ਪੁਲਸ ਮੁਲਾਜ਼ਮਾਂ ਦੀ ਦਿਲੇਰੀ : 60 ਕਿਲੋ ਭਾਰੀ ਅਜਗਰ ਨੂੰ ਇੰਝ ਕੀਤਾ ਕਾਬੂ
Friday, Sep 29, 2023 - 02:31 PM (IST)

ਨੋਇਡਾ (ਭਾਸ਼ਾ)- ਦਿੱਲੀ ਨਾਲ ਲੱਗਦੇ ਗ੍ਰੇਟਰ ਨੋਇਡਾ ਦੇ ਪਰੀ ਚੌਕੀ 'ਤੇ ਸ਼ੁੱਕਰਵਾਰ ਤੜਕੇ ਉਸ ਸਮੇਂ ਭੱਜ-ਦੌੜ ਪੈ ਗਈ, ਜਦੋਂ ਉੱਥੇ ਖੜ੍ਹੇ ਇਕ ਟਰੱਕ ਦੇ ਕੈਬਿਨ ਤੋਂ ਕਰੀਬ 60 ਕਿਲੋਗ੍ਰਾਮ ਭਾਰੀ ਅਜਗਰ ਨਿਕਲਿਆ। ਪੁਲਸ ਨੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅਜਗਰ ਨੂੰ ਦੇਖ ਕੇ ਟਰੱਕ ਦੇ ਡਰਾਈਵਰ ਰਾਮਬਾਬੂ ਅਤੇ ਕੰਡਕਟਰ ਰਵੀ ਛਾਲ ਮਾਰ ਕੇ ਦੌੜ ਗਏ। ਇਹ ਟਰੱਕ ਦਿੱਲੀ ਦੇ ਨਰੇਲਾ ਤੋਂ ਪਲਾਸਟਿਕ ਦਾ ਦਾਣਾ ਭਰ ਕੇ ਗ੍ਰੇਟਰ ਨੋਇਡਾ ਦੇ ਕਾਸਾਨਾ ਸਥਿਤ ਇਕ ਫੈਕਟਰੀ 'ਚ ਲਿਜਾ ਰਿਹਾ ਸੀ। ਘਟਨਾ ਦੀ ਸੂਚਨਾ ਮਿਲਣ 'ਤੇ ਮੌਕੇ 'ਤੇ ਪਹੁੰਚੀ ਪੁਲਸ ਨੇ ਅਜਗਰ ਨੂੰ ਰੱਸੀ ਦੇ ਸਹਾਰੇ ਕਿਸੇ ਤਰ੍ਹਾਂ ਨਾਲ ਟਰੱਕ ਦੇ ਕੈਬਿਨ ਤੋਂ ਬਾਹਰ ਕੱਢਿਆ। ਪੁਲਸ ਅਜਗਰ ਨੂੰ ਇਕ ਬੋਰੇ 'ਚ ਭਰਨ ਦੀ ਕੋਸ਼ਿਸ਼ ਕਰ ਰਹੀ ਸੀ ਪਰ ਟਰੱਕ ਦੇ ਕੈਬਿਨ ਤੋਂ ਨਿਕਲਦੀ ਹੈ ਅਜਗਰ ਸੜਕ 'ਤੇ ਖੜ੍ਹੀ ਇਕ ਮੋਟਰਸਾਈਕਲ 'ਚ ਜਾ ਵੜਿਆ। ਪਰੀ ਚੌਕ ਦੇ ਚੌਕੀ ਇੰਚਾਰਜ ਦੇਵੇਂਦਰ ਰਾਠੀ ਨੇ ਦੱਸਿਆ ਕਿ ਉੱਥੇ ਮੌਜੂਦ ਪੁਲਸ ਮੁਲਾਜ਼ਮਾਂ ਨੇ ਅਜਗਰ ਦੇ ਪਿਛਲੇ ਹਿੱਸੇ 'ਤੇ ਰੱਸੀ ਬੰਨ੍ਹੀ ਅਤੇ ਉਸ ਨੂੰ ਖਿੱਚ ਕੇ ਮੋਟਰਸਾਈਕਲ ਤੋਂ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਪਰ ਰੱਸੀ ਵਾਰ-ਵਾਰ ਫਿਸਲ ਰਹੀ ਸੀ।
ਇਹ ਵੀ ਪੜ੍ਹੋ : ਲੂ ਕੰਡੇ ਖੜੇ ਕਰਨਾ ਵਾਲਾ ਕਾਰਾ, ਪਹਿਲਾਂ ਕੀਤਾ ਕੁੜੀ ਦਾ ਕਤਲ ਫਿਰ ਲਾਸ਼ ਨਾਲ ਮਿਟਾਈ ਹਵਸ
ਉਨ੍ਹਾਂ ਦੱਸਿਆ ਕਿ ਅਜਗਰ ਪੂਰੀ ਤਰ੍ਹਾਂ ਮੋਟਰਸਾਈਕਲ 'ਤੇ ਲਪੇਟਾ ਲਗਾਉਂਦੇ ਹੋਏ ਉਸ ਦੇ ਹੈਂਡਲ 'ਤੇ ਜਾ ਪਹੁੰਚਿਆ ਅਤੇ ਉਸ ਨੇ ਆਪਣਾ ਫਨ ਫੈਲਾ ਦਿੱਤਾ। ਚੌਕੀ ਇੰਚਾਰਜ ਦੇਵੇਂਦਰ ਰਾਠੀ ਨੇ ਦੱਸਿਆ ਕਿ ਪੁਲਸ ਟੀਮ ਨੇ ਹਿੰਮਤ ਨਹੀਂ ਹਾਰੀ ਅਤੇ ਉਨ੍ਹਾਂ ਨੇ ਅਜਗਰ ਦੇ ਉੱਪਰ ਤੌਲੀਆ ਸੁੱਟ ਕੇ ਇਹ ਦੇਖਣ ਦੀ ਕੋਸ਼ਿਸ਼ ਕੀਤੀ ਉਹ ਕਿੰਨੀ ਤੇਜ਼ੀ ਨਾਲ ਉਨ੍ਹਾਂ ਉੱਪਰ ਵਾਰ ਕਰਦਾ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਉਨ੍ਹਾਂ ਨੇ ਅਜਗਰ ਦੇ ਫਨ 'ਤੇ ਤੌਲੀਆ ਸੁੱਟ ਕੇ ਉਸ ਦੇ ਮੂੰਹ ਨੂੰ ਫੜ ਲਿਆ ਅਤੇ ਉੱਥੇ ਮੌਜੂਦ ਪੁਲਸ ਮੁਲਾਜ਼ਮਾਂ ਦੀ ਮਦਦ ਨਾਲ ਉਸ ਨੂੰ ਬੋਰੇ 'ਚ ਪਾ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਅਜਗਰ ਦਾ ਕਰੀਬ 50 ਤੋਂ 60 ਕਿਲੋ ਭਾਰ ਹੈ। ਪੁਲਸ ਨੇ ਬਾਅਦ 'ਚ ਅਜਗਰ ਨੂੰ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੂੰ ਸੌਂਪ ਦਿੱਤਆ। ਇਸ ਦੌਰਾਨ ਹਾਦਸੇ ਵਾਲੀ ਜਗ੍ਹਾ ਲੋਕਾਂ ਦੀ ਭਾਰੀ ਭੀੜ ਵੀ ਜਮ੍ਹਾ ਹੋ ਗਈ ਸੀ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8