10ਵੀਂ ਪਾਸ ਉਮੀਦਵਾਰਾਂ ਲਈ ਇਸ ਮਹਿਕਮੇ 'ਚ ਨਿਕਲੀ ਭਰਤੀ, ਤੁਸੀਂ ਵੀ ਕਰੋ ਅਪਲਾਈ
Saturday, Jul 20, 2024 - 11:58 AM (IST)
ਨਵੀਂ ਦਿੱਲੀ- ਭਾਰਤੀ ਪਸ਼ੂ ਪਾਲਣ ਨਿਗਮ ਲਿਮਟਿਡ (BPNL) ਨੂੰ ਯੋਗ ਉਮੀਦਵਾਰਾਂ ਦੀ ਲੋੜ ਹੈ। ਗਊਸ਼ਾਲਾ ਪ੍ਰੋਤਸਾਹਨ ਪ੍ਰੋਗਰਾਮ ਤਹਿਤ ਕਾਰਪੋਰੇਸ਼ਨ ਨੇ 2 ਹਜ਼ਾਰ ਤੋਂ ਵੱਧ ਅਸਾਮੀਆਂ ਲਈ ਉਮੀਦਵਾਰਾਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਹੈ। BPNL ਨੇ ਆਪਣੀ ਅਧਿਕਾਰਤ ਵੈੱਬਸਾਈਟ https://pay.bharatiyapashupalan.com/onlinerequirment 'ਤੇ ਇਸ ਅਸਾਮੀ ਦੀ ਨੋਟੀਫਿਕੇਸ਼ਨ ਜਾਰੀ ਕੀਤੀ ਹੈ। ਇਸ ਭਰਤੀ ਪ੍ਰਕਿਰਿਆ ਵਿਚ ਹਿੱਸਾ ਲੈਣ ਦੇ ਇੱਛੁਕ ਉਮੀਦਵਾਰਾਂ ਲਈ ਆਨਲਾਈਨ ਅਰਜ਼ੀਆਂ ਵੀ ਸ਼ੁਰੂ ਹੋ ਗਈਆਂ ਹਨ। ਬਿਨੈ-ਪੱਤਰ ਜਮ੍ਹਾ ਕਰਨ ਦੀ ਆਖਰੀ ਤਾਰੀਖ਼ 5 ਅਗਸਤ 2024 ਰੱਖੀ ਗਈ ਹੈ।
ਖਾਲੀ ਥਾਂ ਦੇ ਵੇਰਵੇ
BPNL ਦੀ ਨੌਕਰੀ ਲਈ ਉਮੀਦਵਾਰਾਂ ਦੀ ਚੋਣ ਗਊ ਸ਼ੈੱਡ ਨੂੰ ਆਰਥਿਕ ਸਹਾਇਤਾ ਪ੍ਰਦਾਨ ਕਰਾਉਣ, ਗਊ ਉਤਪਾਦਨ ਤੋਂ ਬਣੇ ਉਤਪਾਦਾਂ ਦੀ ਆਨਲਾਈਨ ਵਿਕਰੀ ਆਦਿ ਦੇ ਕੰਮ ਲਈ ਚੁਣਿਆ ਜਾਵੇਗਾ। ਕੁੱਲ 2250 ਅਹੁਦਿਆਂ ਨੂੰ ਭਰਿਆ ਜਾਵੇਗਾ।
ਵਿੱਦਿਅਕ ਯੋਗਤਾ
ਗਊ ਸੇਵਕ ਲਈ ਉਮੀਦਵਾਰ ਦਾ ਕਿਸੇ ਮਾਨਤਾ ਪ੍ਰਾਪਤ ਬੋਰਡ ਜਾਂ ਸੰਸਥਾ ਤੋਂ 10ਵੀਂ ਜਮਾਤ ਪਾਸ ਹੋਣੀ ਚਾਹੀਦੀ ਹੈ। 12ਵੀਂ ਪਾਸ ਉਮੀਦਵਾਰ ਗਊ ਪ੍ਰਮੋਸ਼ਨ ਅਸਿਸਟੈਂਟ ਦੇ ਅਹੁਦੇ ਲਈ ਅਪਲਾਈ ਕਰ ਸਕਦੇ ਹਨ। ਜਦੋਂ ਕਿ ਗਊ ਪ੍ਰਮੋਸ਼ਨ ਐਕਸਟੈਂਸ਼ਨ ਲਈ ਉਮੀਦਵਾਰ ਦਾ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਗ੍ਰੈਜੂਏਟ ਹੋਣਾ ਚਾਹੀਦਾ ਹੈ।
ਚੋਣ ਕਿਵੇਂ ਹੋਵੇਗੀ?
ਹੋਰ ਯੋਗਤਾਵਾਂ- ਨਿਗਮ ਵਿਚ ਖਾਲੀ ਅਸਾਮੀਆਂ 'ਤੇ ਭਰਤੀ ਲਈ ਉਮੀਦਵਾਰ ਦੀ ਮਾਨਸਿਕ ਅਤੇ ਸਰੀਰਕ ਸਿਹਤ ਚੰਗੀ ਹੋਣੀ ਚਾਹੀਦੀ ਹੈ।
ਉਮਰ ਹੱਦ- ਪੋਸਟ ਮੁਤਾਬਕ ਘੱਟੋ-ਘੱਟ ਉਮਰ 18-25 ਸਾਲ ਅਤੇ ਵੱਧ ਤੋਂ ਵੱਧ 40-45 ਸਾਲ ਹੋਣੀ ਚਾਹੀਦੀ ਹੈ। ਉਮਰ ਹੱਦ ਦੀ ਗਣਨਾ ਅਰਜ਼ੀ ਦੀ ਤਾਰੀਖ਼ ਮੁਤਾਬਕ ਕੀਤੀ ਜਾਵੇਗੀ।
ਅਰਜ਼ੀ ਫੀਸ- ਤਿੰਨਾਂ ਅਸਾਮੀਆਂ ਲਈ ਅਰਜ਼ੀ ਫੀਸ ਵੱਖਰੇ ਤੌਰ 'ਤੇ ਨਿਰਧਾਰਤ ਕੀਤੀ ਗਈ ਹੈ। ਗਊ ਪ੍ਰਮੋਸ਼ਨ ਲਈ ਅਪਲਾਈ ਕਰਨ ਲਈ 944 ਰੁਪਏ, ਗਊ ਪ੍ਰਮੋਸ਼ਨ ਅਸਿਸਟੈਂਟ ਲਈ 826 ਰੁਪਏ ਅਤੇ ਗਊ ਸੇਵਕ ਭਰਤੀ ਲਈ 708 ਰੁਪਏ ਅਰਜ਼ੀ ਫੀਸ ਜਮ੍ਹਾ ਕਰਵਾਉਣੀ ਪਵੇਗੀ।
ਹੋਰ ਲਾਭ- ਮਹੀਨਾਵਾਰ ਲਾਭਅੰਸ਼ ਹਰ ਸਾਲ 10 ਫ਼ੀਸਦੀ ਵਧਾਇਆ ਜਾਵੇਗਾ। ਮਹੀਨਾਵਾਰ ਟੀਚਾ ਪ੍ਰਾਪਤ ਕਰਨ 'ਤੇ ਕਾਰਪੋਰੇਸ਼ਨ ਵੱਲੋਂ ਵੱਖਰੇ ਤੌਰ 'ਤੇ ਵਾਹਨ ਭੱਤਾ ਦਿੱਤਾ ਜਾਵੇਗਾ।
ਚੋਣ- ਲਿਖਤੀ ਪ੍ਰੀਖਿਆ, ਇੰਟਰਵਿਊ ਅਤੇ ਦਸਤਾਵੇਜ਼ ਤਸਦੀਕ।
ਨੋਟ- ਪਸ਼ੂ ਪਾਲਣ ਦੀ ਇਸ ਭਰਤੀ ਵਿਚ ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਆਨਲਾਈਨ ਫਾਰਮ ਭਰ ਸਕਦੇ ਹਨ। ਅਰਜ਼ੀ ਦੌਰਾਨ ਵਰਤੀ ਗਈ ਪਾਸਪੋਰਟ ਸਾਈਜ਼ ਫੋਟੋ ਅਤੇ ਦਸਤਖਤ 6 ਮਹੀਨਿਆਂ ਤੋਂ ਵੱਧ ਪੁਰਾਣੇ ਨਹੀਂ ਹੋਣੇ ਚਾਹੀਦੇ। ਭਰਤੀ ਨਾਲ ਸਬੰਧਤ ਕਿਸੇ ਵੀ ਹੋਰ ਜਾਣਕਾਰੀ ਲਈ ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਸਕਦੇ ਹਨ।
ਵਧੇਰੇ ਜਾਣਕਾਰੀ ਲਈ ਇਸ ਨੋਟੀਫ਼ਿਕੇਸ਼ਨ ਲਿੰਕ 'ਤੇ ਕਲਿੱਕ ਕਰੋ।