ਮਰਨ ਤੋਂ ਪਹਿਲਾਂ ਵਟਸਐੱਪ ਸਟੇਟਸ ''ਤੇ ਲਿਖਿਆ- ਮੈਂ ਜਾ ਰਿਹਾ ਹਾਂ, ਸਵੇਰੇ ਲਟਕੀ ਮਿਲੀ ਲਾਸ਼

Wednesday, Dec 22, 2021 - 12:16 PM (IST)

ਮਰਨ ਤੋਂ ਪਹਿਲਾਂ ਵਟਸਐੱਪ ਸਟੇਟਸ ''ਤੇ ਲਿਖਿਆ- ਮੈਂ ਜਾ ਰਿਹਾ ਹਾਂ, ਸਵੇਰੇ ਲਟਕੀ ਮਿਲੀ ਲਾਸ਼

ਬਾਰਾਂ- ਇਕ ਨੌਜਵਾਨ ਨੇ ਮਰਨ ਤੋਂ ਪਹਿਲਾਂ ਵਟਸਐੱਪ ਸਟੇਟਸ 'ਤੇ ਮੌਤ ਦਾ ਐਲਾਨ ਕਰ ਕੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਦਰਅਸਲ ਰਾਜਸਥਾਨ ਦੇ ਬਾਰਾਂ ਦੇ ਜਲਵਾੜਾ ਕਸਬੇ 'ਚ ਮੰਗਲਵਾਰ ਸਵੇਰੇ ਜਦੋਂ ਨੌਜਵਾਨ ਦੀ ਮਾਂ ਕਮਰੇ 'ਚ ਗਈ ਤਾਂ ਪੁੱਤ ਫਾਹੇ ਨਾਲ ਲਟਕਿਆ ਮਿਲਿਆ। ਉੱਥੇ ਹੀ ਪੁਲਸ ਨੇ ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀ। ਪੁਲਸ ਦਾ ਕਹਿਣਾ ਹੈ ਕਿ ਖ਼ੁਦਕੁਸ਼ੀ ਤੋਂ ਪਹਿਲਾਂ ਉਸ ਨੇ ਵਟਸਐੱਪ ਸਟੇਟਸ ਲਗਾਇਆ ਸੀ, ਜਿਸ 'ਚ ਲਿਖਿਆ- 'ਮੈਂ ਜਾ ਰਿਹਾ ਹਾਂ, ਮੇਰੀ ਲਾਈਫ਼ ਮੇਰਾ ਇੰਤਜ਼ਾਰ ਕਰ ਰਹੀ ਹੈ।'

ਇਹ ਵੀ ਪੜ੍ਹੋ : ਗੁਰਦੁਆਰਾ ਬੰਗਲਾ ਸਾਹਿਬ ਦੇ ਹੈੱਡ ਗ੍ਰੰਥੀ ਨੇ ਕੀਤੀ PM ਮੋਦੀ ਦੀ ਤਾਰੀਫ਼, ਨਿਸ਼ਾਨੇ 'ਤੇ ਕਾਂਗਰਸ

ਪੁਲਸ ਅਧਿਕਾਰੀ ਨੇ ਦੱਸਿਆ ਕਿ ਜਲਵਾੜਾ ਵਾਸੀ ਓਮਪ੍ਰਕਾਸ਼ ਮੇਘਵਾਲ (24) ਨੇ ਖ਼ੁਦਕੁਸ਼ੀ ਕੀਤੀ ਹੈ। ਸੋਮਵਾਰ ਰਾਤ ਉਹ ਚਾਹ ਪੀਣ ਤੋਂ ਬਾਅਦ ਕਮਰੇ 'ਚ ਸੌਣ ਚੱਲਾ ਗਿਆ। ਰਾਤ ਕਰੀਬ 12.04 ਵਜੇ ਉਸ ਨੇ ਵਟਸਐੱਪ 'ਤੇ ਸਟੇਟਸ ਲਗਾਇਆ ਸੀ ਕਿ ਮੈਂ ਜਾਂ ਰਿਹਾ ਹਾਂ, ਮੇਰੀ ਲਾਈਫ਼ ਮੇਰਾ ਇੰਤਜ਼ਾਰ ਕਰ ਰਹੀ ਹੈ। ਇਸ ਤੋਂ ਬਾਅਦ ਦੇਰ ਰਾਤ ਉਸ ਨੇ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ। ਮੰਗਲਵਾਰ ਸਵੇਰੇ ਕਰੀਬ 6 ਵਜੇ ਉਸ ਦੀ ਮਾਂ ਉਸ ਨੂੰ ਜਗਾਉਣ ਗਈ ਤਾਂ ਕਮਰੇ 'ਚ ਓਮਪ੍ਰਕਾਸ਼ ਫਾਹੇ ਨਾਲ ਲਟਕਿਆ ਮਿਲਿਆ। ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਪਤਨੀ ਨਾਲ ਘਰੇਲੂ ਕਲੇਸ਼ ਕਾਰਨ ਮਾਨਸਿਕ ਤਣਾਅ 'ਚ ਉਸ ਦੇ ਪੁੱਤ ਨੇ ਖ਼ੁਦਕੁਸ਼ੀ ਕੀਤੀ ਹੈ। ਹਾਲਾਂਕਿ ਪੁਲਸ ਖ਼ੁਦਕੁਸ਼ੀ ਦੇ ਕਾਰਨਾਂ ਦਾ ਪਤਾ ਲਗਾਉਣ 'ਚ ਜੁਟੀ ਹੋਈ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


author

DIsha

Content Editor

Related News