ਦੁਖ਼ਦ ਖ਼ਬਰ; ਫ਼ੌਜ ''ਚ ਭਰਤੀ ਦੀ ਤਿਆਰੀ ਕਰ ਰਿਹਾ ਨੌਜਵਾਨ ਗਸ਼ ਖਾ ਕੇ ਡਿੱਗਿਆ, ਮੌਕੇ ''ਤੇ ਹੋਈ ਮੌਤ

Sunday, Feb 05, 2023 - 05:03 PM (IST)

ਦੁਖ਼ਦ ਖ਼ਬਰ; ਫ਼ੌਜ ''ਚ ਭਰਤੀ ਦੀ ਤਿਆਰੀ ਕਰ ਰਿਹਾ ਨੌਜਵਾਨ ਗਸ਼ ਖਾ ਕੇ ਡਿੱਗਿਆ, ਮੌਕੇ ''ਤੇ ਹੋਈ ਮੌਤ

ਪਿਥੌਰਾਗੜ੍ਹ- ਉੱਤਰਾਖੰਡ ਦੇ ਪਿਥੌਰਾਗੜ੍ਹ ਤੋਂ ਇਕ ਦੁਖਦ ਘਟਨਾ ਸਾਹਮਣੇ ਆਈ ਹੈ। ਇੱਥੇ ਫ਼ੌਜ 'ਚ ਭਰਤੀ ਦੀ ਤਿਆਰੀ ਕਰ ਰਹੇ ਇਕ ਨੌਜਵਾਨ ਦੀ ਕਸਰਤ ਕਰਦਿਆਂ ਮੌਤ ਹੋ ਗਈ। ਨੌਜਵਾਨ ਦੀ ਮੌਤ ਨਾਲ ਮੈਦਾਨ 'ਚ ਕਸਰਤ ਕਰਨ ਆਏ ਖਿਡਾਰੀਆਂ ਵਿਚ ਸੋਗ ਦੀ ਲਹਿਰ ਦੌੜ ਗਈ। 

ਇਹ ਵੀ ਪੜ੍ਹੋ- ਭਾਰਤ ਦੀ ਪਹਿਲੀ ਮਹਿਲਾ ਫਾਈਟਰ ਅਵਨੀ ਨੇ ਵਿਦੇਸ਼ੀ ਆਸਮਾਨ 'ਚ ਵਿਖਾਈ ਤਾਕਤ, ਵਧਾਇਆ ਦੇਸ਼ ਦਾ ਮਾਣ

ਜਾਣਕਾਰੀ ਮੁਤਾਬਕ ਕਾਸਨੀ ਖੇਤਰ ਵਾਸੀ 18 ਸਾਲਾ ਪਾਰਸ ਕਸਨਯਾਲ ਪੁੱਤਰ ਮਨੋਜ ਕਸਨਯਾਲ ਆਪਣੇ ਸਾਥੀਆਂ ਨਾਲ ਕਰੀਬ 5 ਕਿਲੋਮੀਟਰ ਦੌੜ ਲਾ ਕੇ ਦੇਵ ਸਿੰਘ ਮੈਦਾਨ ਪਹੁੰਚਿਆ। ਉਹ ਕਸਰਤ ਕਰ ਰਿਹਾ ਸੀ। ਇਸ ਦਰਮਿਆਨ ਅਚਾਨਕ ਉਹ ਗਸ਼ ਖਾ ਕੇ ਜ਼ਮੀਨ 'ਤੇ ਡਿੱਗ ਗਿਆ। ਮੈਦਾਨ 'ਚ ਕਸਰਤ ਕਰ ਰਹੇ ਨੌਜਵਾਨਾਂ ਨੇ ਉਸ ਨੂੰ ਕਿਸੇ ਤਰ੍ਹਾਂ ਹਸਪਤਾਲ ਪਹੁੰਚਾਇਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਡਾਕਟਰਾਂ ਦੀ ਮੰਨੀਏ ਤਾਂ ਪਾਰਸ ਨੂੰ ਦਿਲ ਦਾ ਦੌਰਾ ਪਿਆ। ਇੰਨੀ ਛੋਟੀ ਉਮਰ ਵਿਚ ਦਿਲ ਦਾ ਦੌਰਾ ਪੈਣ ਦੀ ਘਟਨਾ ਨਾਲ ਲੋਕ ਹੈਰਾਨ ਹਨ। 

ਇਹ ਵੀ ਪੜ੍ਹੋ- ਅਜੀਬ ਮਾਮਲਾ; ਵਾਲ ਕਟਵਾਉਣ ਗਿਆ ਲਾੜਾ ਨਹੀਂ ਪਰਤਿਆ ਘਰ, ਲਾੜੀ ਨੂੰ ਛੋਟੇ ਭਰਾ ਨਾਲ ਲੈਣੇ ਪਏ ਫੇਰੇ

ਪਾਰਸ ਰੋਜ਼ਾਨਾ ਆਪਣੇ ਪਿੰਡ ਕਾਸਨੀ ਤੋਂ 5 ਕਿਲੋਮੀਟਰ ਦੌੜ ਕੇ ਦੇਵ ਸਿੰਘ ਮੈਦਾਨ ਪਹੁੰਚਦਾ ਸੀ। ਇਸ ਤੋਂ ਬਾਅਦ ਉਹ ਇੱਥੇ ਕਸਰਤ ਕਰਦਾ ਸੀ। ਰੋਜ਼ਾਨਾ ਵਾਂਗ ਉਹ ਦੌੜ ਲਾ ਕੇ ਮੈਦਾਨ ਪਹੁੰਚਿਆ ਅਤੇ ਕਸਰਤ ਕਰਨ ਲੱਗਾ। ਇਸ ਦੌਰਾਨ ਉਹ ਅਚਾਨਕ ਜ਼ਮੀਨ 'ਤੇ ਡਿੱਗ ਗਿਆ। ਇਸ ਘਟਨਾ ਤੋਂ ਪਾਰਸ ਦੇ ਪਰਿਵਾਰ ਵਾਲੇ ਅਤੇ ਪਿੰਡ ਵਾਸੀ ਸਦਮੇ ਵਿਚ ਹਨ। ਲੋਕਾਂ ਦਾ ਕਹਿਣਾ ਹੈ ਕਿ ਉਹ ਲੰਬੇ ਸਮੇਂ ਤੋਂ ਫ਼ੌਜ 'ਚ ਭਰਤੀ ਦੀ ਤਿਆਰੀ ਲਈ ਆਪਣੇ ਪਿੰਡ ਤੋਂ ਦੇਵ ਸਿੰਘ ਮੈਦਾਨ ਤੱਕ ਦੌੜ ਲਾ ਕੇ ਪਹੁੰਚਦਾ ਸੀ।

ਇਹ ਵੀ ਪੜ੍ਹੋ- ਸ੍ਰੀ ਗੁਰੂ ਰਵਿਦਾਸ ਜੀ ਦੀ ਜਯੰਤੀ ਮੌਕੇ PM ਮੋਦੀ ਨੇ ਕੀਤਾ ਨਮਨ, ਕਿਹਾ- ਉਨ੍ਹਾਂ ਦੇ ਸੰਦੇਸ਼ਾਂ ਨੂੰ ਯਾਦ ਕਰਦੇ ਹਾਂ


 


author

Tanu

Content Editor

Related News