ਹੱਸਦੇ ਜਵਾਕ ਦੇ ਮੂੰਹ ''ਚ ਮੱਛੀ ਨੇ ਮਾਰ''ਤੀ ਛਾਲ, ਡਾਕਟਰਾਂ ਨੇ ਮਸਾਂ ਬਚਾਈ ਜਾਨ
Thursday, Apr 09, 2026 - 03:04 PM (IST)
ਇੰਦੌਰ- ਇੰਦੌਰ 'ਚ ਇਕ ਸਾਲਾ ਮੁੰਡੇ ਨੇ ਕਰੀਬ ਤਿੰਨ ਇੰਚ ਲੰਬੀ ਜ਼ਿੰਦਾ ਮੱਛੀ ਨਿਗਲ ਲਈ ਅਤੇ ਡਾਕਟਰਾਂ ਨੇ ਆਪਰੇਸ਼ਨ ਤੋਂ ਬਾਅਦ ਇਸ ਨੂੰ ਉਸ ਦੇ ਗਲੇ 'ਚੋਂ ਬਾਹਰ ਕੱਢ ਕੇ ਬੱਚੇ ਨੂੰ ਨਵਾਂ ਜੀਵਨਦਾਨ ਦਿੱਤਾ ਹੈ। ਅਧਿਕਾਰੀਆਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਤਿੰਨ ਅਪ੍ਰੈਲ ਦੀ ਘਟਨਾ ਦੌਰਾਨ ਇਕ ਸਾਲ ਦੇ ਬੱਚੇ ਦੇ ਵੱਡੇ ਭਰਾ-ਭੈਣ ਉਨ੍ਹਾਂ ਦੇ ਘਰ ਐਕੁਏਰੀਅਮ ਦੀ ਸਫ਼ਾਈ ਦੌਰਾਨ ਇਕ ਜਾਲੀ 'ਚ ਰੱਖੀਆਂ ਗਈਆਂ ਮੱਛੀਆਂ ਨਾਲ ਖੇਡ ਰਹੇ ਸਨ। ਅਧਿਕਾਰੀਆਂ ਨੇ ਦੱਸਿਆ ਕਿ ਬੱਚਿਆਂ ਦੀ ਲਾਪਰਵਾਹੀ ਕਾਰਨ ਇਕ ਮੱਛੀ ਅਚਾਨਕ ਉਛਲੀ ਅਤੇ ਉਸ ਸਮੇਂ ਇਕ ਸਾਲ ਦੇ ਬੱਚੇ ਦੇ ਮੂੰਹ 'ਚ ਚਲੀ ਗਈ ਜਦੋਂ ਉਹ ਜ਼ੋਰ-ਜ਼ੋਰ ਨਾਲ ਹੱਸ ਰਿਹਾ ਸੀ। ਉਨ੍ਹਾਂ ਦੱਸਿਆ ਕਿ ਮੁੰਡੇ ਦੇ ਜ਼ਿੰਦਾ ਮੱਛੀ ਨਿਗਲਣ ਕਾਰਨ ਘਬਰਾਏ ਪਰਿਵਾਰ ਵਾਲੇ ਉਸ ਨੂੰ ਤੁਰੰਤ ਸਰਕਾਰੀ ਮਹਾਰਾਜਾ ਯਸ਼ਵੰਤਰਾਵ ਹਸਪਤਾਲ (ਐੱਮਵਾਏਐੱਚ) ਲੈ ਕੇ ਗਏ।
ਐੱਮਵਾਏਐੱਚ ਦੇ ਕੰਨ, ਨੱਕ ਅਤੇ ਗਲਾ (ਈਐੱਨਟੀ) ਵਿਭਾਗ ਦੀ ਚੇਅਰਮੈਨ ਡਾ. ਯਾਮਿਨੀ ਗੁਪਤਾ ਨੇ ਦੱਸਿਆ,''ਜਦੋਂ ਅਸੀਂ ਬੱਚੇ ਦੀ ਜਾਂਚ ਕੀਤੀ, ਉਦੋਂ ਕਰੀਬ ਤਿੰਨ ਇੰਚ ਲੰਬੀ ਮੱਛੀ ਜ਼ਿੰਦੀ ਸੀ ਅਤੇ ਉਸ ਦੇ ਗਲੇ 'ਚ ਫਸਣ ਕਾਰਨ ਜ਼ੋਰ ਨਾਲ ਫੜਫੜਾ ਰਹੀ ਸੀ। ਇਸ ਨਾਲ ਬੱਚੇ ਦੇ ਗਲੇ 'ਚ ਜ਼ਖ਼ਮ ਹੋ ਗਿਆ ਸੀ ਅਤੇ ਉਸ ਦੀ ਲਾਰ ਨਾਲ ਖੂਨ ਆ ਰਿਹਾ ਸੀ। ਬੱਚੇ ਨੂੰ ਘਬਰਾਹਟ, ਬੇਚੈਨੀ ਅਤੇ ਸਾਹ ਲੈਣ 'ਚ ਪਰੇਸ਼ਾਨੀ ਹੋ ਰਹੀ ਸੀ।'' ਗੁਪਤਾ ਨੇ ਦੱਸਿਆ ਕਿ ਉਨ੍ਹਾਂ ਨੇ ਇਕ ਵੀ ਪਲ ਗੁਆਏ ਬਿਨਾਂ ਬੱਚੇ ਦੇ ਆਪਰੇਸ਼ਨ ਦਾ ਫੈਸਲਾ ਲਿਆ ਅਤੇ ਡਾਕਟਰਾਂ ਦੇ 6 ਮੈਂਬਰੀ ਦਲ ਨੇ ਅੱਧੇ ਘੰਟੇ ਦੀ ਸਰਜਰੀ ਦੌਰਾਨ ਉਸ ਦੇ ਗਲੇ 'ਚੋਂ ਮਰੀ ਮੱਛੀ ਬਾਹਰ ਕੱਢੀ। ਉਨ੍ਹਾਂ ਦੱਸਿਆ ਕਿ ਆਪਰੇਸ਼ਨ ਮਗਰੋਂ ਕੁਝ ਦਿਨ ਤੱਕ ਬੱਚੇ ਦੀ ਹਾਲਤ 'ਤੇ ਨਜ਼ਰ ਰੱਖਏ ਝਆਣ ਤੋਂ ਬਾਅਦ ਉਸ ਨੂੰ ਐੱਮਵਾਏਐੱਚ ਤੋਂ ਛੁੱਟੀ ਦੇ ਦਿੱਤੀ ਗਈ ਹੈ ਅਤੇ ਹੁਣ ਉਹ ਸਿਹਤਮੰਦ ਹੈ। ਗੁਪਤਾ ਨੇ ਕਿਹਾ,''ਇਕ ਸਾਲ ਦੇ ਬੱਚੇ ਦੇ ਗਲੇ 'ਚ ਫਸੇ ਮੱਛੀ ਨੂੰ ਸਰਜਰੀ ਰਾਹੀਂ ਬਾਹਰ ਕੱਢਣ ਦਾ ਇਹ ਮੱਧ ਭਾਰਤ ਦਾ ਪਹਿਲਾ ਮਾਮਲਾ ਹੈ।'' ਉਨ੍ਹਾਂ ਕਿਹਾ ਕਿ ਛੋਟੇ ਬੱਚਿਆਂ ਦੇ ਗਲੇ 'ਚ ਫਸੀ ਕੋਈ ਵੀ ਚੀਜ਼ ਉਨ੍ਹਾਂ ਲਈ ਜਾਨਲੇਵਾ ਸਾਬਿਤ ਹੋ ਸਕਦੀ ਹੈ, ਕਿਉਂਕਿ ਉਨ੍ਹਾਂ ਦੀ ਸਾਹ ਨਲੀ ਤੰਗ ਹੁੰਦੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
