ਮਰਦੇ-ਮਰਦੇ ਵੀ 8 ਲੋਕਾਂ ਨੂੰ ਨਵੀਂ ਜ਼ਿੰਦਗੀ ਦੇ ਗਿਆ ਦਿਮਾਗ ਤੋਂ ਮ੍ਰਿਤ ਵਿਅਕਤੀ

Wednesday, Jun 09, 2021 - 04:59 PM (IST)

ਮਰਦੇ-ਮਰਦੇ ਵੀ 8 ਲੋਕਾਂ ਨੂੰ ਨਵੀਂ ਜ਼ਿੰਦਗੀ ਦੇ ਗਿਆ ਦਿਮਾਗ ਤੋਂ ਮ੍ਰਿਤ ਵਿਅਕਤੀ

ਕੋਇੰਬਟੂਰ- ਮਰਦੇ-ਮਰਦੇ ਵੀ ਇਕ ਵਿਅਕਤੀ 8 ਲੋਕਾਂ ਨੂੰ ਨਵੀਂ ਜ਼ਿੰਦਗੀ ਦੇ ਗਿਆ। ਦਿਮਾਗ਼ ਤੋਂ ਮ੍ਰਿਤ 51 ਸਾਲਾ ਆਰ. ਚੇਂਥਾਮਰਾਈ ਦੇ ਅੰਗਾਂ ਨੂੰ ਇੱਥੇ ਇਕ ਨਿੱਜੀ ਹਸਪਤਾਲ 'ਚ 8 ਲੋਕਾਂ 'ਚ ਟਰਾਂਸਪਲਾਂਟ ਕੀਤਾ ਗਿਆ। ਕੇ.ਐੱਮ.ਸੀ.ਐੱਚ. ਵਲੋਂ ਜਾਰੀ ਇਕ ਬਿਆਨ 'ਚ ਬੁੱਧਵਾਰ ਨੂੰ ਦੱਸਿਆ ਗਿਆ ਕਿ ਪੇਸ਼ੇ ਤੋਂ ਦਰਜੀ ਅਤੇ ਸ਼ਹਿਰ ਦੇ ਸਿੰਗਾਨਲੂਰ ਦੇ ਵਾਸੀ ਆਰ. ਚੇਂਥਾਮਰਾਈ 6 ਜੂਨ ਨੂੰ ਇਕ ਹਾਦਸੇ ਦਾ ਸ਼ਿਕਾਰ ਹੋ ਗਏ ਸਨ ਅਤੇ 8 ਜੂਨ ਨੂੰ ਇੱਥੇ ਕੇ.ਐੱਮ.ਸੀ.ਐੱਚ. 'ਚ ਉਨ੍ਹਾਂ ਨੂੰ ਦਿਮਾਗ ਤੋਂ ਮ੍ਰਿਤਕ ਐਲਾਨ ਕਰ ਦਿੱਤਾ ਗਿਆ ਸੀ।     

ਮ੍ਰਿਤਕ ਦੇ ਪਰਿਵਾਰ ਨੇ ਅੱਗੇ ਵੱਧ ਕੇ ਉਨ੍ਹਾਂ ਦੇ ਅੰਗ ਦਾਨ ਕਰਨ ਦਾ ਫ਼ੈਸਲਾ ਲਿਆ। ਬਿਆਨ 'ਚ ਦੱਸਿਆ ਕਿ ਕਿ ਜਿਗਰ ਅਤੇ ਇਕ ਗੁਰਦਾ ਕੇ.ਐੱਮ.ਸੀ.ਐੱਚ. 'ਚ ਇਕ ਮਰੀਜ਼ 'ਚ ਟਰਾਂਸਪਲਾਂਟ ਕੀਤਾ ਗਿਆ, ਜਦੋਂ ਕਿ ਦੂਜਾ ਗੁਰਗਾ ਵੇਲੋਰ 'ਚ ਇਕ ਨਿੱਜੀ ਹਸਪਤਾਲ ਨੂੰ ਅਤੇ ਦਿਲ ਚੇਨਈ ਦੇ ਇਕ ਨਿੱਜੀ ਹਸਪਤਾਲ ਨੂੰ ਭੇਜਿਆ ਗਿਆ। ਇਸ 'ਚ ਦੱਸਿਆ ਗਿਆ ਕਿ ਮ੍ਰਿਤਕ ਦੀਆਂ ਅੱਖਾਂ, ਚਮੜੀ ਅਤੇ ਹੱਡੀਆਂ ਇੱਥੋਂ ਦੇ ਇਕ ਨਿੱਜੀ ਹਸਪਤਾਲ ਨੂੰ ਭੇਜੀਆਂ ਗਈਆਂ।


author

DIsha

Content Editor

Related News