ਬ੍ਰਾਜ਼ੀਲ ਦੇ ਰਾਸ਼ਟਰਪਤੀ ਦੀ ਮੋਦੀ ਨੂੰ ਚਿੱਠੀ, ਹਨੂੰਮਾਨ ਦੇ ਸੰਜੀਵਨੀ ਲਿਆਉਣ ਨਾਲ ਕੀਤੀ ਭਾਰਤ ਦੀ ਮਦਦ ਦੀ ਤੁਲਨਾ
Wednesday, Apr 08, 2020 - 05:32 PM (IST)

ਬ੍ਰਾਸੀਲੀਆ/ਨਵੀਂ ਦਿੱਲੀ (ਬਿਊਰੋ): ਕੋਰੋਨਾਵਾਇਰਸ ਦਾ ਸੰਕਟ ਦੁਨੀਆ 'ਤੇ ਲਗਾਤਾਰ ਵੱਧਦਾ ਜਾ ਰਿਹਾ ਹੈ। ਬ੍ਰਾਜ਼ੀਲ ਵਿਚ ਇਸ ਵਾਇਰਸ ਦਾ ਕਹਿਰ ਤਬਾਹੀ ਮਚਾ ਰਿਹਾ ਹੈ। ਇੱਥੇ 688 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ 14 ਹਜ਼ਾਰ ਤੋਂ ਵਧੇਰੇ ਇਨਫੈਕਟਿਡ ਹਨ। ਇਸ ਦੌਰਾਨ ਭਾਰਤ ਵੱਲੋਂ ਇਸ ਵਾਇਰਸ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਦੇਸ਼ਾਂ ਨੂੰ ਹਰ ਸੰਭਵ ਮਦਦ ਦਿੱਤੀ ਜਾ ਰਹੀ ਹੈ। ਅਮਰੀਕਾ ਦੇ ਬਾਅਦ ਬ੍ਰਾਜ਼ੀਲ ਨੇ ਵੀ ਭਾਰਤ ਨੂੰ ਇਸ ਮਦਦ ਲਈ ਸ਼ੁਕਰੀਆ ਕਿਹਾ ਹੈ। ਬ੍ਰਾਜ਼ੀਲ ਦੇ ਰਾਸ਼ਟਰਪਤੀ ਜਾਇਰ ਬੋਲਸਨਾਰੋ ਨੇ ਪੀ.ਐੱਮ. ਨਰਿੰਦਰ ਮੋਦੀ ਨੂੰ ਇਕ ਚਿੱਠੀ ਲਿਖੀ ਹੈ ਜਿਸ ਵਿਚ ਉਹਨਾਂ ਨੇ ਇਸ ਮਦਦ ਦੀ ਤੁਲਨਾ ਹਨੂੰਮਾਨ ਵੱਲੋਂ ਲਿਆਂਦੀ ਗਈ ਸੰਜੀਵਨੀ ਬੂਟੀ ਨਾਲ ਕੀਤੀ ਹੈ।
ਬ੍ਰਾਜ਼ੀਲ ਦੇ ਰਾਸ਼ਟਰਪਤੀ ਨੇ 7 ਅਪ੍ਰੈਲ ਨੂੰ ਪ੍ਰਧਾਨ ਮੰਤਰੀ ਮੋਦੀ ਨੂੰ ਕੋਰੋਨਾਵਾਇਰਸ ਦੇ ਮਾਮਲੇ 'ਤੇ ਇਕ ਚਿੱਠੀ ਲਿਖੀ। ਇਸ ਚਿੱਠੀ ਵਿਚ ਉਹਨਾਂ ਨੇ ਭਾਰਤ-ਬ੍ਰਾਜ਼ੀਲ ਦੀ ਦੋਸਤੀ ਦੀ ਗੱਲ ਕੀਤੀ। ਉਹਨਾਂ ਨੇ ਕਿਹਾ ਕਿ ਸੰਕਟ ਦੇ ਇਸ ਸਮੇਂ ਵਿਚ ਭਾਰਤ ਨੇ ਬ੍ਰਾਜ਼ੀਲ ਦੀ ਮਦਦ ਕੀਤੀ ਹੈ। ਇਹ ਬਿਲਕੁੱਲ ਅਜਿਹਾ ਹੈ ਜਿਵੇਂ ਰਾਮਾਇਣ ਵਿਚ ਹਨੂੰਮਾਨ ਜੀ ਨੇ ਰਾਮ ਦੇ ਭਰਾ ਲੱਛਮਣ ਦੀ ਜਾਨ ਬਚਾਉਣ ਲਈ ਸੰਜੀਵਨੀ ਲਿਆ ਕੇ ਕੀਤਾ ਸੀ।
ਪੜ੍ਹੋ ਇਹ ਅਹਿਮ ਖਬਰ- 76 ਦਿਨਾਂ ਬਾਅਦ ਵੁਹਾਨ ਤੋਂ ਲਾਕਡਾਊਨ ਖਤਮ, ਲੋਕਾਂ ਨੇ ਮਨਾਇਆ ਜਸ਼ਨ
ਬੋਲਸਨਾਰੋ ਨੇ ਆਪਣੀ ਚਿੱਠੀ ਵਿਚ ਕਿਹਾ ਕਿ ਉਹਨਾਂ ਦੇ ਦੇਸ਼ ਵਿਚ 2 ਲੈਬ ਹਨ ਜੋ ਕੋਰੋਨਾ ਦਾ ਟੀਕਾ ਬਣਾ ਰਹੀਆਂ ਹਨ ਪਰ ਉਹਨਾਂ ਦੀ ਸਪਲਾਈ ਪੂਰੀ ਤਰ੍ਹਾਂ ਨਾਲ ਭਾਰਤ 'ਤੇ ਨਿਰਭਰ ਹੈ। ਅਜਿਹੇ ਵਿਚ ਭਾਰਤ ਤੋਂ ਲਗਾਤਾਰ ਮਦਦ ਦੀ ਆਸ ਹੈ। ਇੱਥੇ ਦੱਸ ਦਈਏ ਕਿ ਬੁੱਧਵਾਰ ਨੂੰ ਹੀ ਦੇਸ਼ ਵਿਚ ਹਨੂੰਮਾਨ ਜਯੰਤੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਅਸਲ ਵਿਚ ਬ੍ਰਾਜ਼ੀਲ ਵੱਲੋਂ ਇਸ ਤਾਰੀਫ ਦਾ ਕਾਰਨ ਹਾਈਡ੍ਰੋਕਸੀਕਲੋਰੋਕਵਿਨ ਹੀ ਹੈ। ਭਾਰਤ ਨੇ ਮੰਗਲਵਾਰ ਨੂੰ ਕਿਹਾ ਕਿ ਜਿਹੜੇ ਦੇਸ਼ਾਂ ਨੂੰ ਇਸ ਦਵਾਈ ਦੀ ਸਖਤ ਲੋੜ ਹੈ ਅਤੇ ਜਿੱਥੇ ਕੋਰੋਨਾਵਾਇਰਸ ਦੇ ਮਾਮਲਿਆਂ ਦਾ ਅਸਰ ਕਾਫੀ ਜ਼ਿਆਦਾ ਹੈ ਉੱਥੇ ਕੁਝ ਨਿਸ਼ਚਿਤ ਦਵਾਈਆਂ ਦੀ ਸਪਲਾ