ਜਾਨਲੇਵਾ ਸਾਬਿਤ ਹੋਈ ਸ਼ਰਾਬ! ਨਸ਼ੇ 'ਚ ਕੀਤਾ ਕਾਰਾ ਬਣਿਆ ਚੜ੍ਹਦੀ ਜਵਾਨੀ 'ਚ ਮੌਤ ਦੀ ਵਜ੍ਹਾ

Friday, Jun 23, 2023 - 11:46 PM (IST)

ਜਾਨਲੇਵਾ ਸਾਬਿਤ ਹੋਈ ਸ਼ਰਾਬ! ਨਸ਼ੇ 'ਚ ਕੀਤਾ ਕਾਰਾ ਬਣਿਆ ਚੜ੍ਹਦੀ ਜਵਾਨੀ 'ਚ ਮੌਤ ਦੀ ਵਜ੍ਹਾ

ਨੋਏਡਾ (ਭਾਸ਼ਾ): ਗੌਤਮਬੁੱਧ ਨਗਰ ਦੇ ਥਾਣਾ ਸੈਕਟਰ - 113 ਖੇਤਰ ਦੇ ਸਰਫ਼ਾਬਾਦ ਪਿੰਡ ਵਿਚ ਰਹਿਣ ਵਾਲੇ 18 ਸਾਲਾ ਇਕ ਨੌਜਵਾਨ ਨੇ ਸ਼ਰਾਬ ਦੇ ਨਸ਼ੇ ਵਿਚ ਆਪਣੇ ਘਰ ਦੀ ਛੱਤ ਤੋਂ ਕਥਿਤ ਤੌਰ 'ਤੇ ਛਾਲ ਮਾਰ ਦਿੱਤੀ। ਪੁਲਸ ਨੇ ਦੱਸਿਆ ਕਿ ਗੰਭੀਰ ਹਾਲਤ ਵਿਚ ਉਸ ਨੂੰ ਨੋਏਡਾ ਦੇ ਜ਼ਿਲ੍ਹਾ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। 

ਇਹ ਖ਼ਬਰ ਵੀ ਪੜ੍ਹੋ - John Cena ਮਗਰੋਂ ਇਹ WWE ਸੁਪਰਸਟਾਰ ਵੀ ਹੋਇਆ ਸਿੱਧੂ ਮੂਸੇਵਾਲਾ ਦਾ ਮੁਰੀਦ, Instagram 'ਤੇ ਕੀਤਾ Follow

ਥਾਣਾ ਸੈਕਟਰ - 113 ਦੇ ਥਾਣਾ ਮੁਖੀ ਜਤਿੰਦਰ ਕੁਮਾਰ ਸਿੰਘ ਨੇ ਦੱਸਿਆ ਕਿ 18 ਸਾਲਾ ਸੂਰਜ ਪੁੱਤਰ ਅਮਰਪਾਲ ਸਰਫ਼ਾਬਾਦ ਪਿੰਡ ਵਿਚ ਰਹਿੰਦਾ ਸੀ। ਉਨ੍ਹਾਂ ਕਿਹਾ ਕਿ ਬੀਤੀ ਰਾਤ ਉਹ ਕਿਤੋਂ ਸ਼ਰਾਬ ਪੀ ਕੇ ਘਰ ਆਇਆ ਤੇ ਫ਼ਿਰ ਦੁਬਾਰਾ ਸ਼ਰਾਬ ਪੀਤੀ ਤੇ ਇਸ ਤੋਂ ਬਾਅਦ ਨਸ਼ੇ ਵਿਚ ਉਸ ਨੇ ਘਰ ਦੀ ਛੱਤ ਤੋਂ ਸ਼ਾਲ ਮਾਰ ਦਿੱਤੀ। ਪੁਲਸ ਮੁਤਾਬਕ ਉਸ ਦੇ ਰਿਸ਼ਤੇਦਾਰਾਂ ਨੇ ਗੰਭੀਰ ਹਾਲਤ ਵਿਚ ਉਸ ਨੂੰ ਇਲਾਜ ਲਈ ਨੋਏਡਾ ਦੇ ਜ਼ਿਲ੍ਹਾ ਹਸਪਤਾਲ ਵਿਚ ਦਾਖ਼ਲ ਕਰਵਾਇਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਉਨ੍ਹਾਂ ਦੱਸਿਆ ਕਿ ਹਸਪਤਾਲ ਦੀ ਸੂਚਨਾ 'ਤੇ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Anmol Tagra

Content Editor

Related News