਂ ਦੇ ਕਾਫਲੇ ’ਚ ਅਚਾਨਕ ਇਕ ਚਿੱਟੇ ਰੰਗ ਦੀ ਕਾਰ ਦਾਖਲ ਹੋ ਗਈ। ਪੁਲਸ ਨੇ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਹ ਤੇਜ਼ ਰਫ਼ਤਾਰ ਨਾਲ ਕਾਫ਼ਲੇ ਨੂੰ ਓਵਰਟੇਕ ਕਰਦੇ ਹੋਏ ਫਰਾਰ ਹੋ ਗਈ।
ਜ਼ਿਕਰਯੋਗ ਹੈ ਕਿ ਅਮਿਤ ਸ਼ਾਹ ਨਵੀਂ ਸਰਕਾਰ ਦੇ ਸਹੁੰ ਚੁੱਕ ਸਮਾਗਮ ਲਈ ਅਗਰਤਲਾ ਪਹੁੰਚੇ ਸਨ। ਉਹ ਸਟੇਟ ਗੈਸਟ ਹਾਊਸ ਤੋਂ ਬਾਹਰ ਨਿਕਲ ਰਹੇ ਸਨ, ਤਾਂ ਉਸੇ ਸਮੇਂ ਇਹ ਘਟਨਾ ਵਾਪਰੀ। ਪੁਲਸ ਦਾ ਕਹਿਣਾ ਹੈ ਕਿ ਕਾਰ ਚਾਲਕ ਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ। ਸੋਸ਼ਲ ਮੀਡੀਆ ’ਤੇ ਘਟਨਾ ਦੀ ਵੀਡੀਓ ਵੀ ਵਾਇਰਲ ਹੋ ਗਈ।