ਜੇਕਰ ਤੁਸੀਂ ਵੀ ਵਰਤਦੇ ਹੋ Earphone ਤਾਂ ਪੜ੍ਹੋ ਇਹ ਖ਼ਬਰ, ਕਿਤੇ ਜ਼ਿੰਦਗੀ ਭਰ ਨਾ ਪਵੇ ਪਛਤਾਉਣਾ
Sunday, Jun 04, 2023 - 11:16 PM (IST)
ਨੈਸ਼ਨਲ ਡੈਸਕ : ਘਰ, ਦਫ਼ਤਰ ਜਾਂ ਸ਼ਹਿਰ, ਅਸੀਂ ਹਰ ਸਮੇਂ ਵਾਇਰਲੈੱਸ ਈਅਰਫੋਨ ਦੀ ਵਰਤੋਂ ਕਰਦੇ ਹਾਂ। ਨਾਲ ਹੀ, ਈਅਰਫੋਨ ਦੀ ਵਰਤੋਂ ਕਰਨ ਦਾ ਕੋਈ ਨਿਸ਼ਚਿਤ ਸਮਾਂ ਨਹੀਂ ਹੈ। ਹਾਲਾਂਕਿ, ਅਜਿਹਾ ਕਰਨਾ ਖਤਰਨਾਕ ਹੋ ਸਕਦਾ ਹੈ। ਦਰਅਸਲ, ਉੱਤਰ ਪ੍ਰਦੇਸ਼ ਦੇ ਗੋਰਖਪੁਰ ਵਿੱਚ ਇਕ 18 ਸਾਲਾ ਲੜਕੇ ਦੀ ਲੰਬੇ ਸਮੇਂ ਤੱਕ TWS ਈਅਰਬਡ ਦੀ ਵਰਤੋਂ ਕਰਨ ਤੋਂ ਬਾਅਦ ਸੁਣਨ ਸ਼ਕਤੀ ਖਤਮ ਹੋ ਗਈ ਹੈ। ਰਿਪੋਰਟ 'ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਲੜਕਾ ਲੰਬੇ ਸਮੇਂ ਤੋਂ ਈਅਰਫੋਨ ਦੀ ਵਰਤੋਂ ਕਰ ਰਿਹਾ ਸੀ, ਜਿਸ ਕਾਰਨ ਉਸ ਨੂੰ ਸੁਣਨਾ ਬੰਦ ਹੋ ਗਿਆ। ਜੇਕਰ ਤੁਸੀਂ ਵੀ ਲੰਬੇ ਸਮੇਂ ਤੱਕ ਈਅਰਫੋਨ ਦੀ ਵਰਤੋਂ ਕਰਦੇ ਹੋ ਤਾਂ ਅਜਿਹਾ ਕਰਨਾ ਬੰਦ ਕਰੋ।
ਇਹ ਵੀ ਪੜ੍ਹੋ : ਸਿਸੋਦੀਆ ਨੂੰ ਮਿਲੇਗੀ ਰਾਹਤ ਜਾਂ ਫਿਰ ਜੇਲ੍ਹ 'ਚ ਹੀ ਰਹਿਣਗੇ?, ਦਿੱਲੀ ਹਾਈ ਕੋਰਟ ਭਲਕੇ ਜ਼ਮਾਨਤ 'ਤੇ ਸੁਣਾਏਗੀ ਫ਼ੈਸਲਾ
ਇਕ ਰਿਪੋਰਟ ਦੇ ਅਨੁਸਾਰ ਲੜਕੇ ਦੀ ਜ਼ਿਆਦਾ ਅਤੇ ਲੰਬੇ ਸਮੇਂ ਤੱਕ ਈਅਰਫੋਨ ਦੀ ਵਰਤੋਂ ਕਾਰਨ ਹੋਏ ਇਨਫੈਕਸ਼ਨ ਕਾਰਨ ਉਸ ਦੀ ਸੁਣਨ ਸ਼ਕਤੀ ਖਤਮ ਹੋ ਗਈ ਸੀ। ਸਰਜਰੀ ਤੋਂ ਬਾਅਦ ਹੁਣ ਲੜਕੇ ਦੀ ਸੁਣਨ ਸ਼ਕਤੀ ਨਾਰਮਲ ਹੋ ਗਈ ਹੈ। ਜਦੋਂ ਲੋਕ ਲੰਬੇ ਸਮੇਂ ਲਈ ਈਅਰਬਡਸ ਵਰਤਦੇ ਹਨ ਤਾਂ ਕੰਨਾਂ ਦੀਆਂ ਨਾੜੀਆਂ 'ਚ ਨਮੀ ਵੱਧ ਜਾਂਦੀ ਹੈ, ਜਿਸ ਕਾਰਨ ਬੈਕਟੀਰੀਆ ਅਤੇ ਵਾਇਰਸ ਵਧਣ-ਫੁੱਲਣ ਲੱਗਦੇ ਹਨ। ਡਾਕਟਰਾਂ ਨੇ ਦੱਸਿਆ ਕਿ ਸਾਡੇ ਸਰੀਰ ਵਾਂਗ ਕੰਨਾਂ ਦੀਆਂ ਨਾੜੀਆਂ ਨੂੰ ਵੀ ਵੈਂਟੀਲੇਸ਼ਨ ਦੀ ਲੋੜ ਹੁੰਦੀ ਹੈ। ਇਸ ਨੂੰ ਲੰਬੇ ਸਮੇਂ ਤੱਕ ਬੰਦ ਰੱਖਣ ਨਾਲ ਪਸੀਨਾ ਨਿਕਲਦਾ ਹੈ ਅਤੇ ਬਾਅਦ ਵਿੱਚ ਇਨਫੈਕਸ਼ਨ ਹੋ ਜਾਂਦੀ ਹੈ।
ਇਹ ਵੀ ਪੜ੍ਹੋ : 14 ਦਵਾਈਆਂ ਦੀ ਫਿਕਸਡ-ਡੋਜ਼ ’ਤੇ ਲੱਗੀ ਪਾਬੰਦੀ, ਜਾਣੋ ਸਰਕਾਰ ਨੇ ਕਿਉਂ ਲਿਆ ਫ਼ੈਸਲਾ
ਈਅਰਬਡ ਜਾਂ ਹੈੱਡਫੋਨ ਵਰਤਣ ਦਾ ਸਮਾਂ ਸੀਮਤ ਹੋਣਾ ਚਾਹੀਦਾ ਹੈ। ਖਾਸ ਤੌਰ 'ਤੇ ਉੱਚ ਆਵਾਜ਼ 'ਤੇ ਸੰਗੀਤ ਨਹੀਂ ਸੁਣਨਾ ਚਾਹੀਦਾ। ਈਅਰਫੋਨ ਦੀ ਆਵਾਜ਼ ਅਧਿਕਤਮ ਪੱਧਰ 'ਤੇ ਨਾ ਹੋਵੇ। ਵੈਸੇ ਤਾਂ ਕਈ ਈਅਰਫੋਨਸ 'ਚ ਵਾਲਿਊਮ ਵਧਾਉਣ 'ਤੇ ਅਲਰਟ ਆਉਂਦਾ ਹੈ। ANC ਯਾਨੀ ਐਕਟਿਵ ਨੋਇਸ ਕੈਂਸਲੇਸ਼ਨ ਵਾਲੇ ਈਅਰਬਡਸ ਦੀ ਵਰਤੋਂ ਕਰੋ, ਜਿਸ ਕਾਰਨ ਆਲੇ-ਦੁਆਲੇ ਦੀ ਆਵਾਜ਼ ਘੱਟ ਸੁਣਾਈ ਦੇਵੇਗੀ। ਇਸ ਸਥਿਤੀ ਵਿੱਚ ਤੁਸੀਂ ਘੱਟ ਆਵਾਜ਼ 'ਚ ਵੀ ਗਾਣਿਆਂ ਦਾ ਅਨੰਦ ਲੈ ਸਕੋਗੇ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।