ਅਯੁੱਧਿਆ ਲਈ ਪੈਦਲ ਨਿਕਲੇ ਨੌਜਵਾਨ ਨਾਲ ਵਾਪਰਿਆ ਹਾਦਸਾ, ਜਾਂਦਾ-ਜਾਂਦਾ 2 ਲੋਕਾਂ ਨੂੰ ਦੇ ਗਿਆ ਨਵੀਂ ਜ਼ਿੰਦਗੀ

Saturday, Mar 02, 2024 - 05:58 AM (IST)

ਅਯੁੱਧਿਆ ਲਈ ਪੈਦਲ ਨਿਕਲੇ ਨੌਜਵਾਨ ਨਾਲ ਵਾਪਰਿਆ ਹਾਦਸਾ, ਜਾਂਦਾ-ਜਾਂਦਾ 2 ਲੋਕਾਂ ਨੂੰ ਦੇ ਗਿਆ ਨਵੀਂ ਜ਼ਿੰਦਗੀ

ਇੰਦੌਰ (ਭਾਸ਼ਾ): ਇੰਦੌਰ ਵਿਚ ਦੋ ਲੋੜਵੰਦ ਮਰੀਜ਼ਾਂ ਨੂੰ ਨਵੀਂ ਜ਼ਿੰਦਗੀ ਦੇਣ ਦਾ ਰਾਹ ਸ਼ੁੱਕਰਵਾਰ ਨੂੰ ਇਕ 21 ਸਾਲਾ ਇੰਜੀਨੀਅਰਿੰਗ ਵਿਦਿਆਰਥੀ ਦੇ ਅੰਗ ਦਾਨ ਨਾਲ ਆਸਾਨ ਹੋ ਗਿਆ, ਜਿਸ ਦੀ ਅਯੁੱਧਿਆ ਵਿਚ ਨਵੇਂ ਬਣੇ ਰਾਮ ਮੰਦਰ ਦੇ ਦਰਸ਼ਨ ਕਰਨ ਲਈ ਪੈਦਲ ਜਾਂਦੇ ਸਮੇਂ ਸੜਕ ਹਾਦਸੇ ਵਿਚ ਮੌਤ ਹੋ ਗਈ ਸੀ। ਅਧਿਕਾਰੀਆਂ ਨੇ ਦੱਸਿਆ ਕਿ ਦੇਵਾਂਸ਼ ਜੋਸ਼ੀ (21) ਜੋ 15 ਲੋਕਾਂ ਦੇ ਸਮੂਹ ਦਾ ਹਿੱਸਾ ਸੀ ਜੋ ਰਾਮ ਮੰਦਰ ਦੇ ਦਰਸ਼ਨਾਂ ਲਈ ਪੈਦਲ ਨਿਕਲਿਆ ਸੀ, ਮੱਧ ਪ੍ਰਦੇਸ਼ ਦੇ ਵਿਦਿਸ਼ਾ ਨੇੜੇ 28 ਫਰਵਰੀ ਨੂੰ ਵਾਪਰੇ ਇਕ ਹਾਦਸੇ ਵਿਚ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਸੀ। 

ਇਹ ਖ਼ਬਰ ਵੀ ਪੜ੍ਹੋ - ਕੀ ਗੋਡੇ ਦੀ ਸਮੱਸਿਆ ਕਾਰਨ ਸੰਨਿਆਸ ਲੈਣ ਜਾ ਰਹੇ ਨੇ MS Dhoni? ਦਿੱਗਜ ਕ੍ਰਿਕਟਰ ਦੇ ਦੋਸਤ ਨੇ ਕੀਤਾ ਖ਼ੁਲਾਸਾ

ਅਧਿਕਾਰੀਆਂ ਮੁਤਾਬਕ ਇੰਦੌਰ ਲਿਆਉਣ ਤੋਂ ਬਾਅਦ ਇਕ ਨਿੱਜੀ ਹਸਪਤਾਲ ਦੇ ਡਾਕਟਰਾਂ ਨੇ ਜੋਸ਼ੀ ਨੂੰ ਮਾਨਸਿਕ ਤੌਰ 'ਤੇ ਮ੍ਰਿਤਕ (ਬ੍ਰੇਨ ਡੈੱਡ) ਐਲਾਨ ਦਿੱਤਾ। ਸਰਕਾਰੀ ਮਹਾਤਮਾ ਗਾਂਧੀ ਮੈਮੋਰੀਅਲ ਮੈਡੀਕਲ ਕਾਲਜ ਦੇ ਡੀਨ ਡਾ: ਸੰਜੇ ਦੀਕਸ਼ਿਤ ਨੇ ਦੱਸਿਆ ਕਿ ਇੰਜੀਨੀਅਰਿੰਗ ਦੇ ਵਿਦਿਆਰਥੀ ਜੋਸ਼ੀ ਦੇ ਸੜਕ ਹਾਦਸੇ ਦੌਰਾਨ ਸਿਰ 'ਤੇ ਗੰਭੀਰ ਸੱਟ ਲੱਗ ਗਈ ਸੀ। ਉਨ੍ਹਾਂ ਕਿਹਾ, "ਜੋਸ਼ੀ ਦੇ ਬ੍ਰੇਨ ਡੈੱਡ ਹੋਣ ਦੀ ਪੁਸ਼ਟੀ ਹੋਣ ਤੋਂ ਬਾਅਦ, ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀ ਸਹਿਮਤੀ ਨਾਲ, ਦੋ ਲੋੜਵੰਦ ਮਰੀਜ਼ਾਂ ਦੇ ਸਰੀਰ ਵਿਚ ਟ੍ਰਾਂਸਪਲਾਂਟ ਕਰਨ ਲਈ ਸਰਜਰੀ ਰਾਹੀਂ ਉਨ੍ਹਾਂ ਦਾ ਜਿਗਰ ਅਤੇ ਇਕ ਗੁਰਦਾ ਪ੍ਰਾਪਤ ਕੀਤਾ ਗਿਆ।" 

ਇਹ ਖ਼ਬਰ ਵੀ ਪੜ੍ਹੋ - ਸਕੂਲ ਵੈਨ ਨੇ 3 ਸਾਲਾ ਬੱਚੇ ਨੂੰ ਦਰੜਿਆ, ਤੜਫ਼-ਤੜਫ਼ ਕੇ ਹੋਈ ਮਾਸੂਮ ਦੀ ਮੌਤ, ਡਰਾਈਵਰ ਖ਼ਿਲਾਫ਼ ਮਾਮਲਾ ਦਰਜ

ਦੀਕਸ਼ਿਤ ਨੇ ਦੱਸਿਆ ਕਿ ਜੋਸ਼ੀ ਸਿਰਫ ਇਕ ਗੁਰਦੇ ਨਾਲ ਪੈਦਾ ਹੋਏ ਸਨ, ਜਦਕਿ ਉਨ੍ਹਾਂ ਦਾ ਦਿਲ ਅੰਗ ਦਾਨ ਲਈ ਯੋਗ ਨਹੀਂ ਪਾਇਆ ਗਿਆ ਸੀ। ਇੰਜਨੀਅਰਿੰਗ ਦੇ ਵਿਦਿਆਰਥੀ ਦੇ ਮਰਨ ਉਪਰੰਤ ਅੰਗ ਦਾਨ ਦੌਰਾਨ, ਉਸ ਦੀ ਭਾਵੁਕ ਮਾਂ ਰਸ਼ਮੀ ਜੋਸ਼ੀ ਨੇ ਕਿਹਾ, "ਮੇਰਾ ਪੁੱਤਰ 24 ਫਰਵਰੀ ਨੂੰ ਅਯੁੱਧਿਆ ਵਿਚ ਰਾਮ ਮੰਦਰ ਦੇ ਦਰਸ਼ਨਾਂ ਲਈ ਪੈਦਲ ਯਾਤਰਾ 'ਤੇ ਨਿਕਲਿਆ ਸੀ। ਮੈਨੂੰ ਨਹੀਂ ਸੀ ਪਤਾ ਕਿ ਉਹ ਮੈਨੂੰ ਹਮੇਸ਼ਾ ਲਈ ਛੱਡ ਜਾਵੇਗਾ।"

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News